ਜਲੰਧਰ, 19 ਅਪ੍ਰੈਲ 2025 (ਕਰਮਵੀਰ ਸਿੰਘ)

ਪ੍ਰਵਾਸੀ ਮਜ਼ਦੂਰਾਂ ਵੱਲੋਂ ਖੁਰਦਪੁਰ (ਆਦਮਪੁਰ) ਜਲੰਧਰ ਵਿਖੇ ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਬੋਲਦਿਆਂ ਧਰਮਪਾਲ ਲੇਸੜੀਵਾਲ, ਹਰਕੀਤ ਸਿੰਘ ਭੇਲਾਂ ਅਤੇ ਵਿਜੇ ਕੁਮਾਰ ਪ੍ਰਧਾਨ ਨੇ ਸਾਂਝੇ ਤੌਰ ਤੇ ਦੱਸਿਆ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਭਾਰਤੀ ਸੰਵਿਧਾਨ ਦੇ ਮੁੱਖ ਆਰਕੀਟੈਕਟ ਵਜੋਂ ਜਾਣਿਆ ਜਾਂਦਾ ਹੈ। ਉਹ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਵੀ ਸਨ। ਡਾਕਟਰ ਭੀਮ ਰਾਓ ਅੰਬੇਦਕਰ ਦਾ ਜਨਮ ਦਿਨ ਹਰ ਸਾਲ 14 ਅਪ੍ਰੈਲ ਨੂੰ ਦੇਸ਼ ਭਰ ਵਿਚ ਮਨਾਇਆ ਜਾਂਦਾ ਹੈ। ਡਾਕਟਰ ਭੀਮ ਰਾਓ ਅੰਬੇਡਕਰ ਜਿਨਾਂ ਨੂੰ ਬਾਬਾ ਸਾਹਿਬ ਵੀ ਕਿਹਾ ਜਾਂਦਾ ਹੈ। ਉਹ ਇਕ ਉੱਗੇ ਵਿਦਵਾਨ ਵਕੀਲ, ਸਮਾਜ ਸੇਵੀ ਅਤੇ ਸਿਆਸਤਦਾਨ ਸਨ। ਜਿਨ੍ਹਾਂ ਨੇ ਆਪਣਾ ਜੀਵਨ ਸਮਾਜਿਕ ਨਿਆ ਅਤੇ ਬਰਾਬਰੀ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਦਾ ਜਨਮ ਦਿਨ ਸਮਾਜਿਕ ਸਦਭਾਵਨਾ ਅਤੇ ਏਕਤਾ ਲਈ ਇਕੱਠੇ ਹੋਣ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ। ਭਾਰਤ ਦੇ ਸੰਵਿਧਾਨ ਨਿਰਮਾਤਾ ਡਾਕਟਰ ਅੰਬੇਡਕਰ ਸਾਹਿਬ ਬਹੁਤ ਹੀ ਸੁਲਝੇ ਹੋਏ ਵਿਦਵਾਨ ਸਨ। ਉਨ੍ਹਾਂ ਦੀ ਕਾਬਲੀਅਤ ਅਤੇ ਲਿਆਕਤ ਨੂੰ ਦੇਖਦਿਆਂ ਹੀ ਆਜ਼ਾਦ ਭਾਰਤ ਦੀ ਸੰਵਿਧਾਨ ਘੜਨੀ ਸਭਾ ਦਾ ਮੁਖੀ ਬਣਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਆਪਣੇ ਜੀਵਨ ਵਿੱਚ ਵੱਡੀਆਂ ਮੁਸੀਬਤਾਂ ਝੱਲ ਕੇ ਉਚੇਰੀ ਸਿੱਖਿਆ ਹਾਸਿਲ ਕਰਕੇ ਉਨ੍ਹਾਂ ਨੇ ਸਮਾਜ ਨੂੰ ਬਦਲਣ ਦਾ ਸੰਕਲਪ ਲਿਆ। ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਜਾਤ ਪਾਤ, ਸਮਾਜਿਕ ਵਿਤਕਰਿਆਂ ਅਤੇ ਹੋਰ ਭੇਦ ਭਾਵ ਵਿਰੁੱਧ ਡਟਿਆ ਜਾਵੇ। ਇਸ ਮੌਕੇ ਹੋਰਨਾ ਤੋ ਇਲਾਵਾ ਸੋਨੀਆ ਸਰਪੰਚ, ਹਰਭਜਨ ਕੌਰ ਪੰਚ, ਗੁਲਜ਼ਾਰ ਰਾਮ, ਅਮਨਦੀਪ ਸਿੰਘ ਪੰਚ, ਕਰਨ ਚੁੰਬਰ ਪ੍ਰਧਾਨ, ਹਰਿੰਦਰ ਸਿੰਘ, ਸਨੀ ਜੱਸਲ ਭੀਮ ਆਰਮੀ ਪ੍ਰਧਾਨ ਪੰਜਾਬ, ਧਰਮਿੰਦਰ ਭਾਰਤੀ, ਸੋਮਨਾਥ ਭਾਰਤੀ, ਅਨਿਲ ਭਾਰਤੀ, ਮੋਹਨ ਭਾਰਤੀ, ਵਿਜੇ ਕੁਮਾਰ, ਅਵਦੇਸ਼ ਭਾਰਤੀ, ਮੋਨਾ ਲਾਲ, ਗੁੱਡੂ ਪ੍ਰਜਾਪਤੀ, ਪ੍ਰੇਮ ਲਾਲ, ਸੁਖਜੋਤ ਸਿੰਘ ਅਤੇ ਹੋਰ ਹਾਜ਼ਰ ਸਨ।


