-ਸਮਾਗਮ ਦੇ ਆਖ਼ਰੀ ਦਿਨ ਅਹਿਮ ਸ਼ਖਸੀਅਤਾਂ ਨੇ ਭਰੀ ਹਾਜ਼ਰੀ

ਬਲਾਚੌਰ, 1 ਮਈ (ਜਤਿੰਦਰ ਪਾਲ ਸਿੰਘ ਕਲੇਰ )
ਸ੍ਰੀ ਸਤਿਗੁਰੂ ਬ੍ਰਹਮਸਾਗਰ ਜੀ ਮਹਾਰਾਜ ਭੂਰੀਵਾਲੇ ਗੁਰਗੱਦੀ ਪਰੰਪਰਾ ਗਰੀਬਦਾਸੀ ਸੰਪਰਦਾਇ ਦੇ ਤੀਜੇ ਗੁਰੂਗੱਦੀ ਬ੍ਰਹਮਲੀਨ ਸਤਿਗੁਰੂ ਬ੍ਰਹਮਾ ਨੰਦ ਜੀ ਮਹਾਰਾਜ ਗਊਆਂ ਵਾਲਿਆਂ ਦੇ 23ਵੇਂ ਨਿਰਵਾਣ ਦਿਵਸ ਨੂੰ ਸਮਰਪਿਤ ਸ੍ਰੀ ਬ੍ਰਹਮ ਸਰੂਪ ਧਾਮ ਪੋਜੇਵਾਲ ਵਿਖੇ ਚੱਲ ਰਹੇ ਸਾਲਾਨਾ ਤਿੰਨ ਰੋਜ਼ਾ ਸੰਤ ਸਮਾਗਮ ਦੇ ਅੱਜ ਆਖਰੀ ਦਿਨ ਸਮਾਪਤੀ ਮੌਕੇ ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਮੋਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਵੱਲੋਂ ਜਗਤ ਗੁਰੂ ਅਚਾਰੀਆ ਬਾਬਾ ਗਰੀਬਦਾਸੀ ਰਚਿਤ ਬਾਣੀ ਦੇ ਪਾਠ ਦੇ ਭੋਗ ਪਾਏ ਗਏ। ਸਮਾਗਮ ਦੌਰਾਨ ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਨੇ ਜੁੜ ਬੈਠੀਆਂ ਵੱਡੀ ਤਦਾਦ ‘ਚ ਸੰਗਤਾਂ ਨੂੰ ਸਤਿਸੰਗ ਉਪਦੇਸ਼ ਕਰਦਿਆਂ ਕਿਹਾ ਕਿ ਮਹਾਰਾਜ ਗਊਆਂ ਵਾਲਿਆਂ ਨੇ ਲੋਕਾਂ ਨੂੰ ਗਊ ਗਰੀਬ ਤੇ ਕੰਨਿਆ ਦੀ ਸੇਵਾ ਕਰਨ ਲਈ ਹਮੇਸ਼ਾ ਪ੍ਰੇਰਿਤ ਕੀਤਾ ਹੈ। ਮਹਾਰਾਜ ਜੀ ਨੇ ਕਿਹਾ ਕਿ ਗਊ ਮਾਤਾ ਦੇ ਅੰਦਰ 33 ਕਰੋੜ ਦੇਵੀ ਦੇਵਤਿਆਂ ਦਾ ਨਿਵਾਸ ਹੈ ਤੇ ਗਊ ਮਾਤਾ ਦੇ ਵਿਚ ਗੰਗਾ ਜਲ ਦਾ ਨਿਵਾਸ ਹੈ। ਉਨ੍ਹਾਂ ਕਿਹਾ ਕਿ ਮਹਾਰਾਜ ਬ੍ਰਹਮਾ ਨੰਦ ਜੀ ਭੂਰੀਵਾਲਿਆਂ ਨੇ ਸਮਜਿਕ ਸੇਵਾਵਾਂ ਦੇ ਲਈ ਕੀਤੇ ਕਾਰਜ ਸੰਸਾਰ ਵਿਚ ਬਹੁਤ ਹੀ ਵਿਲੱਖਣ ਹਨ। ਅਚਾਰੀਆ ਜੀ ਨੇ ਕਿਹਾ ਕਿ ਮਹਾਰਾਜ ਗਊਆਂ ਵਾਲਿਆਂ ਨੇ ਉਸ ਸਮੇਂ ਸਾਡੇ ਪਿਛੜੇ ਹਲਕੇ ਦੇ ਵਿਚ ਕੰਨਿਆ ਨੂੰ ਸਿੱਖਿਆ ਪ੍ਰਦਾਨ ਕਰਾਉਣ ਦਾ ਬੀੜਾ ਚੁੱਕਿਆ ਸੀ, ਜੋ ਕਿ ਸਭ ਤੋ ਉੱਤਮ ਸੇਵਾ ਹੈ।
ਸਮਾਗਮ ਦੇ ਦੌਰਾਨ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਰਮ ਪਤਨੀ ਡਾ. ਗੁਰਪ੍ਰੀਤ ਕੋਰ ਮਾਨ ਨੇ ਮਹਾਰਾਜ ਬ੍ਰਹਮਾ ਨੰਦ ਜੀ ਭੂਰੀਵਾਲਿਆਂ ਨੂੰ ਸ਼ਰਧਾ ਦੇ ਫੂੱਲ ਭੇਟ ਕਰਦਿਆਂ ਕਿਹਾ ਕਿ ਭੂਰੀਵਾਲੇ ਸੰਪਰਦਾਇ ਦੇ ਵੱਲੋਂ ਹਲਕੇ ਦੇ ਅੰਦਰ ਕੀਤੇ ਸਿੱਖਿਆ ਤੇ ਸਿਹਤ ਸਮਾਜ ਦੇ ਕਾਰਜਾਂ ਨੂੰ ਦੇਖ ਕੇ ਬੇਹੱਦ ਖੁਸ਼ੀ ਮਹਿਸੂਸ ਹੋਈ ਹੈ। ਉਂਨ੍ਹਾ ਕਿਹਾ ਕਿ ਸਤਿਗੁਰੂ ਗਊਆਂ ਵਾਲਿਆ ਵੱਲੋਂ ਕੰਨਿਆ ਨੂੰ ਵਿਦਿਆ ਦੇਣ ਦਾ ਜੋ ਬੀੜਾ ਚੁੱਕਿਆ ਸੀ, ਉਸ ਹੀ ਲੜੀ ਦੇ ਤਹਿਤ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲੇ ਅੱਗੇ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿ ਭੂ੍ਰੀਵਾਲੇ ਸੰਸਥਾ ਸਰਕਾਰ ਵੱਲੋਂ ਸਮਾਜ ਦੇ ਕਾਰਜਾਂ ਲਈ ਸਹਿਯੋਗ ਦੀ ਮੰਗ ਰੱਖਣਗੇ, ਉਸ ਨੂੰ ਪੂਰਾ ਕੀਤਾ ਜਾਵੇਗਾ।
ਸਮਾਗਮ ਦੌਰਾਨ ਪਹੁੰਚੇ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਮਹਾਰਾਜ ਬ੍ਰਹਮਾ ਨੰਦ ਜੀ ਭੂਰੀਵਾਲਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਭੂਰੀਵਾਲੇ ਆਸ਼ਰਮ ਗੜ੍ਹਸ਼ੰਕਰ ਦੇ ਲਈ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਸਮਾਗਮ ਦੇ ਦੌਰਾਨ ਪਹੁੰਚੇ ਹਲਕਾ ਵਿਧਾਇਕਾ ਬਲਾਚੋਰ ਸ਼ੰਤੋਸ ਕਟਾਰੀਆ ਵੱਲੋਂ ਮਹਾਰਾਜ ਬ੍ਰਹਮਾ ਨੰਦ ਭੂਰੀਵਾਲਿਆ ਨੂੰ ਸ਼ਰਧਾ ਦੇ ਫੁੱਲ ਕੀਤੇ ਤੇ ਟਰੱਸਟ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਸਮਾਗਮ ਦੌਰਾਨ ਪਹੁੰਚੇ ਮੈਂਬਰ ਪਾਰਲੀਮੈਂਟ ਰਾਜ ਸਭਾ ਮੈਂਬਰ ਸਤਨਾਮ ਸੰਧੂ ਵੱਲੋਂ ਵੀ ਮਹਾਰਾਜ ਬ੍ਰਹਮਾ ਨੰਦ ਜੀ ਮਹਾਰਾਜ ਭੂਰੀਵਾਲਿਆ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਭੂਰੀਵਾਲੇ ਐਜੂਕੇਸ਼ਨ ਟਰੱਸਟ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਸਮਾਗਮ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਦਿੱਲੀ ਮਨੀਸ਼ ਸਿਸੋਦੀਆ, ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਮਾਲਵਿੰਦਰ ਸਿੰਘ ਕੰਗ, ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਅਤੇ ਹੋਰਨਾਂ ਅਹਿਮ ਸ਼ਖਸੀਅਤਾਂ ਵੱਲੋਂ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
ਸਮਾਗਮ ਦੌਰਾਨ ਪਹੁੰਚੇ ਸੰਤ ਮਹਾਂਪੁਰਸ਼ਾਂ ਵਿਚ ਸਵਾਮੀ ਹਰਬੰਸ ਲਾਲ ਜੀ ਡੈਹਲੋ ਬ੍ਰਹਮਚਾਰੀ, ਡਾ. ਤ੍ਰਿਪੁਰਾਰੀ ਦਾਸ ਗੁਜਰਾਤ, ਸਵਾਮੀ ਸ਼ੰਕਰ ਚੇਤਨ, ਸਵਾਮੀ ਜੈ ਰਾਮ ਦਾਸ ਰਾਜਸਥਾਨ, ਸਵਾਮੀ ਕ੍ਰਿਸ਼ਨਾ ਨੰਦ ਜੀ, ਸਵਾਮੀ ਸ਼ਿਵਚੈਤਨ ਜੀ, ਸਵਾਮੀ ਸੱਤਿਆ ਨੰਦ ਸਰਸਵਤੀ ਜੀ, ਸਵਾਮੀ ਨਿਤਿਆ ਨੰਦ ਜੀ, ਸਚਦੇਵ ਬ੍ਰਹਮਚਾਰੀ, ਸਵਾਮੀ ਸਰਵਾ ਨੰਦ ਜੀ, ਸਵਾਮੀ ਹੰਸਾ ਨੰਦ ਜੀ, ਸਵਾਮੀ ਪਰਮੇਸ਼ਵਰ ਨੰਦ ਜੀ, ਸਵਾਮੀ ਰਮਨਾ ਨੰਦ ਜੀ, ਸਵਾਮੀ ਦਿਵਾਨਾ ਨੰਦ ਜੀ ਦਿੱਲੀ ਸ਼ਾਮਿਲ ਸਨ।
ਸਮਾਗਮ ਵਿਚ ਪਹੁੰਚੀਆਂ ਵੱਖ-ਵੱਖ ਰਾਜਨੀਤਿਕ ਸ਼ਖਸੀਅਤਾਂ ਵਿਚ ਹਲਕਾ ਵਿਧਾਇਕ ਰੂਪਨਗਰ ਦਿਨੇਸ਼ ਚੱਢਾ, ਚੈਅਰਮੈਨ ਸਤਨਾਮ ਜਲਾਲਪੁਰ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ, ਚੌਧਰੀ ਸ਼ਾਮ ਸਿੰਘ ਚੰਡੀਗੜ੍ਹ ਸਮਾਜ ਸੇਵੀ, ਹਰਗੋਵਿੰਦ ਕੌਰ ਇਸਤਰੀ ਅਕਾਲੀ ਦਲ ਪ੍ਰਧਾਨ, ਭਾਜਪਾ ਯੂਥ ਪ੍ਰਧਾਨ ਰੋਪੜ ਅਜੈਵੀਰ ਸਿੰਘ ਲਾਲਪੁਰਾ, ਸਾਬਕਾ ਐਮ. ਪੀ ਅਵਿਨਾਸ਼ ਰਾਏ ਖੰਨਾ, ਜ਼ਿਲ੍ਹਾ ਕਾਂਗਰਸ ਪ੍ਰਧਾਨ ਅਜੇ ਕੁਮਾਰ ਮੰਗੂਪੁਰ, ਅਕਾਲੀ ਆਗੂ ਸੰਦੀਪ ਹਨੀ ਟੋਂਸਾ, ਜ਼ਿਲ੍ਹਾ ਭਾਜਪਾ ਪ੍ਰਧਾਨ ਰਾਜਵਿੰਦਰ ਲੱਕੀ, ਭਾਜਪਾ ਆਗੂ ਨਿਮਿਸ਼ਾ ਮਹਿਤਾ,ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਕਾਂਗਰਸ ਆਗੂ ਹਲਕਾ ਗੜ੍ਹਸ਼ੰਕਰ ਗੁਰਦੇਵ ਸਿੰਘ ਪੰਨੂ, ਸਾਬਕਾ ਸ਼ੈਸ਼ਨ ਜੱਜ ਜੇ ਕੇ ਨਾਗਰ,ਅਸ਼ੋਕ ਕੁਮਾਰ ਬਜਾੜ ਕਰੀਮਪੁਰਧਿਆਨੀ,ਆਪ ਆਗੂ ਅਸ਼ੋਕ ਕਟਾਰੀਆ, ਡੀ. ਐਸ. ਪੀ ਸਤਨਾਮ ਸਿੰਘ ਰਾਜੂਮਾਜਰਾ, ਯੂਥ ਆਗੂ ਕਰਨਵੀਰ ਕਟਾਰੀਆ, ਮਹਾਰਾਜ ਭੂਰੀਵਾਲੇ ਗਰੀਬਦਾਸੀ ਐਜੂਕੇਸ਼ਨ ਟਰੱਸਟ ਦੇ ਪ੍ਰਧਾਨ ਮਹਿੰਦਰ ਸਿੰਘ ਬਾਗ਼ੀ, ਜਨਰਲ ਸਕੱਤਰ ਤੀਰਥ ਰਾਮ ਭੂੰਬਲਾ,ਸ੍ਰੀ ਰਾਮ ਭਵਾਨੀਪੁਰ,ਕਰਨਲ ਸੰਤ ਰਾਮ ਮੀਲੂ, ਸੇਠ ਚਰਨਦਾਸ ਅਗਰਵਾਲ, ਜਸਵੰਤ ਰਾਏ ਚੇਚੀ,ਐਡਵੋਕੇਟ ਭਗਵਾਨ ਦਾਸ ਨੈਨੀਤਾਲ,ਚੋਧਰੀ ਕੁੰਦਨ ਲਾਲ,ਜਨਰਲ ਸਕੱਤਰ ਗੁੱਜਰ ਸਮਾਜ ਕਲਿਆਣ ਪ੍ਰੀਸ਼ਦ ਚੰਡੀਗੜ੍ਹ ਨਰਿੰਦਰ ਮੀਲੂ,ਚੋਧਰੀ ਸੱਤਪਾਲ ਬਾਲੇਵਾਲ, ਕੁੰਦਨ ਲਾਲ, ਚੈਅਰਮੈਨ ਐਮ ਆਰ ਗਰੁੱਪ ਚੈਅਰਮੈਨ ਬਾਬੂ ਰਾਮਜੀਦਾਸ ਆਦਿ ਸੰਗਤਾਂ ਤੇ ਸਮਾਜ ਸੇਵੀ ਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਵੱਲੋਂ ਮਹਾਰਾਜ ਬ੍ਰਹਮਾ ਨੰਦ ਜੀ ਭੂਰੀਵਾਲਿਆ ਨੂੰ ਬਰਸੀ ਮੋਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਮੁੱਖ ਪ੍ਰਸ਼ਾਸਨਿਕ ਅਧਿਕਾਰੀਆਂ ਵਿਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਮੁਖੀ ਡਾ.ਮਹਿਤਾਬ ਸਿੰਘ,ਡੀ ਐਸ ਪੀ ਬਲਾਚੋਰ ਸ਼ਾਮ ਸੁੰਦਰ, ਥਾਣਾ ਮੁਖੀ ਸਤਨਾਮ ਸਿੰਘ ਪੋਜੇਵਾਲ ਵੀ ਮੌਕੇ ‘ਤੇ ਹਾਜ਼ਰ ਸਨ।


