ਪੁਲਿਸ ਨੇ ਲੜਕੀ ਦੇ ਬਿਆਨਾ ਤੇ ਦਰਜ ਕੀਤਾ ਮਾਮਲਾ
ਨਵਾਂਸ਼ਹਿਰ /ਕਾਠਗੜ੍ਹ 19ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ)
ਬੀਤੀ ਕੱਲ ਰੈਲਮਾਜਰਾ ਦੀ ਰਹਿਣ ਵਾਲੀ ਇਕ ਲੜਕੀ ਦੇ ਨਾਲ ਇਕ ਲੜਕੇ ਨੇ ਉਸ ਦੇ ਘਰ ਵਿੱਚ ਦਾਖਲ ਹੋ ਕੇ ਉਸਦੀ ਪਹਿਲਾਂ ਮਾਰਕੁੱਟ ਕੀਤੀ ਗਈ | ਉਸਦੇ ਬਾਦ ਉਸਦਾ ਜਿਨਸੀ ਸੋਸ਼ਣ ਕਰਕੇ ਮੌਕੇ ਤੋ ਫਰਾਰ ਹੋ ਗਿਆ ਸੀ ਜਿਸ ਮਾਮਲੇ ਨੂੰ ਕਾਠਗੜ੍ਹ ਪੁਲਿਸ ਨੇ ਤੁਰੰਤ ਸੁਲਝਾਉਂਦੇ ਹੋਏ ਕਥਿਤ ਆਰੋਪੀ ਲੜਕੇ ਨੂੰ ਐਸ ਐਸ ਓ ਇੰਸਪੈਕਟਰ ਰਣਜੀਤ ਸਿੰਘ ਨੇ ਚੰਦ ਮਿੰਟਾਂ ਵਿੱਚ ਕਾਬੂ ਕਰ ਲਿਆ ਗਿਆ | ਪੁਲਿਸ ਨੇ ਲੜਕੀ ਦੇ ਬਿਆਨਾਂ ਤੇ ਕਥਿਤ ਆਰੋਪੀ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਾਵਈ ਸ਼ੁਰੂ ਕਰ ਦਿੱਤੀ |
ਪੀੜਿਤ ਲੜਕੀ ਰਾਣੀ ( ਕਲਪਨਿਕ )ਨਾਮ ਨੇ ਦੱਸਿਆਂ ਕਿ ਉਹ ਇਕ ਪ੍ਰਾਈਵੇਟ ਸਕੂਲ ਵਿੱਚ ਟੀਚਰ ਦੀ ਨੌਕਰੀ ਕਰਦੀ ਹੈ | ਉਹ ਕਿਸੇ ਕਾਰਨ ਕਰਕੇ ਕੱਲ ਛੁੱਟੀ ਤੇ ਸੀ ਅਤੇ ਘਰ ਵਿੱਚ ਇਕੱਲੀ ਸੀ | ਉਸ ਦੀ ਮਾਤਾ ਆਪਣਾ ਪੇਕੇ ਪਿੰਡ ਗਈ ਹੋਈ ਸੀ ਤੇ ਪਿਤਾ ਅਤੇ ਭਰਾ ਕੰਮ ਦੇ ਲਈ ਗਏ ਹੋਏ ਸੀ | ਇਸ ਦੌਰਾਨ ਕਥਿਤ ਆਰੋਪੀ ਲੜਕਾ ਉਸ ਦੇ ਘਰ ਵਿੱਚ ਦਾਖਲ ਹੋ ਗਿਆ ਅਤੇ ਉਸਦੇ ਨਾਲ ਮਾਰਕੁੱਟ ਕਰਨੇ ਲੱਗਿਆ | ਜਿਸ ਤੇ ਉਸਨੇ ਰੌਲਾ ਵੀ ਪਾਇਆ | ਲੇਕਿਨ ਉਹ ਉਸਦੇ ਨਾਲ ਮਾਰਕੁੱਟ ਕਰਦਾ ਰਿਹਾ | ਇਸ ਦੇ ਬਾਦ ਕਥਿਤ ਆਰੋਪੀ ਨੇ ਉਸਦਾ ਫੋਨ ਵੀ ਤੋੜ ਦਿੱਤਾ ਅਤੇ ਜੋ ਉਨ੍ਹਾਂ ਦੇ ਘਰ ਫੋਨ ਪਿਆ ਸੀ ਉਸਨੂੰ ਵੀ ਚੁੱਕ ਕੇ ਆਪਣੇ ਨਾਲ ਲੈ ਗਿਆ | ਉਸ ਫੋਨ ਤੇ ਜਦੋਂ ਉਸਦੇ ਪਿਤਾ ਅਤੇ ਕਿਸੇ ਰਿਸ਼ਤੇਦਾਰ ਦਾ ਫੋਨ ਆਇਆ ਉਨ੍ਹਾਂ ਨੂੰ ਗਾਲੀਗਲੋਚ ਕਰਨ ਲੱਗਿਆ | ਪੀੜਿਤ ਲੜਕੀ ਨੇ ਦੱਸਿਆ ਕਿ ਕੁਝ ਸਮੇ ਬਾਦ ਫਿਰ ਉਨਾ ਦੇ ਘਰ ਦੀ ਕੰਧ ਟੱਪ ਕੇ ਘਰ ਵਿੱਚ ਦਾਖਲ ਹੋ ਗਿਆ ਤੇ ਉਸਨੇ ਕਥਿਤ ਤੌਰ ਤੇ ਉਸਦਾ ਜਿਨਸੀ ਸ਼ੋਸਣ ਕੀਤਾ ਜਿਸਦੇ ਚੱਲਦੇ ਉਹ ਬੇਸੁੱਧ ਹੋ ਗਈ | ਲੜਕੀ ਨੇ ਜਦੋਂ ਉਸਦੇ ਪਿਤਾ ਅਤੇ ਭਰਾ ਘਰ ਆਏ ਤਾਂ ਉਨ੍ਹਾਂ ਨੂੰ ਇਹ ਸਾਰੀ ਗੱਲ ਦੱਸੀ ਅਤੇ ਲੜਕੀ ਦੇ ਪਿਤਾ ਨੇ ਉਸਨੂੰ ਇਲਾਜ ਦੇ ਲਈ ਹਸਪਤਾਲ ਭਰਤੀ ਕਰਵਾਇਆ | ਜਿਥੇ ਲੜਕੀ ਦਾ ਇਲਾਜ ਚੱਲ ਰਿਹਾ ਹੈ | ਇਸ ਸਬੰਧ ਵਿੱਚ ਮੈਡਮ ਜਸਵਿੰਦਰ ਕੌਰ ਵੁਮੈਨ ਸੈੰਲ ਬਲਾਚੌਰ ਨੇ ਦੱਸਿਆਂ ਕਿ ਲੜਕੀ ਦੇ ਨਾਲ ਮਾਰਕੁੱਟ ਕਰਨ ਤੇ ਉਸਦਾ ਜਿਨਸੀ ਸ਼ੋਸਣ ਕਰਨ ਵਾਲੇ ਕਥਿਤ ਆਰੋਪੀ ਓਮਕਾਰ ਪੁੱਤਰ ਰਵਿੰਦਰ ਕੁਮਾਰ ਵਾਸੀ ਰੈਲਮਾਜਰਾ ਨੂੰ ਪੁਲਿਸ ਨੇ ਚੰਦ ਮਿੰਟਾਂ ਵਿੱਚ ਹੀ ਕਾਬੂ ਕਰ ਲਿਆ ਹੈ | ਪੁਲਿਸ ਨੇ ਪੀੜਿਤਾ ਦੇ ਬਿਆਨਾਂ ਤੇ ਕਥਿਤ ਆਰੋਪੀ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ |


