Join
Monday, March 16, 2026
Monday, March 16, 2026

ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਹਰੀਹਰ ਘਾਟ ਮਨੀਕਰਣ ਸਾਹਿਬ (ਹਿਮਾਚਲ ਪ੍ਰਦੇਸ਼) ਵਿਖੇ ਸਲਾਨਾ ਸਮਾਗਮ 6 ਤੋਂ 12 ਮਈ ਤੱਕ

ਨਵਾਂਸ਼ਹਿਰ /ਮਨੀਕਰਣ ਸਾਹਿਬ ਹਿਮਾਚਲ ਪ੍ਰਦੇਸ਼ 29 ਅਪ੍ਰੈਲ (ਜਤਿੰਦਰਪਾਲ ਸਿੰਘ ਕਲੇਰ)

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਤਿਹਾਸਿਕ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਟਰੱਸਟ ਹਰੀਹਰ ਘਾਟ ਮਨੀਕਰਣ ਸਾਹਿਬ (ਹਿਮਾਚਲ ਪ੍ਰਦੇਸ਼) ਵਿਖੇ ਮਹਾਨ ਸਲਾਨਾਂ ਸਮਾਗਮ 6 ਮਈ ਮੰਗਲਵਾਰ ਤੋਂ 12 ਮਈ ਸੋਮਵਾਰ ਤੱਕ ਪੂਜਯ ਦੇਵਾ ਜੀ ਦੀ ਸਰਪ੍ਰਸਤੀ ਹੇਠ ਬੜੀ ਸ਼ਰਧਾ, ਸਤਿਕਾਰ ਤੇ ਪਿਆਰ ਨਾਲ ਕਰਵਾਇਆ ਜਾ ਰਿਹਾ ਹੈ।  ਇਸ ਸਮਾਗਮ ਸਬੰਧੀ ਪੂਜਯ ਦੇਵਾ ਜੀ ਅਤੇ ਬਾਬਾ ਸ਼੍ਰੀ ਰਾਮ ਜੀ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 6 ਮਈ ਤੋਂ 12 ਮਈ ਤੱਕ ਦੀਵਾਨ ਸੱਜਣਗੇ ਜਿਸ ਵਿੱਚ ਉੱਚ ਕੋਟੀ ਦੇ ਸੰਤ ਮਹਾਂਪੁਰਸ਼, ਕੀਰਤਨੀ ਜੱਥੇ, ਵਿਦਵਾਨ, ਪ੍ਰਚਾਰਕ, ਕਵੀਜਨ  ਆਦਿ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਸਮਾਗਮ ਦੌਰਾਨ ਬੀਤੇ 37 ਸਾਲਾਂ ਤੋਂ ਚਲੀ ਆ ਰਹੀ ਲੜੀ ਅਨੁਸਾਰ ਸਰਬੱਤ ਦੇ ਭਲੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਪਤਾਹਿਕ ਪਾਠ 6 ਮਈ ਤੋਂ ਆਰੰਭ ਹੋਣਗੇ ਜਿਨਾਂ ਦੀ ਸਮਾਪਤੀ 12 ਮਈ ਨੂੰ ਹੋਵੇਗੀ ਜਦਕਿ 9 ਮਈ ਸ਼ੁਕਰਵਾਰ ਨੂੰ ਅੰਗੀਠਾ ਸਾਹਿਬ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਨਾਂ ਦੀ ਸਮਾਪਤੀ 11 ਮਈ ਐਤਵਾਰ ਨੂੰ ਹੋਵੇਗੀ। ਰਹਿਣ ਸੁਬਾਈ ਕੀਰਤਨ 12 ਮਈ ਸੋਮਵਾਰ ਪੂਰਨਮਾਸ਼ੀ ਦੀ ਰਾਤ ਨੂੰ ਹੋਵੇਗਾ।  ਸਮਾਗਮ ਦੌਰਾਨ ਗੁਰੂ ਦੇ ਲੰਗਰ ਅਤੁੱਟ ਵਰਤਣਗੇ। ਸਮੂਹ ਸੰਗਤਾਂ ਇਸ ਸਾਲਾਨਾ ਸਮਾਗਮ ਵਿੱਚ ਪਹੁੰਚ ਕੇ ਗੁਰੂ ਤੇ ਗੁਰਬਾਣੀ ਨਾਲ ਜੁੜ ਕੇ  ਆਪਣਾ ਜੀਵਨ ਸਫਲਾ ਕਰਨ। 

Related Articles

LEAVE A REPLY

Please enter your comment!
Please enter your name here

Latest Articles

2