ਪਿੰਡ ਨਿੱਘੀ ਦਾ ਸਰਕਾਰੀ ਸਿੰਚਾਈ ਵਾਲਾ ਟਿਊਬਵੈੱਲ ਤਿੰਨ ਮਹੀਨੇ ਤੋਂ ਪਿਆ ਖਰਾਬ ਹੈ ਕੋਈ ਨਹੀਂ ਲੈ ਰਿਹਾ ਸਾਰ
ਨਵਾਂਸ਼ਹਿਰ /ਕਾਠਗੜ੍ਹ 1 ਮਈ (ਜਤਿੰਦਰ ਪਾਲ ਸਿੰਘ ਕਲੇਰ )-
ਅੱਜ ਪਿੰਡ ਨਿੱਘੀ ਵਿਖੇ ਲੋਕਾਂ ਦਾ ਭਾਰੀ ਇਕੱਠ ਹੋਇਆਂ | ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਨਿੱਘੀ ਦਾ ਟਿਉਬਵੈੱਲ ਨੰਬਰ 5 ਜੋ ਸਿੰਚਾਈ ਲਈ ਵਰਤਿਆ ਜਾਂਦਾ ਹੈ | ਜੋ ਪਿਛਲੇ ਕਰੀਬ 3 ਮਹੀਨੇ ਤੋ ਖਰਾਬ ਪਿਆ ਹੈ | ਜਿਸ ਕਰਕੇ ਲੋਕਾਂ ਦੀ ਬੂਟੇ ਅਤੇ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ | ਇਸ ਟਿਊਬਵੈੱਲ ਬਾਰੇ ਪਿੰਡ ਦੇ ਮੋਹਤਵਰ ਬੰਦਿਆਂ ਨੇ ਇਸ ਟਿਊਬਵੈੱਲ ਦੇ ਖਰਾਬ ਹੋਣ ਬਾਰੇ ਆਪ੍ਰੇਟਰ ਅਤੇ ਸਿੰਚਾਈ ਵਿਭਾਗ ਦੇ ਜੇਈ ਅਤੇ ਐਸ ਡੀਓ ਨੂੰ ਟਿਊਬਵੈੱਲ ਨੂੰ ਠੀਕ ਕਰਵਾਉਣ ਲਈ ਬਹੁਤ ਬਾਰੀ ਅਪੀਲ ਕੀਤੀ ਗਈ | ਪਰ ਕਿਸੇ ਦੇ ਕੰਨ ਤੇ ਜੂ ਨਹੀ ਸਰਕੀ ਇਸ ਤੋਂ ਇਲਾਵਾ ਇਸ ਖਰਾਬ ਟਿਊਬਵੈੱਲ ਬਾਰੇ ਹਲਕਾ ਵਿਧਾਇਕ ਬੀਬੀ ਸੰਤੌਸ਼ ਕਟਾਰੀਆ ਨੂੰ ਬੇਨਤੀ ਕੀਤੀ ਪਰ ਅਜੇ ਤੱਕ ਨਿੱਘੀ ਦੇ ਲੋਕ ਪਾਣੀ ਨੂੰ ਤਰਸ ਰਹੇ ਹਨ |ਉਨ੍ਹਾਂ ਨੇ ਕਿਹਾ ਕਿ ਤਿੰਨ ਮਹੀਨੇ ਬੀਤ ਜਾਣ ਉਪਰੰਤ ਵੀ ਇਸ ਟਿਉਬਵੈੱਲ ਨੂੰ ਠੀਕ ਨਹੀ ਕੀਤਾ ਗਿਆ | ਇਸ ਕਰਕੇ ਪਿੰਡ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਮੌਕੇ ਮੇਲਾ ਰਾਮ ਰਿਟਾਇਡ ਨਾਇਬ ਤਹਿਸੀਲਦਾਰ ,ਬਨਾਰਸੀ ਦਾਸ ਖੇਪੜ ,ਇਕਬਾਲ ਸਿੰਘ ਰਿਟਾਇਡ ਇੰਸਪੈਕਟਰ , ਗੁਰਮੁੱਖ ਸਿੰਘ ਸਰਪੰਚ , ਸ਼ਮੀਰ ਕੁਮਾਰ ਚੇਚੀ ,ਗੁਰਮੀਤ ਸਿੰਘ, ਜਸੰਵਤ ਰਾਏ, ਰਾਜਿੰਦਰ ਸਿੰਘ, ਚੰਨਪ੍ਰੀਤ ਸਿੰਘ, ਰਾਜ ਕੁਮਾਰ ਚੇਚੀ, ਰਾਜ ਕੁਮਾਰ ਕਟਾਰੀਆ , ਰਾਜੀਵ ਕੁਮਾਰ ਆਦਿ ਮੌਜੂਦ ਰਹੇ |


