Join
Wednesday, March 25, 2026
Wednesday, March 25, 2026

ਬਲਾਚੌਰ ਵਿਖੇ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਉਤਸਵ ਬੜੀ ਧੂਮ ਧਾਮ ਨਾਲ ਮਨਾਇਆ ਗਿਆ 

ਬਲਾਚੌਰ, 1 ਮਈ – (ਜਤਿੰਦਰ ਪਾਲ ਸਿੰਘ ਕਲੇਰ ) 

ਸਰਬ ਬ੍ਰਾਹਮਣ ਸਭਾ ਰਜਿਸਟਰਡ ਬਲਾਚੌਰ ਵੱਲੋਂ ਸਭਾ ਦੇ ਪ੍ਰਧਾਨ ਵਿਕਾਸ ਕੁਮਾਰ ਗੋਲਡੀ ਦੀ ਅਗਵਾਈ ਹੇਠ ਬਲਾਚੌਰ ਦੇ ਗਹੂੰਣ ਰੋਡ ਸਥਿਤ ਸ੍ਰੀ ਮਹਾਦੇਵ ਬ੍ਰਹਮਚਾਰੀ ਮੰਦਰ ਵਿਖੇ ਭਗਵਾਨ ਸ੍ਰੀ ਬਿਸ਼ਨੂ ਜੀ ਦੇ ਛੇਵੇਂ ਅਵਤਾਰ ਭਗਵਾਨ ਸ੍ਰੀ ਪਰਸੂਰਾਮ ਜੀ ਦਾ ਜਨਮ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਮੋਹਤਵਰ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਵੇਰੇ 8 ਵਜੇ ਤੋਂ 10 ਵਜੇ ਤੱਕ ਹਵਨ ਯੱਗ ਕੀਤਾ ਗਿਆ, ਉਸ ਉਪਰੰਤ ਗਾਇਕ ਪੰਮਾ ਰੱਤੇਵਾਲੀਆ ਨੇ ਭਗਵਾਨ ਪਰਸੂਰਾਮ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਕੰਜਕ ਪੂਜਨ ਤੋਂ ਬਾਅਦ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਮੋਹਤਵਰ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪ੍ਰਧਾਨ ਵਿਕਾਸ ਕੁਮਾਰ ਗੋਲਡੀ ਸਰਬ ਬ੍ਰਾਹਮਣ ਸਭਾ ਬਲਾਚੌਰ, ਜਗਦੀਸ਼ ਕਪਿਲ, ਨਵੀਨ ਸੰਦੇਸ਼ ਮੌਦਗਿਲ, ਨਗਰ ਕੌਂਸਲ ਪ੍ਰਧਾਨ ਸੁਨੀਲ ਕੌਂਸਲ ਲਾਡੀ ਰਾਣਾ, ਚੰਦਰ ਮੋਹਨ ਜੇਡੀ, ਬਲਵੰਤ ਕਿਸ਼ੋਰ, ਬ੍ਰਜੇਸ਼ ਅਗਨੀਹੋਤਰੀ, ਜੋਤੀ ਸਰੂਪ ਪਾਠਕ, ਵਰਿੰਦਰ ਪਾਠਕ, ਚਾਂਦ ਰਾਮ ਪਾਠਕ, ਨੰਦ ਕਿਸ਼ੋਰ ਸ਼ਰਮਾ, ਪ੍ਰਸ਼ਾਂਤ ਪਾਠਕ, ਪੰਕਜ ਪਾਠਕ, ਵਿਨੋਦ ਸ਼ਰਮਾ, ਨਰਿੰਦਰ ਨਾਥ ਸੂਦਨ, ਵਿਜੇ ਕੁਮਾਰ, ਜੋਗਿੰਦਰ ਪਾਲ, ਮੁੱਖ ਜਜਮਾਨ ਪਵਨ ਕੁਮਾਰ ਸ਼ਰਮਾ, ਦੇਸਰਾਜ ਸ਼ਰਮਾ ਮਹਿੰਦੀਪੁਰ, ਗਾਇਕ ਰਵੀ ਰਾਘਵ, ਜਸਪਾਲ ਸ਼ਰਮਾ, ਵਿਸ਼ਵ ਵਿਜੇ ਸ਼ਰਮਾ, ਅਨੂਪ ਕੁਮਾਰ ਸ਼ਰਮਾ, ਲਵਕੇਸ਼ ਗੋਲਡੀ, ਵਿਕਾਸ ਕੁਮਾਰ ਸਹਿਜਪਾਲ, ਪੰਡਿਤ ਰਾਕੇਸ਼ ਸ਼ਾਸਤਰੀ, ਪੰਡਿਤ ਪੰਕਜ ਸ਼ਾਸਤਰੀ, ਨਰੇਸ਼ ਸ਼ਰਮਾ, ਵਿਜੇ ਕੁਮਾਰ ਸ਼ਰਮਾ, ਲਵ ਕੁਮਾਰ ਸ਼ਰਮਾ, ਰਵੀ ਕੁਮਾਰ ਸਹਿਜਪਾਲ, ਸੁਨੀਲ ਸ਼ਰਮਾ, ਕਿਰਨ ਬਾਲਾ, ਮੋਨਿਕਾ ਸ਼ਰਮਾ, ਨੀਰੂ ਬਾਲਾ, ਵਿਨੋਦ ਕੁਮਾਰ ਸ਼ਰਮਾ ਸਾਬਕਾ ਪਟਵਾਰੀ, ਡਾਕਟਰ ਸੁਨੀਤਾ ਸ਼ਰਮਾ, ਰਕੇਸ਼ ਕੁਮਾਰ ਲਾਲੀ, ਅਨਮੋਲ ਸ਼ਰਮਾ, ਅਨੂਪ ਸ਼ਰਮਾ, ਪ੍ਰਦੀਪ ਨਾਗਪਾਲ ਆਦਿ ਹਾਜਰ ਸਨ। 

Related Articles

LEAVE A REPLY

Please enter your comment!
Please enter your name here

Latest Articles

2

2