ਜਲੰਧਰ, (ਕਰਮਵੀਰ ਸਿੰਘ)
ਸਵ. ਜੀਣ ਰਾਮ ਤੇ ਸਵ. ਸ਼੍ਰੀਮਤੀ ਜਵਾਲੀ ਜੀ ਦੇ ਪਰਿਵਾਰ ਵਲੋਂ ਇੰਜੀ: ਨਰਿੰਦਰ ਬੰਗਾ, ਦਵਿੰਦਰ ਬੰਗਾ, ਜਗਦੀਸ਼ ਬੰਗਾ ਵੱਲੋ ਆਪਣੇ ਸਵ.ਪਿਤਾ ਸ਼੍ਰੀ ਪ੍ਰਕਾਸ਼ ਚੰਦ ਬੰਗਾ ਜੀ ਦੀ ਨਿੱਘੀ ਯਾਦ ਵਿੱਚ ਪਹਿਲਾ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਬਤੌਰ ਮੁੱਖ ਮਹਿਮਾਨ ਪੁੱਜੇ ਲੋਕ ਗਾਇਕ ਬੂਟਾ ਮੁਹੰਮਦ ਪਹੁੰਚੇ ਅਤੇ ਕੈਂਪ ਦਾ ਉਦਘਾਟਨ ਕੀਤਾ। ਕੈਂਪ ਦੇ ਸ਼ੁਰੂਆਤ ‘ਚੋ ਇੱਕ ਸੈਮੀਨਾਰ ਅੱਖਾਂ ਦੀ ਸਾਂਭ ਸੰਭਾਲ ਵਾਰੇ ਕਰਵਾਇਆ ਗਿਆ l ਗਾਇਕ ਸਾਬਰੀ ਸਾਹਿਬ ਨੇ ਸਵ. ਪ੍ਰਕਾਸ਼ ਚੰਦ ਬੰਗਾ ਤੇ ਉਸਦੇ ਪਰਿਵਾਰ ਦੇ ਸਮਾਜ ਸੇਵੀ ਕੰਮਾਂ ਵਾਰੇ ਗੀਤ ਗਾ ਸੈਮੀਨਾਰ ਦੀ ਸ਼ੁਰੂਆਤ ਕੀਤੀ। ਸੈਮੀਨਾਰ ਨੂੰ ਬੂਟਾ ਮੁਹੰਮਦ, ਡਾ.ਚਰਨਜੀਤ ਸਿੰਘ, ਡਾ. ਲੂਸੀ ਬੰਗਾ, ਪ੍ਰਿੰਸੀ: ਏ.ਕੇ.ਰਤੂੜੀ, ਇੰਜੀ: ਨਰਿੰਦਰ ਬੰਗਾ, ਹੰਸ ਰਾਜ ਬੰਗਾ ਤੇ ਜਗਦੀਸ਼ ਬੰਗਾ ਵੱਲੋ ਸੰਬੋਧਨ ਕੀਤਾ ਗਿਆ। ਮਰੀਜ਼ਾਂ ਦੀ ਅੱਖਾਂ ਦੀ ਜਾਂਚ ਡਾ. ਚਰਨਜੀਤ ਸਿੰਘ ਤੇ ਸਟਾਫ਼ ਹੋਰਾਂ ਬੜੇ ਪਿਆਰ ਤੇ ਵਿਸਥਾਰ ਸਾਹਿਤ ਕੀਤੀ। 200 ਦੇ ਕਰੀਬ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਤੇ ਐਨਕਾਂ ਦਿੱਤੀਆਂ ਗਈਆਂ। ਕੈਂਪ ਨੂੰ ਸਫ਼ਲ ਬਣਾਉਣ ਵਿਚ ਦਵਿੰਦਰ ਬੰਗਾ , ਸੁਰਜੀਤ ਰੱਤੂ, ਹੰਸ ਰਾਜ ਬੰਗਾ, ਹਰਨਾਮ ਦਾਸ ਬੰਗਾ, ਕਮਲਜੀਤ ਬੰਗਾ, ਦਿਵਿਆ ਬੰਗਾ, ਪ੍ਰਤਾਪ ਸਿੰਘ ਬੰਗਾ, ਭਾਈ ਰਜਿੰਦਰ ਸਿੰਘ, ਮਦਨ ਲਾਲ ਬੰਗਾ, ਸਰਪੰਚ ਅਵਤਾਰ ਕੌਰ, ਪ੍ਰਕਾਸ਼ ਕੌਰ, ਮੋਨਿਕਾ ਬੰਗਾ, ਰਾਜਾ ਸਾਬਰੀ, ਠਾਕੁਰ ਸੁਮਨ, ਕੁਲਦੀਪ ਸਿੰਘ ਠੇਕੇਦਾਰ, ਰੁਪਿੰਦਰ ਸਿੰਘ ਕੂਕਾ, ਅਵਤਾਰ ਸਿੰਘ,ਅਮਰੀਕ ਸਿੰਘ ਖਟਕੜ, ਪਰਮਜੀਤ ਕੌਰ, ਚਮਨ ਲਾਲ ਆਦਿ ਦਾ ਭਰਪੂਰ ਸਹਿਯੋਗ ਰਿਹਾ। ਅਖੀਰ ਵਿੱਚ ਆਏ ਹੋਏ ਮਹਿਮਾਨਾਂ ਬੂਟਾ ਮੁਹੰਮਦ, ਡਾ.ਚਰਨਜੀਤ ਸਿੰਘ, ਡਾ. ਲੂਸੀ ਬੰਗਾ, ਪ੍ਰਿੰਸੀ: ਏ.ਕੇ. ਰਤੂੜੀ, ਸਰਪੰਚ ਅਵਤਾਰ ਕੌਰ ਤੇ ਹੋਰਨਾਂ ਨੂੰ ਸਨਮਾਨਿਤ ਕੀਤਾ ਗਿਆ।





