ਨਵਾਂਸ਼ਹਿਰ /ਰੂਪਨਗਰ 20 ਅਪਰੈਲ ( ਜਤਿੰਦਰ ਪਾਲ ਸਿੰਘ ਕਲੇਰ)
ਅੰਤਰਰਾਸ਼ਟਰੀ ਸ਼੍ਰੀ ਰੰਗਰਾਮਾਨੁਜ ਪੀਠ ਦੇ ਪੀਠਾਧੀਸ਼ਵਰ ਡਾ. ਸੁਆਮੀ ਸ਼੍ਰੀਧਰਾਚਾਰਿਆ ਜੀ ਮਹਾਰਾਜ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਮੁਰਾਦਾਬਾਦ ਖੇਤਰ ਵਿੱਚ ਜੋ ਘਟਨਾਵਾਂ ਵਾਪਰੀਆਂ ਹੈ ਤੇ ਦੁਖ ਪਰਗਟ ਕੀਤਾ ਹਿੰਦੂ ਸਮਾਜ ਨੂੰ ਡਰਾਉਣ ਦੀ ਨੀਤਿ ਦੇ ਤਹਿਤ ਕੀਤੀਆਂ ਗਈਆਂ ਹਨ, ਸਾਜਿਸ਼ਾ ਦੀ ਘੋਰ ਨਿੰਦਾ ਕਰਦੇ ਹਾਂ ਤੇ ਪੂਰੇ ਦੇਸ਼ ਦੀ ਚਿੰਤਾ ਦਾ ਵਿਸ਼ਾ ਹੈ। ਅਜਿਹੇ ਲੜੀਵਾਰ ਹਮਲਿਆਂ ਦਾ ਹਿੱਸਾ ਹੈ ਜੋ ਹਿੰਦੂ ਸਮਾਜ ‘ਤੇ ਹੋ ਰਹੇ ਹਨ, ਜਿਨ੍ਹਾਂ ਨੂੰ ਕਿਸੇ ਵੀ ਰੂਪ ਵਿੱਚ ਅਣਡਿੱਠਾ ਨਹੀਂ ਕੀਤਾ ਜਾ ਸਕਦਾ।
ਸ਼੍ਰੀਧਰਾਚਾਰਿਆ ਜੀ ਨੇ ਇਸ ਸੰਬੰਧ ਵਿੱਚ ਗੰਭੀਰ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਜੇਕਰ ਹੁਣ ਵੀ ਹਿੰਦੂ ਸਮਾਜ ਜਾਗਰੂਕ ਨਹੀਂ ਹੋਇਆ, ਤਾਂ ਬੰਗਾਲ ਵੀ ਹੌਲੀ-ਹੌਲੀ ਕਸ਼ਮੀਰ ਅਤੇ ਬੰਗਲਾਦੇਸ਼ ਵਾਂਗ ਹਾਲਾਤਾਂ ਵੱਲ ਵਧ ਸਕਦਾ ਹੈ। ਇਹ ਹਮਲੇ ਸਿਰਫ ਇੱਕ ਭਾਈਚਾਰੇ ਨਹੀਂ, ਸਗੋਂ ਸਾਡੇ ਸਾਂਸਕ੍ਰਿਤਿਕ ਮੂਲਾਂ, ਪਰੰਪਰਾਵਾਂ ਅਤੇ ਧਰਮ ਉੱਤੇ ਹਨ।
ਮਹਾਰਾਜ ਜੀ ਨੇ ਹਿੰਦੂ ਸਮਾਜ ਨੂੰ ਅਪੀਲ ਕੀਤੀ ਕਿ ਵੰਡ ਵਖਰੇਪਣ ਤੋਂ ਉੱਪਰ ਉਠ ਕੇ ਅਸੀਂ ਸਭ ਜਾਗਰੂਕ ਬਣੀਏ, ਇਕਜੁੱਟ ਹੋਈਏ ਅਤੇ ਸ਼ਾਂਤਮਈ ਢੰਗ ਨਾਲ ਆਪਣੇ ਅਧਿਕਾਰਾਂ ਦੀ ਰਾਖੀ ਲਈ ਅੱਗੇ ਆਈਏ। ਸਾਡੀ ਚੁੱਪ ਹੀ ਉਹਨਾਂ ਸ਼ਕਤੀਆਂ ਨੂੰ ਬਲ ਦੇ ਰਹੀ ਹੈ ਜੋ ਸਮਾਜ ਵਿੱਚ ਅਸਥਿਰਤਾ ਫੈਲਾਉਣਾ ਚਾਹੁੰਦੀਆਂ ਹਨ।
ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਕਿਸੇ ਦੇ ਵਿਰੁੱਧ ਵਿਤੀਸ਼ ਨਹੀਂ, ਸਗੋਂ ਆਪਣੇ ਸਮਾਜ ਨੂੰ ਜਾਗਰੂਕ ਕਰਨਾ ਹੈ। ਸਮਾਂ ਆ ਗਿਆ ਹੈ ਕਿ ਹਿੰਦੂ ਸਮਾਜ ਇਕੱਠਾ ਹੋ ਕੇ ਸੱਚ, ਧਰਮ ਅਤੇ ਰਾਸ਼ਟਰ ਦੀ ਰਾਖੀ ਲਈ ਖੜਾ ਹੋਵੇ। ਸਾਨੂੰ ਆਪਣੇ ਅਧਿਕਾਰਾਂ ਦੀ ਰਾਖੀ ਲਈ ਸਯੰਮ ਅਤੇ ਸੰਵਿਧਾਨ ਦੇ ਦਾਇਰੇ ਵਿਚ ਰਹਿੰਦਿਆਂ ਆਪਣੀ ਆਵਾਜ਼ ਉਚੀ ਕਰਨੀ ਹੋਏਗੀ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਡਰ ਨਹੀਂ, ਸਨਮਾਨ ਤੇ ਆਤਮ ਵਿਸ਼ਵਾਸ ਨਾਲ ਜੀਵਨ ਜੀ ਸਕਣ।
ਅੰਤਰਰਾਸ਼ਟਰੀ ਸ਼੍ਰੀ ਰੰਗਰਾਮਾਨੁਜ ਪੀਠ ਵੱਲੋਂ ਸਭ ਧਰਮਪ੍ਰੇਮੀ, ਸੰਤ ਜਨ, ਸੰਸਥਾਵਾਂ ਅਤੇ ਸਮਾਜ ਦੇ ਜਾਗਰੂਕ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਨੂੰ ਸਿਰਫ਼ ਇੱਕ ਖ਼ਬਰ ਨਾ ਸਮਝਣ, ਸਗੋਂ ਇਸ ਨੂੰ ਅੰਦਰੂਨੀ ਵਿਚਾਰ ਤੇ ਜਾਗਰਣ ਦਾ ਮੌਕਾ ਬਣਾਉਣ। ਇਕਤਾ, ਸੰਵਾਦ ਅਤੇ ਸਮਰਪਣ ਰਾਹੀਂ ਹੀ ਅਸੀਂ ਆਪਣੇ ਧਰਮ, ਸਭਿਆਚਾਰ ਅਤੇ ਸਮਾਜ ਦੀ ਰਾਖੀ ਕਰ ਸਕਦ


