ਕਾਠਗੜ੍ਹ 17 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )
ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਕਮਾਲਪੁਰ ਕੱਟ ਦੇ ਕੋਲ ਕਾਰ ਨੂੰ ਅਣਪਛਾਤੇ ਵਾਹਨ ਦੀ ਟੱਕਰ ਮਾਰਨ ਦੀ ਸੂਚਨਾ ਪ੍ਰਾਪਤ ਹੋਈ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕੰਟ੍ਰੋਲਰ ਤੋਂ ਸੂਚਨਾ ਮਿਲੀ ਸੀ ਕਿ ਕਮਾਲਪੁਰ ਦੇ ਕੱਟ ਕੋਲ ਐਕਸੀਡੈਂਟ ਹੋ ਗਿਆ ਹੈ ਉਹਨਾਂ ਨੇ ਮੋਕੇ ਤੇ ਜਾਕੇ ਦੇਖਿਆ ਕਿ ਇੱਕ ਕਾਰ ਜਿਸ ਨੂੰ ਜਿਗਨੇਸ਼ ਪਟੇਲ ਪੁੱਤਰ ਸ਼ੰਕਰ ਭਾਈ ਵਾਸੀ ਚੰਡੀਗੜ੍ਹ ਹਾਊਸ ਨੰਬਰ 66ਏ ਸੈਕਟਰ 51 ਅਤੇ ਇਸ ਦਾ ਦੂਸਰਾ ਸਾਥੀ ਜੋ ਕਾਰ ਵਿੱਚ ਸਵਾਰ ਉਸ ਦਾ ਨਾਂ ਕਰਨ ਪੁੱਤਰ ਮਹਿਰੂ ਚੰਡੀਗੜ੍ਹ ਹਾਊਸ ਨੰਬਰ.66ਏ ਸੈਕਟਰ 51 ਬੈਠਾ ਸੀ ਇਹ ਦੋਵੇਂ ਕਾਰ ਸਵਾਰ ਚੰਡੀਗੜ੍ਹ ਤੋਂ ਜਲੰਧਰ ਜਾ ਰਹੇ ਸੀ ਕਮਾਲਪੁਰ ਕੱਟ ਕੋਲ ਪਹੁੰਚੇ ਤਾਂ ਰਾਤ ਹਨੇਰੀ ਕਾਰਨ ਨੈਸ਼ਨਲ ਹਾਈਵੇ ਤੇ ਇੱਕ ਦਰਖਤ ਡਿੱਗਿਆ ਪਿਆ ਜਿਸ ਨੂੰ ਦੇਖ ਕੇ ਕਾਰ ਚਾਲਕ ਨੇ ਬ੍ਰੇਕ ਮਾਰ ਦਿੱਤੀ ਤਾਂ ਇਸ ਕਾਰ ਪਿੱਛੇ ਕੋਈ ਅਣਜਾਣ ਵਾਹਨ ਆ ਰਿਹਾ ਜਿਸ ਨੇ ਕਾਰ ਨੂੰ ਜੋਰਦਾਰ ਟੱਕਰ ਮਾਰ ਦਿੱਤੀ ਜਿਸ ਨਾਲ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਜਿਸ ਨਾਲ ਕਾਰ ਸਵਾਰ ਦੋਵੇਂ ਜਖਮੀ ਹੋ ਗਏ ਅਤੇ ਅਣਪਛਾਤਾ ਵਾਹਨ ਟੱਕਰ ਮਾਰ ਕੇ ਮੋਕੇ ਤੋ ਫਰਾਰ ਹੋ ਗਿਆ ਅਤੇ ਐਸ ਐਸ ਐਫ ਦੀ ਟੀਮ ਨੇ ਦੋਵੇਂ ਜਖਮੀਆਂ ਨੂੰ ਨੈਸ਼ਨਲ ਹਾਈਵੇ ਅਥਾਰਟੀ ਦੀ ਐਬੂਲੈਂਸ ਰਾਹੀ ਇਲਾਜ ਲਈ ਸਿਵਲ ਹਸਪਤਾਲ ਬਲਾਚੌਰ ਵਿਖੇ ਦਾਖਲ ਕਰਵਾਇਆ ਗਿਆ ਅਤੇ ਐਸ ਐਸ ਐਫ ਦੀ ਟੀਮ ਵੱਲੋਂ ਦਰਖਤ ਅਤੇ ਕਾਰ ਨੂੰ ਸਾਈਡ ਤੇ ਕਰਵਾ ਕੇ ਆਵਜਾਈ ਨੂੰ ਸਚਾਰੂ ਢੰਗ ਨਾਲ ਚਾਲੂ ਕਰਵਾਇਆ ਗਿਆ | ਇਸ ਐਕਸੀਡੈਂਟ ਸਬੰਧੀ ਕੰਟਰੋਲ ਰੂਮ ਨਵਾਂਸ਼ਹਿਰ ਅਤੇ ਥਾਣਾ ਕਾਠਗੜ੍ਹ ਨੂੰ ਸੂਚਿਤ ਕੀਤਾ ਗਿਆ |


