ਪੁਲਿਸ ਨੇ ਲੜਕੀ ਦੇ ਬਿਆਨਾਂ ਤੇ ਦਰਜ ਕੀਤਾ ਮਾਮਲਾ
ਨਵਾਂਸ਼ਹਿਰ /ਕਾਠਗੜ੍ਹ 18 ਅਪ੍ਰੈਲ (ਜਤਿੰਦਰਪਾਲ ਸਿੰਘ ਕਲੇਰ )-
ਬੀਤੀ ਕੱਲ ਰੈਲਮਾਜਰਾ ਦੀ ਰਹਿਣ ਵਾਲੀ ਇਕ ਲੜਕੀ ਦੇ ਨਾਲ ਇਕ ਲੜਕੇ ਨੇ ਉਸ ਦੇ ਘਰ ਵਿੱਚ ਦਾਖਲ ਹੋ ਕੇ ਉਸਦੀ ਪਹਿਲਾਂ ਮਾਰਕੁੱਟ ਕੀਤੀ ਗਈ | ਉਸਦੇ ਬਾਦ ਉਸਦਾ ਜਿਨਸੀ ਸੋਸ਼ਣ ਕੀਤਾ | ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ | ਪੁਲਿਸ ਨੇ ਲੜਕੀ ਦੇ ਬਿਆਨਾਂ ਤੇ ਕਥਿਤ ਆਰੋਪੀ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਾਵਈ ਸ਼ੁਰੂ ਕਰ ਦਿੱਤੀ |
ਪੀੜਿਤ ਲੜਕੀ ਰਾਣੀ (ਕਲਪਨਿਕ) ਨਾਮ ਨੇ ਦੱਸਿਆ ਕਿ ਉਹ ਇਕ ਪ੍ਰਾਈਵੇਟ ਸਕੂਲ ਵਿੱਚ ਟੀਚਰ ਦੀ ਨੌਕਰੀ ਕਰਦੀ ਹੈ | ਉਹ ਕਿਸੇ ਕਾਰਨ ਕਰਕੇ ਕੱਲ ਛੁੱਟੀ ਤੇ ਸੀ ਅਤੇ ਘਰ ਵਿੱਚ ਇਕੱਲੀ ਸੀ | ਉਸ ਦੀ ਮਾਤਾ ਆਪਣੇ ਪੇਕੇ ਪਿੰਡ ਗਈ ਹੋਈ ਸੀ ਤੇ ਪਿਤਾ ਅਤੇ ਭਰਾ ਕੰਮ ਦੇ ਲਈ ਗਏ ਹੋਏ ਸੀ | ਇਸ ਦੌਰਾਨ ਕਥਿਤ ਆਰੋਪੀ ਲੜਕਾ ਉਸ ਦੇ ਘਰ ਵਿੱਚ ਦਾਖਲ ਹੋ ਗਿਆ ਅਤੇ ਉਸਦੇ ਨਾਲ ਮਾਰਕੁੱਟ ਕਰਨ ਲੱਗਿਆ | ਜਿਸ ਤੇ ਉਸਨੇ ਰੌਲਾ ਵੀ ਪਾਇਆ | ਲੇਕਿਨ ਉਹ ਉਸਦੇ ਨਾਲ ਮਾਰਕੁੱਟ ਕਰਦਾ ਰਿਹਾ | ਇਸ ਤੋਂ ਬਾਦ ਕਥਿਤ ਆੋਰਪੀ ਨੇ ਉਸਦਾ ਫੋਨ ਵੀ ਤੋੜ ਦਿੱਤਾ ਅਤੇ ਜੋ ਉਨ੍ਹਾਂ ਦੇ ਘਰ ਫੋਨ ਪਿਆ ਸੀ ਉਸ ਨੂੰ ਵੀ ਚੁੱਕ ਕੇ ਆਪਣੇ ਨਾਲ ਲੈ ਗਿਆ | ਉਸ ਫੋਨ ਤੇ ਜਦੋਂ ਉਸਦੇ ਪਿਤਾ ਅਤੇ ਕਿਸੇ ਰਿਸ਼ਤੇਦਾਰ ਦਾ ਫੋਨ ਆਇਆ ਤਾਂ ਉਨਾ ਨੂੰ ਗਾਲੀਗਲੋਚ ਕਰਨ ਲੱਗਿਆ | ਪੀੜਿਤ ਲੜਕੀ ਨੇ ਦੱਸਿਆਂ ਕਿ ਕੁਝ ਸਮੇ ਬਾਦ ਫਿਰ ਉਨ੍ਹਾਂ ਦੇ ਘਰ ਦੀ ਕੰਧ ਟੱਪ ਕੇ ਘਰ ਵਿੱਚ ਦਾਖਲ ਹੋ ਗਿਆ ਤੇ ਉਸਨੇ ਕਥਿਤ ਤੌਰ ਤੇ ਉਸਦਾ ਜਿਨਸੀ ਸ਼ੋਸਣ ਕੀਤਾ ਜਿਸਦੇ ਚੱਲਦੇ ਉਹ ਬੇਸੁੱਧ ਹੋ ਗਈ | ਲੜਕੀ ਨੇ ਜਦੋਂ ਉਸਦੇ ਪਿਤਾ ਅਤੇ ਭਰਾ ਘਰ ਆਏ ਤਾਂ ਉਨ੍ਹਾਂ ਨੂੰ ਇਹ ਸਾਰੀ ਗੱਲ ਦੱਸੀ ਅਤੇ ਉਨ੍ਹਾਂ ਦੇ ਪਿਤਾ ਨੇ ਉਸਨੂੰ ਇਲਾਜ ਦੇ ਲਈ ਹਸਪਤਾਲ ਭਰਤੀ ਕਰਵਾਇਆ | ਜਿਥੇ ਲੜਕੀ ਦਾ ਇਲਾਜ ਚੱਲ ਰਿਹਾ ਹੈ | ਪੀੜਿਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਉਕਤ ਲੜਕੇ ਨੂੰ ਕਾਬੂ ਕਰਕੇ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ | ਇਸ ਸਬੰਧ ਵਿੱਚ ਏ ਐਸ ਆਈ ਮੈਡਮ ਜਸਵਿੰਦਰ ਕੌਰ ਵੁਮੈਨ ਸੈਲ ਨਵਾਂਸ਼ਹਿਰ ਨੇ ਦੱਸਿਆ ਕਿ ਲੜਕੀ ਦੇ ਬਿਆਨਾ ਤੇ ਕਥਿਤ ਆਰੋਪੀ ਲੜਕੇ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕੀਤੀ ਜਾ ਰਹੀ ਹੈ |


