Join
Tuesday, March 24, 2026
Tuesday, March 24, 2026

ਅੱਜ ਮੈਡੀਕਲ ਪ੍ਰੈਕਟੀਸ਼ਨਰਜ ਨੇ ਬਾਬਾ ਸਾਹਿਬ  ਅੰਬੇਡਕਰ ਦੇ ਜਨਮ ਦਿਨ ਨੂੰ  ਸਮਰਪਿਤ ਮੀਟਿੰਗ  ਕੀਤੀ

ਨਵਾਂਸ਼ਹਿਰ /ਕਾਠਗੜ੍ਹ 18 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ)

ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿਸਟਰੇਸ਼ਨ 295 ਬਲਾਕ ਕਾਠਗੜ੍ਹ ਦੀ ਇੱਕ ਅਹਿਮ ਮੀਟਿੰਗ ਕਾਠਗੜ੍ਹ ਬਲਾਕ ਪ੍ਰਧਾਨ ਡਾਕਟਰ ਰਜਿੰਦਰ ਲੱਕੀ ਦੀ ਪ੍ਰਧਾਨਗੀ ਵਿੱਚ ਕੀਤੀ ਗਈ ਇਹ ਮੀਟਿੰਗ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਕੀਤੀ ਗਈ  | ਜਿਸ ਵਿੱਚ ਜਥੇਬੰਦੀ ਵਿੱਚ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਪੇਸ਼ ਕੀਤੇ ਗਏ ਬਲਾਕ ਪ੍ਰਧਾਨ  ਆਪਣੇ ਸੰਬੋਧਨ ਵਿੱਚ ਕਿਹਾ ਕਿ ਕਿ ਪੰਜਾਬ ਸਰਕਾਰ ਮੈਡੀਕਲ ਪ੍ਰੈਕਟੀਸ਼ਨਰ ਦੀਆਂ ਅਹਿਮ ਮੰਗਾ ਨੂੰ ਮੰਨ ਕਿ ਤਜਰਬੇ ਦੇ ਹਿਸਾਬ ਨਾਲ ਪ੍ਰੈਕਟਿਸ ਕਰਨ ਦਾ ਅਧਿਕਾਰ ਕਾਨੂੰਨ ਬਣਾਕੇ ਦੇਣ ਤੇ ਹੋਰ ਸਟੇਟਾਂ ਤੋਂ ਡਿਗਰੀ ਕਰਕੇ ਆਏ ਡਾਕਟਰ ਸਾਥੀਆਂ ਨੂੰ ਵੀ ਪ੍ਰੈਕਟਿਸ ਕਰਨ ਦਾ ਅਧਿਕਾਰ ਦੇਣ ਨਹੀ ਤਾਂ ਆਉਣ ਵਾਲੀਆ ਵੋਟਾਂ ਵਿੱਚ ਨਤੀਜੇ ਭੁਗਤਣ ਲਈ ਤਿਆਰ ਰਹਿਣ ਇਸ ਉਪਰੰਤ ਬਾਬਾ ਸਹਿਬ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਤੇ ਚਾਨਣਾ ਪਾਇਆ ਤੇ ਬਾਬਾ ਸਹਿਬ ਦੀ ਤਸਵੀਰ ਤੇ ਫੁੱਲ ਅਰਪਣ ਕੀਤੇ ਗਏ |  ਇਸ ਮੀਟਿੰਗ ਵਿੱਚ ਬਲਾਕ ਜਨਰਲ ਸਕੱਤਰ ਡਾ ਸੁਰਜੀਤ ਭਰਥਲਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਬਲਾਕ ਪੱਧਰ ਤੇ ਜਿਲੇ ਦੀ ਹਰ ਗਤੀਵਿਧੀ ਵਿੱਚ ਆਉਣ ਦਾ ਭਰੋਸਾ ਦਿਵਾਇਆ 

ਇਸ ਤੋ ਇਲਾਵਾ ਡਾ ਵਿਪਨ , ਡਾ ਚਰਨਜੀਤ ਬਲਾਕ ਕੈਸ਼ੀਅਰ, ਡਾ ਪਰਮਿੰਦਰ ਪੰਮਾ, ਡਾ ਬਲਿਹਾਰ,  ਡਾ ਰਾਜਪਾਲ ਚਾਹਲ , ਡਾ ਸੀ ਆਰ ਰੋਸ਼ਨ, ਡਾ ਰਾਮਲਾਲ ਚਾਹਲ , ਡਾ ਰਾਣਾ ਲੋਚਨ, ਡਾ ਗੁਰਨਾਮ ਰਾਏਪੁਰ,ਡਾ ਪਰਮਿੰਦਰ , ਡਾ ਰਾਮਲਾਲ  ਆਦਿ ਹਾਜਰ ਸਨ 

Related Articles

LEAVE A REPLY

Please enter your comment!
Please enter your name here

Latest Articles

2

2