Join
Friday, March 13, 2026
Friday, March 13, 2026

ਸੀ. ਪੀ. ਆਈ. ਐਮ. ਐਲ.ਐਨ. ਡੀ ਵਲੋਂ ਪਹਿਲਗਾਮ ਦੇ ਮ੍ਰਿਤਕਾਂ ਨੂੰ ਕਾਠਗੜ੍ਹ ਵਿਖੇ ਕੈਂਡਲ ਮਾਰਚ ਕੱਢਿਆ ਅਤੇ ਸ਼ਰਧਾਂਜਲੀ ਭੇਂਟ ਕੀਤੀ ਗਈ 

ਨਵਾਂਸ਼ਹਿਰ /ਕਾਠਗੜ੍ਹ 29 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )

ਸੀ. ਪੀ. ਆਈ. ਐਮ. ਐਲ.ਐਨ. ਡੀ ਵਲੋਂ  

ਜੰਮੂ ਕਸ਼ਮੀਰ ਦੇ ਅਨੰਤਨਾਗ ਜਿਲ੍ਹੇ ਦੇ ਪਹਿਲਗਾਮ ਕਸਬੇ ਚ ਵਾਪਰੀ ਅਤਿਅੰਤ ਹਿਰਦੇਵੇਦਕ ਘਟਨਾ ਜਿਸ ਵਿੱਚ 28 ਬੇਗੁਨਾਹ ਸੈਲਾਨੀ ਮਾਰ ਦਿੱਤੇ ਤੇ ਵੱਡੀ ਗਿਣਤੀ ਚ ਜਖਮੀ ਕਰ ਦਿੱਤੇ ਗਏ ਅਤੇ ਸਮੂਹ ਇਨਸਾਫ਼ ਪੰਸਦ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਇਸ ਹਮਲੇ ਵਿੱਚ ਮਾਰੇ ਗਏ ਬੇਗੁਨਾਹ ਸੈਲਾਨੀਆਂ ਦੀ ਯਾਦ ਚ ਕਾਠਗੜ੍ਹ ਵਿਖੇ ਕੈਂਡਲ ਮਾਰਚ ਕੱਢਿਆ ਅਤੇ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਇਸ ਕਾਂਡ ਦੇ ਵਿਰੋਧ ਵਿੱਚ  ਪੂਰੇ ਕਸਬੇ ਵਿੱਚ  ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪਾਕਿਸਤਾਨ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਇਸ ਮੌਕੇ ਕੈਂਡਲ ਮਾਰਚ ਕੱਢਿਆ ਇਸ ਮੌਕੇ ਪਹਿਲਗਾਮ ਹੱਤਿਆ ਕਾਂਡ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਅਵਤਾਰ ਸਿੰਘ ਤਾਰੀ ਸਰਪੰਚ ਕਾਠਗੜ੍ਹ ਸ਼੍ਰੀਮਤੀ ਰਿਸ਼ੂ ਬਾਲਾ ਉੱਘੇ ਸਮਾਜ ਸੇਵੀ ਸੇਵਾਦਾਰ ਸਾਂਈ ਕਾਲੇਸ਼ਾਹ ਜੀ ਨੇ ਕਿਹਾ ਕਿ ਪਹਿਲਗਾਮ ‘ਚ’ ਧਰਮ ਅਧਾਰਿਤ ਸਮੂਹਿਕ ਹੱਤਿਆ ਕਾਂਡ ਜਿਸ ਵਿੱਚ 28 ਨਿਰਦੋਸ਼ ਲੋਕਾਂ ਦੀ ਜਾਨ ਚਲੀ ਗਈ ਅਤੇ ਹੋਰ ਕਈ ਜ਼ਖਮੀ ਹੋਏ ਹਨ ਉਹਨਾਂ ਨੇ ਕਿਹਾ ਕਿ ਇੱਕ ਬੇਹਦ ਘਿਨਾਉਣਾ ਕੀਤਾ ਗਿਆ ਕਾਰਾ ਅਤਿ ਨਿੰਦਣ ਯੋਗ  ਹੈ। ਇਹਨਾਂ ਨੂੰ ਕਿਸੇ ਧਰਮ ਤੇ ਨਾ ਕਿਸੇ ਆਜ਼ਾਦੀ ਸੰਘਰਸ਼ ਦੇ ਹਿੱਤ ਵਿੱਚ ਨਹੀਂ ਹੈ ਇਸ ਲਈ ਇਸ ਹੱਤਿਆ ਕਾਂਡ ਦੀ ਜੋਰਦਾਰ ਸ਼ਬਦਾਂ ਨਿਖੇਧੀ ਕਰਨੀ ਚਾਹੀਦੀ ਹੈ ਤਸੱਲੀ ਵਾਲੀ ਗੱਲ ਹੈ ਕਿ ਕਸ਼ਮੀਰੀ ਲੋਕ ਖਾਸ ਕਰਕੇ ਮੁਸਲਮਾਨ ਇਸ ਕਾਰੇ ਵਿਰੋਧ ਸੜਕਾਂ ਤੇ ਨਿਕਲੇ ਹਨ ਉਹਨਾਂ ਕਿਹਾ ਕਿ

ਕਸ਼ਮੀਰੀ ਲੋਕਾਂ ਦੀ ਹੱਕਾਂ ਦੀ ਲੜਾਈ ਚ ਨਿਰਦੋਸ਼ ਲੋਕਾਂ ਦੇ ਕਤਲ ਹੁਣ ਆਮ ਕਸ਼ਮੀਰੀ ਲੋਕਾਂ ਨੇ ਜਬਰ ਦਾ ਅੰਨਾ ਝੱਖੜ ਚਲਾਉਣ ਦਾ ਕਾਰਨ ਵੱਡਾ ਕਾਰਨ ਬਣਨਗੇ ਇਸ ਘਟਨਾ ਨਾਲ ਕਸ਼ਮੀਰੀ ਲੋਕਾਂ ਵਿੱਚ ਇਕ ਵਾਰ ਫਿਰ ਤੋਂ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਅਤੇ ਦਹਿਸ਼ਤ ਦੇ ਮਾਹੌਲ ਵਿੱਚ ਜਿਉਣ ਲਈ ਬੇਵੱਸ ਅਤੇ ਮਜਬੂਰ ਹਨ ਇਸ ਤੋਂ ਪਹਿਲਾਂ ਪਿੰਡ ਚਿੱਠੀ ਸਿੰਘਪੁਰਾ ਜੰਮੂ-ਕਸ਼ਮੀਰ ਚ ਵਾਪਰੀ ਘਟਨਾ ਵਿੱਚ ਸਿੱਖ ਪਰਿਵਾਰਾਂ ਦੇ ਸਮੂਹਿਕ ਕਤਲੇਆਮ ਦੀ ਘਟਨਾ ਨੂੰ ਸੰਨ 2000  ਚ ਅਮਰੀਕਾ ਦੇ ਰਾਸ਼ਟਰਪਤੀ ਬਿੱਲ ਕਲਿੰਟਨ ਦੀ ਆਮਦ ਦਾ ਵਿਰੋਧ ਵਿੱਚ ਦਹਿਸ਼ਤ ਦਾ ਮਾਹੌਲ ਬਣਾਉਣ ਲਈ ਇਹ ਸਾਜਿਸ਼ ਰਚੀ ਗਈ ਸੀ ਸੀ ਜੋ ਕੀ ਬਾਅਦ ਚ ਜਾਂਚ ਉਪਰੰਤ ਪਤਾ ਚੱਲਿਆ ਸੀ ਕੀ ਇਹ ਨਿਰਦੋਸ਼ ਲੋਕਾਂ ਦਾ ਕਤਲੇਆਮ ਸਰਕਾਰੀ ਏਜੰਸੀਆਂ ਦੀ ਕਰਤੂਤ ਸੀ ਜਿਸ ਵਿੱਚ ਬੇਦੋਸ਼ੇ ਲੋਕ ਮਾਰੇ ਗਏ ਤੇ ਉਹਨਾਂ ਇਸ ਸਮੁੱਚੀ ਘਟਨਾ ਦੀ ਨਿਰਪੱਖ ਜਾਂਚ ਕਰਕੇ ਸਹੀ ਤੱਥ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ ਇਸ ਮੌਕੇ ਵਿੱਚ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ (ਇਫਟੂ) ਵਲੋਂ ਭਰਵੀਂ ਸਮੂਲੀਅਤ ਕਰਕੇ ਇਸ ਹੱਤਿਆ ਕਾਂਡ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਜਿਲ੍ਹਾ ਕਨਵੀਨਰ ਮਦਨ ਲਾਲ ਨੱਥਾਨਗਲ, ਜਸਪਾਲ ਸਿੰਘ ਬਾਗੋਵਾਲ ਅਵਤਾਰ ਸਿੰਘ, ਹਰਦੀਪ ਸਿੰਘ ਪਨੇਸਰ ਮੋਹਣ ਮਾਜਰਾ ਜਿਲ੍ਹਾਂ ਆਗੂ, ਐੱਸ ਏ ਫਾਰਕੀ ਹਰੀਸ਼ ਨੱਥਾ ਨੰਗਲ ਵਿਜੇ ਕੁਮਾਰ ਬਾਗੋਵਾਲ ਕਰਨੈਲ ਸਿੰਘ ਸਤਪਾਲ ਫੌਜੀ ਜਗਤਾਰ ਸਿੰਘ ਅਸ਼ੋਕ ਕਲਾਰ, ਪਰਮਾਲ ਸਿੰਘ ਆਦਿ ਵੱਡੀ ਗਿਣਤੀ ਵਿੱਚ ਇਲਾਕੇ ਭਰ ਤੋਂ ਲੋਕ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles