Join
Thursday, March 12, 2026
Thursday, March 12, 2026

ਵਰਲਡ ਲੀਵਰ ਦਿਵਸ ਮਨਾਇਆ 

ਬਲਾਚੌਰ 19 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ)

ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਗੁਰਿੰਦਰਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਨਵਰੀਤ ਕੌਰ ਪੀ ਐੱਚ ਸੀ ਸੜੌਆ ਜੀ ਦੀ ਯੋਗ ਅਗਵਾਈ ਹੇਠ ਸੈਕਟਰ ਸਾਹਿਬਾ ਦੇ ਅਧੀਨ ਪਿੰਡ ਸਾਹਿਬਾ ਵਿੱਖੇ ਵਰਲਡ ਲੀਵਰ ਦਿਵਸ ਮਨਾਇਆ ਗਿਆ ਜਿਸ ਵਿੱਚ ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਸਰੀਰ ਦੇ ਹੋਰ ਅੰਗਾਂ ਵਾਂਗ ਲੀਵਰ ਇੱਕ ਮਹੱਤਵਪੂਰਨ ਅੰਗ ਹੈ ਲੀਵਰ ਦੇ ਖਰਾਬ ਹੋਣ ਤੇ ਵਿਆਕਤੀ ਨੂੰ ਜ਼ਿੰਦਗੀ ਤੋਂ ਹੱਥ ਧੋਣੇ ਵੀ ਪੈ ਸਕਦੇ ਹਨ ਲੀਵਰ ਦੇ ਨੁਕਸਾਨ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਪ੍ਰਦੂਸ਼ਣ ਅਤੇ ਗੈਰ ਸਿਹਤਮੰਦ ਸ਼ੈਲੀ ਲੀਵਰ ਕਿਸੇ ਵੀ ਉਮਰ ਵਿੱਚ ਖਰਾਬ ਹੋ ਸਕਦਾ ਹੈ ਲੀਵਰ ਅਤੇ ਕੋਲੈਸਟ੍ਰੋਲ ਦਾ ਆਪਸ ਵਿੱਚ ਸਬੰਧ ਹੁੰਦਾ ਹੈ ਜੇਕਰ ਤੁਹਾਡਾ ਲੀਵਰ ਸਹੀ ਹੈ ਤਾਂ ਕੋਲੈਸਟ੍ਰੋਲ ਨਹੀਂ ਵਧੇਗਾ ਕੋਲੈਸਟ੍ਰੋਲ ਤੁਹਾਨੂੰ ਬੇਟੀ ਲੀਵਰ ਦੀ ਸਮੱਸਿਆਂ ਦੇ ਸਕਦਾ ਹੈ ਜ਼ਿਆਦਾ ਤੇਲ , ਤਲੇ ਭੋਜਨ,ਜੰਕ ਫੂਡ, ਸ਼ਰਾਬ ਪੀਣ ਜਾਂ ਜ਼ਿਆਦਾ ਦਰਜ ਨਿਵਾਰਕ ਦਵਾਈਆਂ ਦੇ ਸੇਵਨ ਨਾਲ ਲੀਵਰ ਖਰਾਬ ਹੋ ਸਕਦਾ ਹੈ ਲੀਵਰ ਖਰਾਬ ਹੋਣ ਦੇ ਲੱਛਣਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਘੱਟ ਲਗਣਾ, ਉਲਟੀਆਂ ਆਉਣੀਆਂ, ਖਾਣਾ ਹਜ਼ਮ ਨਾ ਹੋਣਾ, ਅੱਖਾਂ ਤੇ ਚਮੜੀ ਦਾ ਪੀਲਾਪਣ , ਪੇਂਟ ਦਰਦ ਹੋਣਾ,ਪੇਂਟ ਸੋਜ਼ਿਸ਼ ਅਤੇ ਹਮੇਸ਼ਾ ਥਕਾਵਟ ਮਹਿਸੂਸ ਹੋਣਾ ਆਦਿ ਹੋ ਸਕਦੇ ਹਨ ਸਿਹਤਮੰਦ ਲੀਵਰ ਰੱਖਣ ਲਈ ਐਲੋਵੇਰਾ, ਆਂਵਲਾ ਹਰੀਆਂ ਸਬਜ਼ੀਆਂ ਦਾ ਜੂਸ, ਸੰਤੁਲਿਤ ਭੋਜਨ ਖਾਣਾ ਅਤੇ ਅਖਰੋਟ ਅਤੇ ਬਦਾਮ ਜ਼ਰੂਰ ਖਾਓ ਇਸ ਮੌਕੇ ਤੇ ਮਲਟੀਪਰਪਜ ਹੈਲਥ ਵਰਕਰ ਉਂਕਾਰ ਸਿੰਘ, ਬਿੰਦਰ ਕੁਮਾਰ, ਜਸਵਿੰਦਰ ਕੁਮਾਰ ਆਦਿ ਹਾਜ਼ਰ ਸਨ

Related Articles

LEAVE A REPLY

Please enter your comment!
Please enter your name here

Latest Articles