-ਪੰਜਾਬ ਦੇ ਹੱਕ ਦਾ ਪਾਣੀ ਖੋਹਣ ਦੇ ਯਤਨਾਂ ਦਾ ਕੀਤਾ ਸਖ਼ਤ ਵਿਰੋਧ
ਬਲਾਚੌਰ, 1 ਮਈ (ਜਤਿੰਦਰ ਪਾਲ ਸਿੰਘ ਕਲੇਰ )
ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਭਾਖੜਾ ਬਿਆਸ ਪ੍ਰਬੰਧਕ ਬੋਰਡ (ਬੀ. ਬੀ. ਐੱਮ. ਬੀ) ਜ਼ਰੀਏ ਪੰਜਾਬ ਤੇ ਪੰਜਾਬੀਆਂ ਦੇ ਹੱਕ ਦਾ ਪਾਣੀ ਖੋਹਣ ਦੇ ਯਤਨਾਂ ਦੇ ਸਖ਼ਤ ਵਿਰੋਧ ਵਿਚ ਅੱਜ ਬਲਾਚੌਰ ਦੇ ‘ਆਪ’ ਆਗੂਆਂ ਵੱਲੋਂ ਬਲਾਚੌਰ ਦੇ ਮਾਰਕੀਟ ਕਮੇਟੀ ਦਫ਼ਤਰ ਵਿਖੇ ਵਰਕਰਾਂ ਨਾਲ ਮਿਲ ਕੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਪਾਣੀ ਦੀ ਕਮੀ ਵਧਦੀ ਜਾ ਰਹੀ ਹੈ, ਇਸ ਦੇ ਚਲਦਿਆਂ ਹਰਿਆਣਾ ਨੂੰ ਵਾਧੂ ਪਾਣੀ ਨਹੀਂ ਦਿੱਤਾ ਜਾ ਸਕਦਾ। ਪਰੰਤੂ ਕੇਂਦਰ ਦੀ ਭਾਜਪਾ ਸਰਕਾਰ ਨੇ ਹਰਿਆਣਾ ਵਿਚ ਭਾਜਪਾ ਸਰਕਾਰ ਦਾ ਸਮਰਥਨ ਕਰਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਦੇ ਵੀ ਪੰਜਾਬ ਨੂੰ ਕੋਈ ਨੁਕਸਾਨ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਉਹ ਕੇਂਦਰ ਸਰਕਾਰ ਦੀ ਇਸ ਕਾਰਵਾਈ ਦੀ ਸਖ਼ਤ ਨਿੰਦਾ ਕਰਦੇ ਹਨ। ਇਸ ਮੌਕੇ ਮਾਰਕੀਟ ਕਮੇਟੀ ਬਲਾਚੌਰ ਦੇ ਚੇਅਰਮੈਨ ਸੇਠੀ ਉਧਨਵਾਲ, ਪ੍ਰਧਾਨ ਨਗਰ ਕੌਂਸਲ ਸੁਨੀਲ ਕੌਸ਼ਲ (ਲਾਡੀ), ਹਨੀ ਡੱਬ ਐਮ.ਸੀ, ਨਿਰਮਲਾ ਰਾਣੀ ਐਮ.ਸੀ, ਵਿਸ਼ੂ ਰਾਣਾ, ਹਰਦੀਪ ਮਿੱਤਲ, ਰਾਮਪਾਲ ਮਹੇਸ਼ੀ, ਸਰਫਰਾਜ਼, ਹਲਕਾ ਕੋਆਰਡੀਨੇਟਰ ਬਲਦੇਵ ਰਾਜ, ਅਸ਼ੋਕ ਖੀਵੇਵਾਲ, ਕੁਲਦੀਪ ਸਿੰਘ, ਜਤਿੰਦਰ ਬੈਂਸ ਜੌਲੀ ਤੇ ਹੋਰ ਹਾਜ਼ਰ ਸਨ।


