ਨਵਾਂਸ਼ਹਿਰ /ਕਾਠਗੜ੍ਹ 29 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )
ਸਨਅਤੀ ਖੇਤਰ ਟੌਂਸਾ ,ਰੈਲਮਾਜਰਾ ਵਿੱਚ ਲੱਗੀਆਂ ਫੈਕਟਰੀਆਂ ਵਾਲਿਆਂ ਨੂੰ ਲੋਕਲ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣਾ ਚਾਹੀਦਾ ਹੈ | ਇਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਜੇ ਸੋਨੂੰ ਟੌਂਸਾ ਨੋਜਵਾਨ ਕਾਂਗਰਸ ਆਗੂ ਅਤੇ ਵਾਈਸ ਪ੍ਰਧਾਨ ਕਾਂਗਰਸ ਪਾਰਟੀ ਨੇ ਕੀਤਾ | ਉਨ੍ਹਾਂ ਨੇ ਕਿਹਾ ਕਿ ਲੋਕਲ ਨੌਜਵਾਨ ਰੁਜ਼ਗਾਰ ਦੇ ਲਈ ਕਾਫੀ ਖੱਜਲ ਖੁਆਰ ਹੋ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਚੰਗੀ ਪੜ੍ਹਾਈ ਕਰਕੇ ਵੀ ਨੌਜਵਾਨ ਨੌਕਰੀਆਂ ਦੇ ਲਈ ਇਧਰ ਓਧਰ ਭਟਕ ਰਹੇ ਹਨ | ਜਦ ਕਿ ਕਸਬਾ ਕਾਠਗੜ੍ਹ ਦੇ ਆਸ ਪਾਸ ਇਲਾਕੇ ਵਿੱਚ ਫੈਕਟਰੀਆਂ ਦਾ ਭਰਮਾਰ ਹੈ | ਉਨ੍ਹਾਂ ਨੇ ਫੈਕਟਰੀ ਪ੍ਰਬੰਧਕਾ ਨੂੰ ਅਪੀਲ ਕੀਤੀ ਕਿ ਪੜ੍ਹੇ ਲਿਖੇ ਯੂਥ ਨੂੰ ਉਨ੍ਹਾਂ ਦੀ ਯੋਗਤਾ ਦੇ ਆਧਾਰ ਤੋਂ ਨੌਕਰੀਆਂ ਮੁਹੱਈਆਂ ਕਰਵਾਕੇ ਰੋਜ਼ਗਾਰ ਦਿੱਤਾ ਜਾਵੇ | ਤਾਂ ਕਿ ਦਿਨੋ ਦਿਨ ਵੱਧ ਰਹੀ ਬੇਰੁਜ਼ਗਾਰੀ ਤੇ ਕੁਝ ਨੁਕੇਲ ਪਾਈ ਜਾ ਸਕੇ |


