ਜੰਗਲੀ ਜਾਨਵਰਾਂ ਨੂੰ ਪਾਣੀ ਦੇਣ ਨਾਲ ਮਨ ਨੂੰ ਮਿਲਦਾ ਹੈ ਸਕੂਨ
ਨਵਾਂਸ਼ਹਿਰ /ਕਾਠਗੜ੍ਹ 29 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ)
ਪਿੰਡ ਭੋਲੇਵਾਲ ਤੋ ਜੰਗਲੀ ਜੀਵ ਜੰਤੂਆਂ ਨੂੰ ਜੰਗਲ ਵਿੱਚ ਪਾਣੀ ਦੀ ਖੇਲ ਬਣਾ ਕੇ ਪਾਣੀ ਦੀ ਸੇਵਾ ਕੀਤੀ ਜਾ ਰਹੀ ਹੈ ਹਰ ਰੋਜ਼ ਇੱਕ ਟੈਕਰ ਪਾਣੀ ਦਾ ਭਰਕੇ ਜੰਗਲ ਵਿੱਚ ਪਾ ਰਹੇ ਹਨ ਚੋਧਰੀ ਬਲਦੇਵ ਰਾਜ ਚੋਧਰੀ ਤੇਲੁ ਰਾਮ ਚੋਧਰੀ ਵਿਜੇ ਕੁਮਾਰ ਚੋਧਰੀ ਸ਼ਾਮੂ ਤੇ ਚੋਧਰੀ ਕਾਕੂ ਤੇ ਚੋਧਰੀ ਸ਼ਾਮ ਲਾਲ ਨੇ ਦੱਸਿਆ ਕਿ ਉਹਨਾਂ ਨੂੰ ਜੰਗਲੀ ਜੀਵਾਂ ਦੀ ਸੇਵਾ ਕਰਕੇ ਮਨ ਨੂੰ ਸਕੂਨ ਮਿਲਦਾ ਹੈ ਇਸ ਕੰਮ ਨੂੰ ਕਰਨ ਲਈ ਲੋਕਾਂ ਨੂੰ ਵੀ ਅਪੀਲ ਕੀਤੀ ਕੀ ਗਰਮੀ ਦੇ ਸਮੇਂ ਵਿੱਚ ਹਰੇਕ ਪਿੰਡ ਵਿੱਚ ਇਸ ਤਰ੍ਹਾਂ ਦੀ ਪਹਿਲ ਕਰਨੀ ਚਾਹੀਦੀ ਹੈ ਤੇ ਜੰਗਲ ਵਿੱਚੋਂ ਦਰਖਤਾਂ ਨੂੰ ਵੀ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਤੇ ਤਾਂ ਕਰਕੇ ਹੀ ਵਾਤਾਵਰਣ ਬਚਾਇਆ ਜਾ ਸਕਦਾ ਹੈ।


