Join
Tuesday, March 24, 2026
Tuesday, March 24, 2026

ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤ ਲਈ ਬਣੀ ਭਰਤੀ ਕਮੇਟੀ ਨੇ ਅੰਕੜਾ ਕੀਤਾ ਜਾਰੀ ; 20 ਲੱਖ ਤੋਂ ਵੱਧ ਮੈਂਬਰਸ਼ਿਪ ਸਲਿਪਾਂ ਜਾਰੀ

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤ ਲਈ ਬਣੀ ਭਰਤੀ ਕਮੇਟੀ ਵੱਲੋਂ ਚਲਾਈ ਜਾ ਰਹੀ ਭਰਤੀ ਮੁਹਿੰਮ ਨੂੰ ਅੱਜ ਇੱਕ ਮਹੀਨਾ ਪੂਰਾ ਹੋ ਗਿਆ। ਪੰਜਾਬੀਆਂ ਤੋਂ ਮਿਲੇ ਵੱਡੇ ਸਮਰਥਨ ‘ਤੇ ਭਰਤੀ ਕਮੇਟੀ ਦੇ ਮੈਂਬਰਾਂ ਨੇ ਧੰਨਵਾਦ ਕੀਤਾ ਅਤੇ ਕਿਹਾ ਕਿ ਭਰਤੀ ਮੁਹਿੰਮ ਦੇ ਇੱਕ ਮਹੀਨੇ ਦੇ ਦੌਰਾਨ ਮਿਲੇ ਸਮਰਥਨ ‘ਤੇ ਉਹ ਸੰਤੁਸ਼ਟ ਹਨ। ਭਰਤੀ ਕੰਮ ਦੀ ਸਮੀਖਿਆ ਕਰਦਿਆਂ, ਉਨ੍ਹਾਂ ਨੇ ਦਿਹਾਤੀ ਖੇਤਰਾਂ ਵਿੱਚ ਜਾਰੀ ਕਿਸਾਨ ਭਰਾਵਾਂ ਦੇ ਕੰਮ ਨੂੰ ਵੀ ਦੇਖਿਆ ਅਤੇ ਸ਼ਹਿਰੀ ਖੇਤਰਾਂ ਵਿੱਚ ਭਰਤੀ ਮੁਹਿੰਮ ਨੂੰ ਤੇਜ਼ ਕਰਨ ਲਈ ਪ੍ਰੋਗਰਾਮ ਬਣਾਉਣ ਦਾ ਫੈਸਲਾ ਕੀਤਾ।
ਮੀਟਿੰਗ ਵਿੱਚ, ਕਮੇਟੀ ਦੇ ਮੈਂਬਰਾਂ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਸੀਮਤ ਸਾਧਨਾਂ ਦੇ ਬਾਵਜੂਦ ਉਹ ਸਫਲ ਰਹੇ। ਉਨ੍ਹਾਂ ਨੇ ਭਰਤੀ ਦੀ ਪਾਰਦਰਸ਼ਤਾ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ 20 ਲੱਖ 14 ਹਜ਼ਾਰ ਮੈਂਬਰਸ਼ਿਪ ਸਲਿਪ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਹਰ ਡੈਲੀਗੇਟ ਦੀ ਲਿਸਟ ਡਿਜੀਟਲ ਪਲੇਟਫਾਰਮ ‘ਤੇ ਉਪਲਬਧ ਕੀਤੀ ਜਾਵੇਗੀ ਅਤੇ ਹਰ ਪਰਚੀ ਦੀ ਸਕਰੂਟਨੀ ਕੀਤੀ ਜਾਵੇਗੀ ਤਾਂ ਜੋ ਕੋਈ ਵੀ ਫਰਜੀ ਮੈਂਬਰ ਨਾ ਬਣ ਸਕੇ।
ਕਮੇਟੀ ਨੇ ਇਹ ਵੀ ਫੈਸਲਾ ਕੀਤਾ ਕਿ ਭਰਤੀ ਮੁਹਿੰਮ ਵਿੱਚ ਸਵਾਗਤ ਕਰਨ ਲਈ ਹਰ ਸਖ਼ਸ਼ ਨੂੰ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਨੇ ਆਪਣੇ ਵਿਰੋਧੀਆਂ ਤੋਂ ਵੀ ਇਹ ਉਮੀਦ ਰੱਖੀ ਕਿ ਉਹ ਆਪਣੇ ਸੁਝਾਅ ਸਾਂਝੇ ਕਰਨਗੇ, ਕਿਉਂਕਿ ਸਾਰਾ ਟੀਚਾ ਪੰਥ ਅਤੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ।
ਭਵਿੱਖ ਵਿੱਚ, ਕੇਂਦਰ ਅਤੇ ਸੂਬਾ ਸਰਕਾਰ ਨਾਲ ਜੁੜੇ ਲੋਕ ਮਸਲਿਆਂ ‘ਤੇ ਸੰਗਤ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇਗਾ। ਕਮੇਟੀ ਦੇ ਮੈਂਬਰਾਂ ਨੇ ਅਮਨ-ਕਾਨੂੰਨ ਦੇ ਮਾਮਲੇ ‘ਤੇ ਪੰਜਾਬ ਸਰਕਾਰ ਨੂੰ ਗੰਭੀਰਤਾ ਨਾਲ ਕਾਰਵਾਈ ਕਰਨ ਦੀ ਸਲਾਹ ਦਿੱਤੀ।
ਭਰਤੀ ਕਮੇਟੀ ਦੇ ਮੈਂਬਰਾਂ ਦੀਆਂ ਸ਼ਹਿਰੀ ਮੀਟਿੰਗਾਂ 18 ਅਤੇ 19 ਅਪ੍ਰੈਲ ਨੂੰ ਜਲੰਧਰ ਅਤੇ ਨਵਾਂਸ਼ਹਿਰ ਵਿੱਚ ਹੋਣਗੀਆਂ, ਜਦਕਿ 27 ਅਪ੍ਰੈਲ ਨੂੰ ਪਟਿਆਲਾ ਵਿੱਚ ਭਰਤੀ ਪ੍ਰੋਗਰਾਮ ਹੋਵੇਗਾ। ਅਪ੍ਰੈਲ ਦੇ ਅਖੀਰ ਤੱਕ ਸਾਰੇ ਵੱਡੇ ਸ਼ਹਿਰਾਂ ਵਿੱਚ ਭਰਤੀ ਮੁਹਿੰਮ ਲਈ ਪ੍ਰੋਗਰਾਮ ਪੂਰੇ ਕੀਤੇ ਜਾਣਗੇ।
ਇਸ ਮੌਕੇ, ਭਰਤੀ ਕਮੇਟੀ ਨੇ ਪਾਰਟੀ ਤੋਂ ਵੱਖ ਹੋਏ ਵਰਕਰਾਂ ਅਤੇ ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਹੇਠ ਭਰਤੀ ਮੁਹਿੰਮ ਨਾਲ ਜੁੜਨ ਦੀ ਬੇਨਤੀ ਕੀਤੀ।

Related Articles

LEAVE A REPLY

Please enter your comment!
Please enter your name here

Latest Articles

2

2