Join
Tuesday, March 24, 2026
Tuesday, March 24, 2026

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਅਨੁਸਾਰ ਪੰਜ ਮੈਂਬਰੀ ਕਮੇਟੀ ਵਲੋਂ ਬੱਬਰਾਂ ਦੀ ਧਰਤੀ ਨਵਾਂਸ਼ਹਿਰ ਤੋਂ ਭਰਤੀ ਮੁਹਿੰਮ ਸ਼ੁਰੂ

ਇਹ ਭਰਤੀ ਕਿਸੇ ਵਿਸ਼ੇਸ਼ ਧੜੇ ਜਾਂ ਵਰਗ ਦੀ ਨਹੀਂ ਸਮੁੱਚੇ ਪੰਥ ਦੀ ਭਰਤੀ ਹੈ-ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ

ਨਵਾਂਸ਼ਹਿਰ, 20 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ)

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ 2024 ਦੇ ਜਾਰੀ ਹੁਕਮਨਾਮੇ ਅਨੁਸਾਰ ਨਿਯੁਕਤ ਕੀਤੀ ਪੰਜ ਮੈਂਬਰੀ ਕਮੇਟੀ ਦੇ ਦੁਆਬਾ ਹਲਕੇ ਲਈ ਇੰਚਾਰਜ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਅੱਜ ਗੁਰਦੁਆਰਾ ਮੰਜੀ ਸਾਹਿਬ ਬੰਗਾ ਰੋਡ ਨਵਾਂਸ਼ਹਿਰ ਵਿਖੇ ਪਹੁੰਚੇ। ਇਸ ਮੌਕੇ ਜ਼ਿਲ੍ਹਾ ਭਰ ਦੇ ਇਕੱਤਰ ਹੋਏ ਸੀਨੀਅਰ ਅਕਾਲੀ ਪੰਥਕ ਵਰਕਰਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਵਡਾਲਾ ਨੇ ਕਿਹਾ ਕਿ ਅੱਜ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦੇ ਲਈ ਭਰਤੀ ਸ਼ੁਰੂ ਕਰ ਰਹੇ ਹਾਂ। ਮੈਨੂੰ ਖ਼ੁਸ਼ੀ ਹੋ ਰਹੀ ਹੈ ਤੁਹਾਡੇ ਵਿੱਚ ਭਾਰੀ ਉਤਸ਼ਾਹ ਨੂੰ ਦੇਖਣ ਨੂੰ ਮਿਲ ਰਿਹਾ ਹੈ। ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਅਨੁਸਾਰ ਹੀ ਅੱਗੇ

ਵਧਾਂਗੇ। ਜਥੇਦਾਰ ਵਡਾਲਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਅਨੁਸਾਰ ਇਹ ਭਰਤੀ ਸਿਰਫ਼ ਦੋ ਧੜਿਆਂ ਦੀ ਹੀ ਨਹੀਂ ਬਲਕਿ ਸਮੁੱਚੇ ਪੰਥ ਦੀ ਭਰਤੀ ਹੈ। ਪੰਜਾਬ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰਦਾ ਆ ਰਿਹਾ ਹੈ ਜਿਸ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਨੇ ਹੀ ਕੀਤੀ ਹੈ। ਪਰ ਕੁੱਝ ਸਮੇਂ ਤੋਂ ਅਕਾਲੀ ਦਲ ਇੱਕ ਪਰਿਵਾਰ ਦੀ ਗ੍ਰਿਫ਼ਤ ਵਿੱਚ ਆ ਜਾਣ ਕਰਕੇ ਆਪਣੀ ਜ਼ਿੰਮੇਵਾਰੀ ਨੂੰ ਭੁੱਲਦਾ ਜਾ ਰਿਹਾ ਸੀ । ਜਿਸ ਦਾ ਲੋਕਾਂ ਨੇ ਪਿਛਲੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿੱਚ ਆਪਣਾ ਫ਼ੈਸਲਾ ਸੁਣਾ ਕੇ ਦਰਸਾ ਵੀ ਦਿੱਤਾ। ਪਰ ਕਾਬਜ਼ ਧੜੇ ਵੱਲੋਂ ਲੋਕਾਂ ਦੀ ਆਵਾਜ਼ ਨੂੰ ਨਾ ਸੁਣਿਆ ਗਿਆ, ਵਕਤ ਨੂੰ ਵਿਚਾਰਿਆ ਨਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਸ ਕਰਕੇ ਹੀ ਦੋ ਦਸੰਬਰ ਨੂੰ ਪੇਸ਼ ਅਕਾਲੀ ਦਲ ਦੇ ਦੋਹਾਂ

ਧੜਿਆਂ ਨੂੰ ਵਿਸ਼ੇਸ਼ ਕਰਕੇ ਇਹ ਆਖਿਆ ਗਿਆ ਸੀ ਕਿ ਤੁਸੀਂ ਲੋਕਾਂ ‘ਚ ਆਪਣਾ ਨੈਤਿਕ ਆਧਾਰ ਗਵਾ ਚੁੱਕੇ ਹੋ, ਤੁਸੀਂ ਪੰਥ ਦੀ ਅਗਵਾਈ ਕਰਨ ਦੇ ਯੋਗ ਨਹੀਂ ਰਹੇ ਹੋ। ਇਸ ਕਰਕੇ ਆਪੋ ਆਪਣੇ ਚੁੱਲ੍ਹੇ ਸਮੇਟ ਕੇ ਪਾਰਦਰਸ਼ੀ ਢੰਗ ਨਾਲ ਨਵੀਂ ਭਰਤੀ, ਆਧਾਰ ਕਾਰਡ ਨੂੰ ਆਧਾਰ ਬਣਾ ਕੇ ਕੀਤੇ ਜਾਣ ਲਈ ਹੁਕਮ ਕੀਤਾ ਸੀ। ਪਰ ਇੱਕ ਧੜੇ ਨੇ ਹੁਕਮ ਨਾ ਮੰਨਦਿਆਂ ਪਹਿਲਾਂ ਦੀ ਤਰ੍ਹਾਂ ਹੀ ਘਰ ਬੈਠੇ ਭਰਤੀ ਕਰਦਿਆਂ, ਡੈਲੀਗੇਟ ਨਾਮਜ਼ਦ ਕਰਕੇ ਪ੍ਰਧਾਨ ਐਲਾਨ ਦਿੱਤਾ ਗਿਆ ਹੈ, ਜਿਸ ਨੂੰ ਕੋਮ ਨੇ ਪ੍ਰਵਾਨ ਨਹੀਂ ਕੀਤਾ ਹੈ। ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਹੁਕਮ ਹੀ ਵਜਾ ਰਹੇ ਹਾਂ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਭਰਤੀ ਮੁਹਿੰਮ ਦੀ ਸ਼ੁਰੂਆਤ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਦੀ ਹਾਜ਼ਰੀ ਵਿੱਚ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਤਰਲੋਚਨ ਸਿੰਘ ਦੁਪਾਲਪੁਰੀ ਦੀ

ਪਰਚੀ ਕੱਟਣ ਉਪਰੰਤ ਸ਼ੁਰੂ ਕੀਤੀ ਗਈ। ਅੱਜ ਦੇ ਇਸ ਇਕੱਠ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਮਹਿੰਦਰ ਸਿੰਘ ਹੁਸੈਨਪੁਰ, ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਤਰਲੋਚਨ ਸਿੰਘ ਦੁਪਾਲਪੁਰ, ਜਸਪਾਲ ਸਿੰਘ ਜਾਡਲੀ, ਮਾਸਟਰ ਗੁਰਚਰਨ ਸਿੰਘ ਬਸਿਆਲਾ, ਰੇਸ਼ਮ ਸਿੰਘ ਖ਼ਾਲਸਾ ਨਵਾਂਸ਼ਹਿਰ, ਜਸਬੀਰ ਸਿੰਘ ਗੁਣਾਚੌਰ, ਸੁਰਜੀਤ ਸਿੰਘ ਸਾਬਕਾ ਐਸ.ਡੀ.ਓ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹਰਿਪ੍ਰਭਮਹਿਲ ਸਿੰਘ ਬਰਨਾਲਾ, ਅਮੋਲਕ ਸਿੰਘ ਬਾਜਵਾ ਘਟਾਰੋਂ, ਬਾਬਾ ਨੌਰੰਗ ਸਿੰਘ ਗੁਰਦੁਆਰਾ ਮੰਜੀ ਸਾਹਿਬ, ਨਰਿੰਦਰ ਸਿੰਘ ਕਿਸ਼ਨਪੁਰਾ, ਦਾਰਾ ਸਿੰਘ ਕਲਾਮ, ਭਗਤ ਸਿੰਘ ਸੋਨਾ, ਗੁਰਨੇਕ ਸਿੰਘ ਚੂਹੜਪੁਰ, ਕਸ਼ਮੀਰ ਸਿੰਘ ਸਲੋਹ, ਦਲਬੀਰ ਸਿੰਘ ਜੌਹਲ ਕਰੀਮਪੁਰ, ਹਰਭਜਨ ਸਿੰਘ ਸੈਣੀ ਕਾਲੋਨੀ ਨਵਾਂਸ਼ਹਿਰ, ਪਿੰਦਰ ਸਿੰਘ ਸਾਹਲੋਂ, ਕਰਨੈਲ ਸਿੰਘ ਫ਼ੌਜੀ, ਸੁੱਚਾ ਸਿੰਘ ਬੂਲੇਵਾਲ, ਹਰਮਿੰਦਰ ਸਿੰਘ ਨੀਲੋਵਾਲ, ਜਸਪਾਲ ਸਿੰਘ ਬੁਰਜ ਟਹਿਲ ਦਾਸ, ਹਰਸ਼ਰਨ ਸਿੰਘ ਭਰਤਪੁਰ ਜੱਟਾਂ, ਅਮਨਦੀਪ ਸਿੰਘ ਨਵਾਂਸ਼ਹਿਰ, ਕੁਲਵੀਰ ਸਿੰਘ, ਕੁਲਦੀਪ ਸਿੰਘ ਖ਼ਾਲਸਾ ਸਲੋਹ,  ਕਸ਼ਮੀਰ ਸਿੰਘ ਨੰਬਰਦਾਰ ਸਲੋਹ, ਸੁਰਿੰਦਰ ਸਿੰਘ , ਅਜਮੇਰ ਸਿੰਘ ਉਲੱਦਣੀ, ਮਨਜੀਤ ਸਿੰਘ ਰੁੜਕੀ ਮੁਗ਼ਲਾਂ, ਜਸਵਿੰਦਰ ਸਿੰਘ ਦੇਣੋਵਾਲ, ਪ੍ਰੇਮ ਸਿੰਘ ਹੀਰਾ ਜੱਟਾਂ ਮਹੱਲਾ, ਕਸ਼ਮੀਰ ਸਿੰਘ ਹੀਰਾ ਜੱਟਾਂ ਮਹੱਲਾ, ਬਲਵੀਰ ਸਿੰਘ ਚੱਕ ਦਾਨਾ, ਅਰਸ਼ਦੀਪ ਸਿੰਘ ਫਾਂਬੜਾ, ਬਿਕਰਮਜੀਤ ਸਿੰਘ ਫਾਂਬੜਾ, ਭਗਤ ਸਿੰਘ ਸੋਨਾ, ਪਿਆਰਾ ਸਿੰਘ ਸੇਖੂਪੁਰ, ਸੁਰਜੀਤ ਸਿੰਘ, ਮਨਜੀਤ ਸਿੰਘ ਨਵਾਂਸ਼ਹਿਰ, ਸੁੱਚਾ ਸਿੰਘ ਬੂਲੇਵਾਲ, ਦਲਵੀਰ ਸਿੰਘ ਕਰੀਮਪੁਰੀ, ਦਿਲਬਾਗ ਸਿੰਘ ਵਜੀਦਪੁਰ, ਕੇਵਲ ਸਿੰਘ ਉੜਾਪੜ, ਹਰੀ ਰਾਮ ਨੰਗਲ ਸ਼ਾਮਾਂ, ਮਨਜੀਤ ਸਿੰਘ ਜੱਸ ਮਜਾਰਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2