ਨੈਸ਼ਨਲ ਹਾਈਵੇ ਜਾਮ ਕਰਕੇ ਲਾਅ ਅਤੇ ਆਰਡਰ ਦੀ ਸਥਿਤੀ ਦੀ ਉਲੰਘਣਾ ਬਖਸ਼ੀ ਨਹੀਂ ਜਾਵੇਗੀ: ਡੀਐਸਪੀ ਅਜੇ ਸਿੰਘ
ਨਵਾਂਸ਼ਹਿਰ /ਰੂਪਨਗਰ 20 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ)
ਬੀਤੇ ਦਿਨੀ 5994 ਅਧਿਆਪਕਾ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਜੱਦੀ ਪਿੰਡ ਗੰਭੀਰਪੁਰ ਵਿਖੇ ਸੜਕ ਜਾਮ ਕਰਕੇ ਧਰਨਾ ਲਗਾਇਆ ਗਿਆ ਸੀ ਅਤੇ ਪ੍ਰਸ਼ਾਸਨ ਦੀ ਬਿਨਾਂ ਮਨਜੂਰੀ ਤੋਂ ਕੁਝ ਅਧਿਆਪਕ ਪਾਣੀ ਵਾਲੀ ਟੈਂਕੀ ਤੇ ਪੈਟਰੋਲ ਲੈ ਕੇ ਚੜ ਗਏ ਸਨ ਜਿਨਾਂ ਨੂੰ ਰੋਕਣ ਦੇ ਲਈ ਸ੍ਰੀ ਆਨੰਦਪੁਰ ਸਾਹਿਬ ਪੁਲਿਸ ਦੀ ਪੁਲਿਸ ਦੇ ਵਿਚਕਾਰ ਅਧਿਆਪਕਾਂ ਤੇ ਨੋਕ ਝੋਕ ਅਤੇ ਹੱਥੋਂ ਪਾਈ ਦੀਆਂ ਵੀਡੀਓਜ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸਨ ਜਿਸ ਵਿੱਚ ਥਾਣਾ ਸ੍ਰੀ ਆਨੰਦਪੁਰ ਸਾਹਿਬ ਦੇ ਐਸਐਚਓ ਅਧਿਆਪਕ ਦੇ ਨਾਲ ਖਿੱਚੋਤਾਣੀ ਕਰਦੇ ਹੋਏ ਨਜ਼ਰ ਆਏ ਜਦੋਂ ਇਸ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਥਾਣਾ ਸ਼੍ਰੀ ਆਨੰਦਪੁਰ ਸਾਹਿਬ ਦੇ ਡੀਐਸਪੀ ਅਜੇ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮਿਲਾਉਣ ਦਾ ਵਾਅਦਾ ਅਤੇ ਟਾਈਮ ਨਿਸ਼ਚਿਤ ਕਰ ਦਿੱਤਾ ਗਿਆ ਸੀ ਪਰ ਫਿਰ ਵੀ ਅਧਿਆਪਕਾਂ ਵੱਲੋਂ ਨਿਸ਼ਚਿਤ ਕਿਤੇ ਸਮੇਂ ਤੋਂ ਪਹਿਲਾਂ ਹੀ ਇੰਟਰ ਸਟੇਟ ਹਾਈਵੇ ਸ੍ਰੀ ਅਨੰਦਪੁਰ ਸਾਹਿਬ ਉਨਾ ਹਿਮਾਚਲ ਹਾਈਵੇ ਨੂੰ ਜਾਮ ਕਰ ਦਿੱਤਾ ਗਿਆ ਜਿਸ ਕਾਰਨ ਕਿਸਾਨਾਂ ਐਬੂਲੈਂਸ ਵਿੱਚ ਮਰੀਜ਼ਾਂ ਅਤੇ ਹਿਮਾਚਲ ਪ੍ਰਦੇਸ਼ ਨੂੰ ਜਾਉਣ ਵਾਲੇ ਰਾਹਗੀਰ ਪਰੇਸ਼ਾਨ ਹੋ ਰਹੇ ਸਨ ਅਤੇ ਅਧਿਆਪਕਾਂ ਵੱਲੋਂ ਲਾ ਐਂਡ ਆਰਡਰ ਦੀ ਸਥਿਤੀ ਜੀ ਉਲੰਘਣਾ ਕਰਕੇ ਟਰੈਫਿਕ ਜਾਮ ਕੀਤਾ ਜਾ ਰਿਹਾ ਸੀ ਜਿਨਾਂ ਤੇ ਪੁਲਿਸ ਵੱਲੋਂ ਲਾਠੀ ਚਾਰਜ ਨਹੀਂ ਕੀਤਾ ਗਿਆ ਸਗੋਂ ਉਹਨਾਂ ਨੂੰ ਪਿਆਰ ਅਤੇ ਹਲੀਮੀ ਨਾਲ ਕੀਤੇ ਹੋਏ ਟਰੈਫਿਕ ਜਾਮ ਅਤੇ ਰਸਤਾ ਖੋਲਣ ਦੀਆਂ ਬੇਨਤੀਆਂ ਕੀਤੀਆਂ ਗਈਆਂ ਪਰ ਨਾ ਹਟਣ ਦੇ ਬਾਵਜੂਦ ਉਹਨਾਂ ਨੂੰ ਫੜ ਕੇ ਸਾਈਡ ਤੇ ਕੀਤਾ ਗਿਆ ਜਦ ਕਿ ਪੂਰੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਨਹੀਂ ਹੋਈ ਸਗੋਂ ਉਸਦੇ ਛੋਟੇ ਛੋਟੇ ਕਲਿੱਪ ਬਣਾ ਕੇ ਮੀਡੀਆ ਅੱਗੇ ਪੇਸ਼ ਕੀਤਾ ਗਿਆ ਅਤੇ ਵਾਇਰਲ ਕੀਤਾ ਗਿਆ ਜਿਸ ਦਾ ਜਵਾਬ ਦਿੰਦੇ ਹੋਏ ਡੀਐਸਪੀ ਅਜੇ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕਿਸੇ ਵੀ ਵਿਅਕਤੀ ਨੂੰ ਲਾ ਐਂਡ ਆਰਡਰ ਦੀ ਸਥਿਤੀ ਨੂੰ ਉਲੰਘਣਾ ਕਰਨ ਦਾ ਹੱਕ ਨਹੀਂ ਸਾਨੂੰ ਕਾਨੂੰਨ ਦੀ ਪਾਲਣਾ ਕਰਦੇ ਹੋਏ ਪ੍ਰਦਰਸ਼ਨਕਾਰੀ ਅਧਿਆਪਕਾਂ ਨੂੰ ਸੜਕ ਤੋਂ ਹਟਾਉਣਾ ਬਣਦਾ ਸੀ ਜੋ ਅਸੀਂ ਬਿਨਾਂ ਲਾਠੀ ਚਾਰਜ ਕੀਤੇ ਉਹਨਾਂ ਨੂੰ ਸਾਈਡ ਤੇ ਕੀਤਾ ਅਤੇ ਸਥਿਤੀ ਸਥਿਰ ਕੀਤੀ
ਡੀਐਸਪੀ ਅਜੇ ਸਿੰਘ ਨੇ ਕਿਹਾ ਕਿ ਕਿਸਾਨ ਅਤੇ ਰਾਹਗੀਰਾਂ ਨੂੰ ਕਿਸੇ ਵੀ ਕੀਮਤ ਤੇ ਪਰੇਸ਼ਾਨ ਕਰਨਾ ਜਿੱਥੇ ਕਾਨੂੰਨੀ ਅਪਰਾਧ ਹੈ ਉੱਥੇ ਹੀ ਪ੍ਰਸ਼ਾਸਨ ਨੂੰ ਬਿਨਾਂ ਦੱਸੇ ਧਰਨਿਆਂ ਤੇ ਬੈਠ ਕੇ ਇੰਟਰਸਟੇਟ ਹਾਈਵੇ ਨੂੰ ਜਾਮ ਕਰਨਾ ਵੀ ਕਾਨੂੰਨੀ ਅਪਰਾਧ ਹੈ ਜਿਸ ਨੂੰ ਕਦੇ ਵੀ ਅਣਗੋਲਿਆ ਨਹੀਂ ਕੀਤਾ ਜਾ ਸਕਦਾ


