Join
Wednesday, March 25, 2026
Wednesday, March 25, 2026

ਦਾ ਪਲੈਨੇਟ ਫਿਟਨਿੰਸ ਜਿੰਮ ਦਾ ਉਦਘਾਟਨ ਬੜੀ ਹੀ ਸਾਨੋਸ਼ੋਕਤ ਅਤੇ ਧੂਮਧਾਮ ਨਾਲ ਹੋਇਆ 

ਨਵਾਂਸ਼ਹਿਰ ਪੂਰੇ ਜਿਲ੍ਹੇੰ ਵਿੱਚ ਆਧੁਨਿਕ ਮਸ਼ੀਨਾਂ ਨਾਲ ਲੈਸ ਪਹਿਲਾਂ ਹੀ ਨਿਵੇਕਲਾ ਹੀ ਜਿੰਮ ਹੋਵੇਗਾ:ਪ੍ਰਧਾਨ ਲਾਡੀ ਰਾਣਾ ਬਲਾਚੌਰ 

ਬਲਾਚੌਰ 4ਮਈ (ਜਤਿੰਦਰਪਾਲ ਸਿੰਘ ਕਲੇਰ )

ਬਲਾਚੌਰ ਵਿਖੇ ਗਹੂੰਣ ਰੋਡ ਨਜ਼ਦੀਕ ਨਵੇ ਡਾਕਖਾਨੇ ਦੇ ਸਾਹਮਣੇ  ਦਾ ਪਲੈਨੇਟ ਫਿਟਨਿੰਸ ਜਿੰਮ  ਦਾ ਉਦਘਾਟਨ ਕੀਤਾ ਗਿਆ |  ਇਹ   ਉਦਘਾਟਨ ਸਾਝੇ ਤੋਰ ਤੇ ਨਗਰ ਕੌਂਸਲ ਦੇ ਪ੍ਰਧਾਨ ਸੁਨੀਲ ਕੌਸ਼ਲ (ਲਾਡੀ ਰਾਣਾ) ਬਲਾਚੌਰ  ,ਅਮਨ ਉਲੰਪੀਅਨ  ਗੜ੍ਹਸ਼ੰਕਰ, ਸੇਵਾਦਾਰ ਸਾਂਈ ਕਾਲੇਸ਼ਾਹ ਜੀ ਕਾਠਗੜ੍ਹ ਸੀਨੀਅਰ ਕਾਂਗਰਸੀ ਆਗੂ ਅਤੇ ਜਿਲ੍ਹਾਂ ਪ੍ਰਧਾਨ ਅਜੇ ਮੰਗੂਪੁਰ ਅਤੇ ਧਰਮ ਪਾਲ ਪਵਾਰ ਸੀਨੀਅਰ ਕਾਂਗਰਸੀ ਆਗੂ ਸਾਬਕਾ ਬਲਾਕ ਸੰਮਤੀ ਚੇਅਰਮੈਨ ਨੇ ਉੱਚੇਚੇ ਤੌਰ ਤੇ ਕੀਤਾ ਅਤੇ ਉਨ੍ਹਾਂ ਨੇ ਕਿਹਾ ਇਹ ਜਿੰਮ ਨਵਾਂਸ਼ਹਿਰ ਇਲਾਕੇ ਦਾ ਪਹਿਲਾਂ ਜਿੰਮ ਹੈ ਜੋ ਨਵੀ ਤਕਨੀਕ ਦੀਆਂ ਮਸ਼ੀਨਾਂ ਨਾਲ ਲੈਸ ਹੈ। ਉਨ੍ਹਾਂ ਨੇ ਨੋਜਵਾਨ ਪੀੜੀ ਨੂੰ ਅਪੀਲ ਕੀਤੀ ਹੈ ਸਾਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਵੱਡੀ ਲੋੜ ਹੈ ਅਤੇ ਜੋ ਨਸ਼ੇੜੀ ਹੋਣ ਦਾ ਕਲੰਕ ਸਾਡੀ ਨੋਜਵਾਨ ਪੀੜੀ ਲੱਗਿਆਂ ਹੈ ਉਸ ਧੋਣ ਵਾਸਤੇ ਜਿੰਮ ਵਿੱਚ  ਆ ਕੇ ਕਸਰਤ ਕਰੋ ਅਤੇ ਆਪਣੇ ਸਰੀਰ ਨੂੰ ਤੰਦਰੁਸਤ ਬਣਾਉਣ ਦੀ ਅੱਜ ਦੇ ਸਮੇਂ ਦੀ ਵੱਡੀ ਅਹਿਮ ਲੋੜ ਹੈ। ਇਸ ਲਈ ਸਾਨੂੰ ਸਭ ਨੂੰ ਇਕੱਠੇ ਹੋ ਕੇ ਹੰਭਲਾ ਮਾਰਨ ਦੀ ਵੱਡੀ ਲੋੜ ਹੈ। ਇਸ ਮੌਕੇ ਜਿੰਮ ਦੇ ਮਾਲਕ ਵਿਪਨ ਕੁਮਾਰ ਕਿਸ਼ਨਪੁਰ ਅਤੇ ਰਾਜਨ ਰਾਜਪੂਤ ਬਲਾਚੌਰ ਨੇ ਆਈਆਂ ਸਖਸ਼ੀਅਤਾਂ ਦਾ ਜਿੰਮ ਪ੍ਰੇਮੀਆਂ ਦਾ ਦਿਲ ਦੀਆਂ ਗਹਿਰਾਇਆ ਤੋਂ ਧੰਨਵਾਦ ਅਤੇ ਨੋਜਵਾਨ ਪੀੜੀ ਨੂੰ ਅਪੀਲ ਅੱਜ ਦੇ ਪੰਜਾਬ ਵਿੱਚ ਨਸ਼ਿਆਂ ਦਾ ਸੱਤਵਾਂ ਦਰਿਆ ਚੱਲ ਰਿਹਾ ਉਸ ਨੂੰ ਠੱਲ੍ਹ ਪਾਉਣ ਲਈ ਸਭ ਜਿੰਮ ਵਿੱਚ ਕਸਰਤ ਅਤੇ ਖੇਡਾਂ ਅਪਣਾਉਣ ਸਮੇਂ ਦੀ ਮੁੱਖ ਲੋੜ ਹੈ ਤਾਂ ਸਾਡਾ ਦੇਸ਼ ਪੰਜਾਬ ਤਰੱਕੀ ਦੀਆਂ ਲੀਹਾਂ ਤੇ ਜਾ ਸਕਦਾ ਹੈ। ਇਸ ਮੌਕੇ ਗੁਰਮੋਹਨ ਸਿੰਘ, ਵਿੱਕੀ ਚਾਹਲ ਹਨੀ ਚੋਧਰੀ ਜੋਗੇਵਾਲ ਸਮੇਤ ਇਲਾਕੇ ਭਰ ਤੋਂ ਜਿੰਮ ਨੂੰ ਪਿਆਰ ਕਰਨ ਵਾਲੇ ਨੋਜਵਾਨ ਅਤੇ ਮਿੱਤਰ ਸੱਜਣ ਅਤੇ ਰਿਸ਼ਤੇਦਾਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2