ਦੁਆਬੇ ਦੀ ਧਰਤੀ ਦਾ ਇੱਕ ਵਿਲੱਖਣ ਪਛਾਣ ਵਾਲਾ ਸ਼ਹਿਰ ਹੈ, ਨਵਾਂ ਸ਼ਹਿਰ।
ਆਓ ਅੱਜ ਇਸ ਦੁਆਬੇ ਦੇ ਦਿਲ ਅੰਦਰ ਵੱਸਦੀ ਇੱਕ ਖੂਬਸੂਰਤ ਖ਼ਿਆਲਾਂ ਵਾਲੀ ਹਸਤੀ,ਸੀਰਤ ਕੌਰ ਸੰਗ ਸੰਵਾਦ ਰਚਾਉਂਦੇ,ਉਸ ਦੇ ਨਿਵੇਕਲੇ ਅੰਦਾਜ਼ ਵਾਲੇ ਰਿਸਿਨ ਆਰਟ ਦੀ ਗੱਲ ਸਾਂਝੀ ਕਰੀਏ।
ਸੁਰਿੰਦਰ ਸੀਰਤ ਕੌਰ,ਬਾਲਪਨ ਤੋਂ ਹੀ ਕਲਾ ਪ੍ਰੇਮੀ ਸ਼ਖ਼ਸੀਅਤ ਰਹੀ ਹੈ। ਆਪਣੇ ਮਾਤਾ ਪਿਤਾ ਗੁਰਿੰਦਰ ਜੀਤ ਕੌਰ ਕੌ ਤੇ ਗੁਰਭਜਨ ਸਿੰਘ ਦੀ ਠੰਡੀ ਮਿੱਠੀ ਛਾਂ ਥੱਲੇ ਉਸ ਆਰਟ ਐਂਡ ਕਰਾਫਟ, ਸਟਿਚਿੰਗ, ਡਰਾਇੰਗ, ਤੇ ਬੁੱਤ ਤਰਾਸ਼ ਦੀ ਕਲਾ ਸਕੂਲ ਪੜਾਈ ਦੌਰਾਨ ਹੀ ਪ੍ਰਾਪਤ ਕਰ ਲਈ।
ਕਾਲਜ ਦੀ ਬੈਸਟ ਆਰਟਿਸਟ ਦਾ ਖਿਤਾਬ ਉਸ ਹਰ ਸਾਲ ਜਿੱਤਿਆ।
ਉਮਰ ਪ੍ਰਵਾਨ ਚੜ੍ਹੀ, ਸੁਰਿੰਦਰ ਸੀਰਤ ਕੌਰ ਦੇ ਸੰਜੋਗ ਗੁਰਪ੍ਰੀਤ ਸਿੰਘ ਸੰਗ ਜਾ ਜੁੱੜੇ। ਪਤੀ ਦੋਸਤ ਵਾਂਗ ਹਰ ਕਦਮ ਸਾਥ ਚਲਿਆ।
ਸਹੁਰੇ ਪਰਿਵਾਰ ਅੰਦਰ ਭੂਪਿੰਦਰ ਸਿੰਘ, ਇਕਬਾਲ ਕੌਰ ਵਲੋਂ ਹਰ ਕਦਮ ਤੇ ਪਿਆਰ, ਵਿਸ਼ਵਾਸ ਮਿਲਿਆ, ਸੁਰਿੰਦਰ ਸੀਰਤ ਕੌਰ ਨਵਾਂ ਸ਼ਹਿਰ ਅੰਦਰ ਇੱਕ ਵਿਸ਼ੇਸ਼ ਮੁਕਾਮ ਨਾਲ ਜਾਣੀ ਜਾਣ ਲੱਗੀ। ਪਰਿਵਾਰ ਵੱਧਿਆ, ਜਸਲੀਨ ਕੌਰ, ਦੇ ਆਗਮਨ ਨਾਲ ਦੋਹਾਂ ਧੀਆਂ ਨੇ ਮਿਲ ਕੇ ਪੰਜਾਬਣ ਦੇ ਬੈਨਰ ਥੱਲੇ ਬੇਮਿਸਾਲ ਕਾਰਜ ਸੰਪੂਰਨ ਕੀਤੇ।
ਸੁਰਿੰਦਰ ਸੀਰਤ ਕੌਰ ਇਸ ਸਭ ਦੇ ਚਲਦਿਆਂ ਆਪਣੇ ਅੰਤਰਮਨ ਦੀਆਂ ਪਰਤਾਂ ਅੰਦਰ ਸ਼ਰੀਕ
“ਰਿਸਿਨ ਆਰਟ” ਨੂੰ ਨਿਰੰਤਰ ਹੋਰ ਬਾਰੀਕੀ ਨਾਲ ਸਿਖਦੀ ਰਹੀ,ਇਸ ਅੰਦਰ ਉਸ ਕਮਾਲ ਦਾ ਸੁਹਜਵਾਦ ਸ਼ਾਮਲ ਕੀਤਾ।
ਜੋ ਚੀਜ਼ ਪੇਸ਼ ਕੀਤੀ ਜਾਣੀ ਹੈ ਉਸ ਦਾ ਆਕਾਰ, ਉਸ ਦੀ ਕਲਰ ਸਕੀਮ, ਉਸ ਅੰਦਰ ਕੀਤੀ ਜਾਣ ਵਾਲੀ ਚਿੱਤਰਕਾਰੀ, ਉਸ ਅੰਦਰਲੀ ਲਿਖਾਵਟ, ਤੇ ਉਸ ਦੀ ਰੂਪ ਰੇਖਾ,ਹਰ ਪਹਿਲੂ ਨੂੰ ਬਾਖੂਬੀ ਧਿਆਨ ਨਾਲ ਵਾਚਦੀ ਸੁਰਿੰਦਰ ਸੀਰਤ ਕੌਰ, ਆਪਣੇ ਨਾਮ ਵਾਂਗ ਹੀ ਸੁਹਜਮਈ ਹੈ।
ਉਸ ਦੀਆਂ ਡਿਜ਼ਾਇਨ ਕੀਤੀਆਂ ਇਹ ਕਲਾ ਕੋਸ਼ਲਤਾ ਨਾਲ ਲਬਰੇਜ਼ ਕਿਰਤਾਂ, ਦੇਸ਼ ਵਿਦੇਸ਼ ਵਿੱਚ ਸੈਂਕੜੇ ਅਸਥਾਨਾਂ ਤੇ ਸੁਸ਼ੋਭਿਤ ਹਨ।
ਸੁਰਿੰਦਰ ਸੀਰਤ ਕੌਰ ਭਾਂਵੇ ਆਰਡਰ ਤੇ ਤੁਹਾਡੀ ਪਸੰਦ ਅਨੁਸਾਰ ਵੀ ਡਿਜ਼ਾਇਨ,ਕਲਾ ਕਿਰਤ ਤਿਆਰ ਕਰ ਦਿੰਦੀ ਹੈ, ਪ੍ਰੰਤੂ ਉਸ ਦਾ ਪਹਿਲਾ ਮੰਤਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਰੂਪਮਾਨ ਕਰਨ ਵੱਲ ਰੁਚਿਤ ਹੈ।
ਮੂਲ ਮੰਤਰ ਦੇ ਸੈਂਕੜੇ ਫਰੇਮ ਉਸ ਵਲੋਂ ਪ੍ਰਕਾਸ਼ਿਤ ਹੋ ਚੁੱਕੇ ਹਨ।
ਓਮ ਧ੍ਵਨੀ
ਸਵਾਸਤਿਕ ਚਿੰਨ੍ਹ
ਸ਼ਬਦ, ਸਲੋਕ
ਉਸ ਦੀ ਅਗਲੀ ਕਾਰਜਸ਼ੈਲੀ ਦੇ ਹਿੱਸੇ ਹਨ।
ਪਿਆਰੇ ਵੀਰ ਜਸਪ੍ਰੀਤ ਸਿੰਘ ਤੇ ਨਰੈਣ ਸਿੰਘ ਉਸ ਦੇ ਹਰ ਕਾਰਜ ਅੰਦਰ ਉਸ ਦੇ ਸਹਾਇਕ ਹਨ।
ਦੁਆਬੇ ਦੇ ਨਵਾਂ ਸ਼ਹਿਰ ਤੋਂ ਇਹ ਖੂਬਸੂਰਤ ਖ਼ਿਆਲਾਂ ਵਾਲੀ ਗੱਲ ਆਪਣੇ ਗਿਆਨ, ਰਿਸਿਨ ਆਰਟ ਨੂੰ, ਜੋ ਕਿ ਤਰਲ ਪਦਾਰਥ ਨੂੰ ਵੱਖ ਵੱਖ ਕਲਾਤਮਿਕ ਪ੍ਰਭਾਵ ਨਾਲ, ਡਿਜ਼ਾਇਨ,ਪੇਂਟ, ਮੋਲਡਿੰਗ ਦੁਆਰਾ, ਸਿਰਜਣਾਤਮਕ ਕਲਾ ਕੋਸ਼ਲਤਾ ਨਾਲ, ਸ਼ਾਨਦਾਰ ਦਿੱਖ,ਇਸ ਸਭ ਕਾਰਜ ਨੂੰ ਸੁਰਿੰਦਰ ਸੀਰਤ ਕੌਰ ਵੱਲੋਂ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।
ਸੁਰਿੰਦਰ,ਸੀਰਤ ਕੌਰ ਦੀ ਇਸ ਵਰਕਸ਼ਾਪ ਵਿੱਚ ਆਣ ਖਲੋਤੇ ਪੱਤਰਕਾਰ, ਪ੍ਰੈਸ ਕਲੱਬ ਦੇ ਮੈਂਬਰਾਂ ਵਲੋਂ ਜਦੋਂ ਇਹ ਪੁੱਛਿਆ ਗਿਆ,ਕੀ ਇਹ ਆਰਟ ਤੁਸੀਂ ਸਿਖਲਾਈ ਕੈਂਪ ਵਜੋਂ ਨਵਾਂ ਸ਼ਹਿਰ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਦੇਣਾ ਚਾਹੋਗੇ।
ਸੁਰਿੰਦਰ , ਸੀਰਤ ਕੌਰ ਨੇ ਬੜੇ ਸੁਚੱਜੇ ਢੰਗ ਨਾਲ ਕਿਹਾ, ਜੀ, ਜੋਂ ਵੀ ਰਿਸਿਨ ਆਰਟ ਨੂੰ ਆਪਣੇ ਘਰ ਪਰਿਵਾਰ ਲਈ, ਸ਼ੌਕ ਲਈ, ਪ੍ਰੋਫੈਸ਼ਨਲ ਤਰੀਕੇ ਲਈ, ਜਾਂ ਧਰਮ ਗਿਆਨ ਵਿਗਿਆਨ ਲਈ ਸਿਖਣਾ ਚਾਹੁੰਦੇ ਹਨ,ਉਹ ਇਸ ਦੀ ਸਿਖਲਾਈ ਦੇਣਗੇ।
ਸਮਾਂ ਆਉਣ ਤੇ ਵਰਕਸ਼ਾਪ ਆਯੋਜਿਤ ਕੀਤੀਆਂ ਜਾਣਗੀਆਂ।
ਰਿਸਿਨ ਆਰਟ, ਇੱਕ ਬੇਹੱਦ ਅਨੂਠੀ ਕਿਸਮ ਦਾ ਸੰਜੀਦਾ ਆਰਟ ਹੈ, ਤੇ ਇਸ ਆਰਟਿਸਟਿਕ ਮਿਲਣੀ ਸਮੇਂ, ਸੁਰਿੰਦਰ ਕੌਰ ਦੇ ਗ੍ਰਹਿ ਵਿਖੇ ਉਚੇਚੇ ਤੌਰ ਤੇ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਜਸਲੀਨ ਕੌਰ, ਗੁਰਿੰਦਰ ਜੀਤ ਕੌਰ, ਇਤਿਆਦਿ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਆਏ ਸਾਰੇ ਮਿੱਤਰ ਪਿਆਰਿਆਂ ਨੂੰ ਦਿਲਕਸ਼ ਅੰਦਾਜ਼ ਨਾਲ ਟੀ ਪਾਰਟੀ ਦਿੱਤੀ ਗਈ।
ਦਿਲਕਸ਼ ਅੰਦਾਜ਼ ਨਾਲ ਇਹ ਰਿਸਿਨ ਆਰਟ ਗੈਲਰੀ ਦੀ ਕਲਾਤਮਿਕ ਪ੍ਰਭਾਵ ਵਾਲੀ ਪ੍ਰੈੱਸ ਕਾਨਫਰੰਸ ਰਹੀ।
ਪੇਸਕਸ਼ ਸੀਨੀਅਰ ਪੱਤਰਕਾਰ ਜਤਿੰਦਰ ਪਾਲ ਸਿੰਘ ਕਲੇਰ ਨਵਾਂਸ਼ਹਿਰ ਮੋਬਾਈਲ 9814009561, 9780086561