Join
Wednesday, March 25, 2026
Wednesday, March 25, 2026

ਲੋੜਵੰਦ ਵਿਦਿਆਰਥੀਆਂ ਨਾਲ ਖੜੀ ਹੈ ਪ੍ਰਿਥਵੀ ਵੈਲਫੇਅਰ ਸੋਸਾਇਟੀ ” : ਹਰਿੰਦਰ ਸਿੰਘ

ਆਦਮਪੁਰ ਇਲਾਕੇ ਵਿੱਚ ਪ੍ਰਿਥਵੀ ਵੈਲਫੇਅਰ ਸੋਸਾਇਟੀ ਲਗਾਤਾਰ ਵੱਧ ਆਪਣੀਂ ” ਕਾਰਜ ਸੂਚੀ ” ( ਏਜੰਡਾ ) ਅਨੁਸਾਰ ਸਮਾਜ ਸੇਵਾ ਵਿੱਚ ਕਾਰਜ ਕਰ ਰਹੀ ਹੈ ।‌ ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਹਰਿੰਦਰ ਸਿੰਘ ਨੇ ਕਿਹਾ ਕਿ ਇਹ ਸੰਸਥਾ ਵਾਤਾਵਰਣ , ਸਿਖਿਆ ਅਤੇ ਖੇਡਾਂ ਨੂੰ ਮੁੱਖ ਰੱਖਦਿਆਂ ਕਾਰਜ ਕਰਦੀ ਹੈ ।‌ ਹਰ ਵਰ੍ਹੇ ਵਾਂਗ, ਇਸ ਵਾਰ ਵੀ ਕੁੱਝ ਸਰਕਾਰੀ ਸਕੂਲਾਂ ਨਾਲ ਸੰਪਰਕ ਕੀਤਾ ਗਿਆ, ਲੋੜਵੰਦ ਵਿਦਿਆਰਥੀਆਂ ਦਾ ਵੇਰਵਾ ਲਿਆ ਗਿਆ । ਵੱਖ ਵੱਖ ਸਕੂਲਾਂ ਵਿੱਚ ਜਾ ਕੇ ਪਹਿਲਾਂ ਸਮੁੱਚੇ ਵਿਦਿਆਰਥੀਆਂ ਤੋਂ ਆਮ ਗਿਆਨ ਦੇ ਸਵਾਲ ਪੁੱਛੇ ਜਾਂਦੇ ਹਨ । ਵਿਸ਼ੇਸ਼ ਤੌਰ ਤੇ ਵਾਤਾਵਰਣ, ਦੇਸ਼ ਪ੍ਰੇਮ , ਭਾਰਤ ਦੇ ਇਤਿਹਾਸ , ਸਾਫ ਸਫਾਈ ਆਦ ਨਾਲ ਜੁੜੇ ਸਵਾਲ ਪੁੱਛੇ ਜਾਂਦੇ ਹਨ । ਸਹੀ ਜਵਾਬ ਦੇਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੱਜੋਂ ਲੇਖਨ ਸਮਗਰੀ ( ਸਟੇਸ਼ਨਰੀ ) ਦਿੱਤੀ ਜਾਂਦੀ ਹੈ । ਸੋਸਾਇਟੀ ਦੇ ਮੈਂਬਰਾਂ ਵੱਲੋਂ ਗਲਬਾਤ ਦੌਰਾਨ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੁੜਨ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ । ਵਾਤਾਵਰਣ ਨੂੰ ਸੰਭਾਲਣ , ਰੁੱਖਾਂ ਨੂੰ ਲਗਾਉਣ ਅਤੇ ਪਾਲਣ ਬਾਰੇ ਜਾਣੂ ਕਰਵਾਇਆ ਜਾਂਦਾ ਹੈ ।‌ ਸਰਕਾਰੀ ਪ੍ਰਾਇਮਰੀ ਸਕੂਲ ਗਾਜੀਪੁਰ, ਸਰਕਾਰੀ ਪ੍ਰਾਇਮਰੀ ਸਕੂਲ ਮੁਹੱਲਾ ਸਗਰਾਂ, ਸਰਕਾਰੀ ਪ੍ਰਾਇਮਰੀ ਸਕੂਲ ( ਨਜ਼ਦੀਕ ITI ) , ਇਨ੍ਹਾਂ ਸਕੂਲਾਂ ਵਿੱਚ ਸੰਸਥਾ ਵੱਲੋ ਸਮਗਰੀ ਲੇਖਨ ਸਮਗਰੀ ਭੇਂਟ ਕਰ ਦਿੱਤੀ ਗਈ ਹੈ । ਅਗਲੇ ਦਿਨਾਂ ਵਿੱਚ ਕੁੱਝ ਹੋਰ ਸਕੂਲਾਂ ਵਿੱਚ ਜਾਣ ਦਾ ਟੀਚਾ ਹੈ । ਹਰਿੰਦਰ ਸਿੰਘ ਨੇ ਦੱਸਿਆ ਕਿ ਇਸ ਨੇਕ ਕਾਰਜ ਵਿੱਚ ਉਨ੍ਹਾਂ ਨੂੰ ਅਨੇਕ ਸਾਥੀਆਂ ਦਾ ਸਹਿਯੋਗ ਮਿਲਦਾ ਹੈ ।‌ ਗੁਰਨਾਮ ਸਿੰਘ ( MES ), ਹਰਜਿੰਦਰ ਪਾਲ ਸਿੰਘ , ਅਨਿਲ ਕੁਮਾਰ ਪੰਮੀ, ਪ੍ਰੇਮ ਪਾਲ ਸਿੰਘ, ਪੁਸ਼ਪਿੰਦਰ ਸਿੰਘ ਪਿੰਕੀ, ਅਮਰੀਕ ਸਿੰਘ ਸਾਬੀ , ਪਰਮਜੀਤ ਸਿੰਘ ਪੰਮਾ, ਸਤਨਾਮ ਸਿੰਘ, ਮਹਿੰਦਰ ਸਿੰਘ, ਅਵਤਾਰ ਸਿੰਘ ਮਸਾਣੀਆਂ, ਰਵਿੰਦਰ ਸਿੰਘ ਸੈਣੀ, ਪਰਮਿੰਦਰ ਸਿੰਘ ਰਿੰਕੂ, ਗੁਰਚਰਨ ਸਿੰਘ, ਟਿੰਕੂ ਚੱਡਾ, ਸੁਖਦੇਵ ਸਿੰਘ ਇਨ੍ਹਾਂ ਸੇਵਾਵਾਂ ਵਿੱਚ ਸਹਿਯੋਗ ਕਰਦੇ ਹਨ । ਹਰਿੰਦਰ ਸਿੰਘ ਨੇ ਹਰ ਸਾਥੀ ਦਾ ਤਹਿਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਕਿ ਪਰਮਾਤਮਾ ਇਸੇ ਤਰ੍ਹਾਂ ਸੇਵਾ ਕਰਨ ਦੀ ਸਮਰੱਥਾ ਬਖਸ਼ਣ ।

Related Articles

LEAVE A REPLY

Please enter your comment!
Please enter your name here

Latest Articles

2

2