Join
Tuesday, March 24, 2026
Tuesday, March 24, 2026

ਮੈਨਜਮੈਂਟ ਕਾਲਜ ਦਾ ਬੀਬੀਏ ਅਤੇ ਬੀ.ਕਾੱਮ ਦੇ  ਪਹਿਲੇ ਸਮੈਸੱਟਰ ਦਾ ਨਤੀਜਾ ਸ਼ਾਨਦਾਰ

ਨਵਾਂਸ਼ਹਿਰ, 17 ਅਪ੍ਰੈਲ, ( ਜਤਿੰਦਰ ਪਾਲ ਸਿੰਘ ਕਲੇਰ)

ਕਰਿਆਮ ਰੋਡ ’ਤੇ ਸੱਥਿਤ ਕੇਸੀ ਸਕੂਲ ਆੱਫ ਮੈਨਜਮੈਂਟ ਐਂਡ ਕੰਪਿਊਟਰ ਐਪਲੀਕੇਸ਼ਨਸਂ  (  ਕੇਸੀਐਸਐਮਸੀਏ )  ਕਾਲਜ ਦਾ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋ ਘੋਸ਼ਿਤ ਬੀਬੀਏ  ( ਬੈਂਚਲਰ ਆੱਫ ਬਿਜੀਨੈਸ ਐਡਮਿਨਸਟ੍ਰੈਸ਼ਨ ) ਅਤੇ ਬੀ.ਕਾੱਮ (ਆੱਨਰ)  ਦਾ ਨਵੰਬਰ-ਦਸੰਬਰ 2024 ਦੇ ਪਹਿਲੇ  ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ ।  ਕਾਲਜ ਮੁੱਖੀ ਪ੍ਰੋ. ਪ੍ਰਭਜੋਤ ਕੌਰ ਅਤੇ ਵਿਭਾਗ ਮੁੱਖੀ ਵਰਸ਼ਾ ਅਤੇ ਜਸਦੀਪ ਕੌਰ ਨੇ ਦੱਸਿਆ ਕਿ  ਬੀਬੀਏ ’ਚ ਸੁਖਮਨਪ੍ਰੀਤ ਸਿੰਘ  ਨੇ 7.8 ਐਸਜੀਪੀਏ  ( ਸਮੈਸਟਰ ਗ੍ਰੇਡ ਪੁਆਇੰਟ ਐਵਰੇਜ )  ਲੈ ਕੇ ਕਾਲਜ ’ਚ ਪਹਿਲਾ, ਸ਼ੁਭਮ ਰਾਣਾ   ਨੇ 7.68 ਐਸਜੀਪੀਏ ਲੈ ਕੇ ਦੂਜਾ ਸਥਾਨ ਪਾਇਆ ਹੈ। ਇਸੇ ਤਰ੍ਹਾਂ ਹੀ ਬੀ.ਕਾੱਮ (ਆੱਨਰ) ’ਚ ਹਰਮਨ ਨੇ 7.92 ਐਸਜੀਪੀਏ ਲੈ ਕੇ ਪਹਿਲਾ, ਅਤੇ ਹਰਪ੍ਰੀਤ ਕੌਰ ਨੇ 7.44 ਐਸਜੀਪੀਏ ਲੈ ਕੇ ਦੂਸਰਾ ਸਥਾਨ ਹਾਸਲ ਕੀਤਾ ਹੈ। ਇਹਨਾਂ ਨੂੰ ਕੇਸੀ ਗਰੁੱਪ  ਦੇ  ਚੇਅਰਮੈਨ ਪ੍ਰੇਮ ਪਾਲ ਗਾਂਧੀ,  ਕੈਂਪਸ ਡਾਇਰੇਕਟਰ ਡਾੱ. ਅਵਤਾਰ ਚੰਦ ਰਾਣਾ,  ਪ੍ਰੋ. ਪ੍ਰਭਜੋਤ ਕੌਰ ਅਤੇ ਸਹਾਇਕ ਪ੍ਰੋ. ਨਿਸ਼ਾ ਨੇ ਸਟੂਡੈੰਟ ਨੂੰ ਵਧਾਈ ਦਿੱਤੀ ਅਤੇ ਭਵਿੱਖ ’ਚ ਹੋਰ ਸਖਤ ਮਿਹਨਤ ਕਰਨ ਲਈ ਪ੍ਰੇਰਿਆ

Related Articles

LEAVE A REPLY

Please enter your comment!
Please enter your name here

Latest Articles

2

2