Join
Thursday, March 12, 2026
Thursday, March 12, 2026

ਗੁਰੂ ਨਾਨਕ ਖਾਲਸਾ ਕਾਲਜ ਵਿਖੇ “ਬਿਜਨਸ ਕਮਿਊਨੀਕੇਸ਼ਨ” ਵਿਸ਼ੇ ‘ਤੇ ਲੈਕਚਰ ਕਰਵਾਇਆ

ਜਲੰਧਰ, 19 ਅਪ੍ਰੈਲ 2025 (ਕਰਮਵੀਰ ਸਿੰਘ)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਅਧੀਨ ਚੱਲ ਰਹੇ ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਦੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੀ ਅਗਵਾਈ ਹੇਠ ਕਾਲਜ ਵਿਖੇ ਆਫਿਸ ਮੈਨੇਜਮੈਂਟ ਵਿਭਾਗ, ਕੰਪਿਊਟਰ ਵਿਭਾਗ ਅਤੇ ਇੰਸਟੀਚਿਊਸ਼ਨਲ ਇਨੋਵੇਸ਼ਨ ਕੌਂਸਲ (ਆਈ.ਆਈ.ਸੀ) ਵੱਲੋਂ ਸਾਂਝੇ ਤੌਰ ਉੱਤੇ “ਬਿਜਨਸ ਕਮਿਊਨੀਕੇਸ਼ਨ” ਵਿਸ਼ੇ ਉੱਤੇ ਲੈਕਚਰ ਕਰਵਾਇਆ ਗਿਆ। ਇਸ ਲੈਕਚਰ ਵਿੱਚ ਮੁੱਖ ਵਕਤਾ ਡਾ. ਸਮੀਰ ਵਰਮਾ ਸਨ। ਡਾ. ਵਰਮਾ ਨੇ ਵਿਦਿਆਰਥੀਆਂ ਨੂੰ ਪ੍ਰਾਈਵੇਟ ਅਤੇ ਸਰਕਾਰੀ ਅਦਾਰਿਆਂ ਵਿੱਚ ਕੰਮ ਕਰਦੇ ਸਮੇਂ ਵੱਖ-ਵੱਖ ਅਹੁਦਿਆਂ ਤੇ ਹੁੰਦਿਆਂ ਭਾਸ਼ਾ ਦਾ ਪ੍ਰਯੋਗ ਕਿਵੇਂ ਕਰਨਾ ਅਤੇ ਇੰਟਰਵਿਊ ਦੇਣ ਦੇ ਢੰਗ ਤਰੀਕਿਆਂ ਬਾਰੇ ਨੁਕਤੇ ਸਮਝਾਏ। ਆਫਿਸ ਮੈਨੇਜਮੈਂਟ ਅਤੇ ਸੈਕਰੀਟੇਰੀਅਲ ਪ੍ਰੈਕਟਿਸ ਵਿਭਾਗ ਦੇ ਮੁਖੀ ਇੰਸ. ਕੁਲਵੰਤ ਕੌਰ ਨੇ ਰਿਸੋਰਸ ਪਰਸਨ ਨੂੰ ‘ਜੀ ਆਇਆ’ ਕਿਹਾ। ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ਼. ਸਿਮਰਨਜੋਤ ਕੌਰ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਗਈ। ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਵੱਲੋਂ ਵਿਸ਼ਾ ਮਾਹਿਰ ਦਾ ਧੰਨਵਾਦ ਕੀਤਾ ਗਿਆ। ਪ੍ਰਿੰਸੀਪਲ ਨੇ ਕਿਹਾ ਕਿ ਡਾਕਟਰ ਵਰਮਾ ਦਾ ਲੈਕਚਰ ਵਿਦਿਆਰਥੀਆਂ ਲਈ ਬੜਾ ਲਾਹੇਵੰਦ ਹੈ। ਅਜੋਕੇ ਸਮੇਂ ਦਰਪੇਸ਼ ਚੁਣੌਤੀਆਂ ਦੇ ਸਨਮੁਖ ਹੁੰਦਿਆਂ ਜੋ ਨੁਕਤਿਆਂ ਉਪਰ ਡਾ. ਵਰਮਾ ਨੇ ਚਾਨਣਾ ਪਾਇਆ ਹੈ, ਉਹ ਵਿਦਿਆਰਥੀਆਂ ਲਈ ਹਮੇਸ਼ਾ ਮਾਰਗ ਦਰਸ਼ਕ ਰਹੇਗਾ।

Related Articles

LEAVE A REPLY

Please enter your comment!
Please enter your name here

Latest Articles