ਨਵਾਂਸ਼ਹਿਰ /ਕਾਠਗੜ੍ਹ , 15 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ)
ਡੇਰਾ ਬਾਬਾ ਟਿੱਬੀ ਸਾਹਿਬ ਕਾਠਗੜ੍ਹ ਵਿਖੇ ਵਿਸਾਖੀ ਨੂੰ ਸਮਰਪਿਤ ਸਲਾਨਾ ਮੇਲਾ ਸ਼ਾਨੋ-ਸ਼ੌਕਤ ਨਾਲ ਸੰਪਨ ਹੋਇਆ | ਇਹ ਸਲਾਨਾ ਮੇਲਾ ਹਰ ਸਾਲ ਗੱਦੀ ਨਸ਼ੀਨ ਬਾਬਾ ਸਖੀ ਰਾਮ ਜੀ ਦੀ ਅਗਵਾਈ ਵਿੱਚ ਅਤੇ ਸੇਵਾਦਾਰ ਸਾਈਂ ਕਾਲੇ ਸ਼ਾਹ ਦੀ ਦੇਖ ਰੇਖ ਹੇਠ ਕਰਵਾਇਆ ਜਾਦਾ ਹੈ | । ਇਸ ਵਿਸਾਖੀ ਮੇਲੇ ਤੇ ਸੰਗਤਾਂ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਨਤਮਸਤਕ ਹੁੰਦੀਆਂ ਹਨ ਅਤੇ ਮਹਾਪੁਰਸ਼ਾਂ ਦਾ ਅਸ਼ੀਰਵਾਦ ਪ੍ਰਾਪਤ ਕਰਦਿਆਂ ਹਨ ਇਸ ਮੇਲੇ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਦਰਬਾਰ ‘ਤੇ ਚਾਦਰ ਅਤੇ ਝੰਡਾ ਚੜਾਉਣ ਦੀ ਰਸਮ ਨਿਭਾਈ ਗਈ ਅਤੇ ਚਿਰਾਗ ਰੌਸ਼ਨ ਕੀਤੇ ਗਏ। ਵੱਡੀ ਗਿਣਤੀ ਵਿੱਚ ਦੂਰੋਂ ਨੇੜਿਓਂ ਆਏ ਸ਼ਰਧਾਲੂਆਂ ਨੇ ਦਰਬਾਰ ‘ਤੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਲਿਆ। ਇਸ ਮੌਕੇ ਲੋਕਾਂ ਦੀ ਸਹੂਲਤ ਲਈ ਵੱਖ ਵੱਖ ਸੰਸਥਾਵਾਂ ਵੱਲੋਂ ਖੂਨਦਾਨ ਕੈਂਪ, ਮੈਡੀਕਲ ਚੈੱਕਅਪ ਅਤੇ ਅੱਖਾਂ ਦੀ ਜਾਂਚ ਦੇ ਚੈਕਅਪ ਕੈਂਪ ਲਗਾਏ ਗਏ ਅਤੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਸ਼ਾਮ ਸਮੇਂ ਖੁੱਲੇ ਪੰਡਾਲ ਵਿੱਚ ਜਿੱਥੇ ਦਰਸ਼ਕ ਆਉਣੇ ਸ਼ੁਰੂ ਹੋ ਗਏ ਉਥੇ ਹੀ ਪੰਜਾਬ ਦੇ ਪ੍ਰਸਿੱਧ ਪੰਜਾਬੀ ਅਤੇ ਸੂਫੀ ਗਾਇਕਾਂ ਨੇ ਆਪਣੀ ਆਪਣੀ ਹਾਜ਼ਰੀ ਲਵਾਉਣੀ ਸ਼ੁਰੂ ਕਰ ਦਿੱਤੀ। ਮੁਨੱਵਰ ਅਲੀ, ਨੇਹਾ ਸਹੋਤਾ, ਰੇਸ਼ਮ ਸਿਕੰਦਰ, ਕਾਸਿਮ, ਦਰਸ਼ਨ ਲੱਖੇਵਾਲੀਆ, ਰਿਆਜ਼ ਖਾਨ, ਗੁਰਜੀਤ ਜੀਤੀ, ਮਨਜੀਤ ਸਹੋਤਾ, ਕਾਸ਼ੀਨਾਥ ਸੂਫੀ ਗਾਇਕ, ਕਵਾਲ ਪਰਵੇਜ਼ ਆਲਮ, ਨੌਜਵਾਨ ਦਿਲਾਂ ਦੀ ਧੜਕਣ ਬਾਗੀ, ਜੀ ਖਾਨ ਆਦਿ ਨੇ ਸੂਫੀਆਨਾ ਤੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਗੀਤ ਗਾ ਕੇ ਵੱਡੀ ਗਿਣਤੀ ਵਿੱਚ ਪਹੁੰਚੇ ਸਰੋਤਿਆਂ ਦਾ ਮਨੋਰੰਜਨ ਕੀਤਾ। ਪੂਰਾ ਦਿਨ ਅਤੇ ਰਾਤ ਡੇਰੇ ਵਿਖੇ ਭਾਰੀ ਰੌਣਕਾਂ ਦੇਖਣ ਨੂੰ ਮਿਲੀਆਂ ਅਤੇ ਸੰਗਤਾਂ ਲਈ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਬਾਬਾ ਸਖੀ ਰਾਮ ਜੀ ਤੇ ਸੇਵਾਦਾਰ ਸਾਈਂ ਕਾਲੇ ਸ਼ਾਹ ਵੱਲੋਂ ਲੋਕਾਂ ਨੂੰ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀ ਵਧਾਈ ਦਿੱਤੀ ਗਈ।

ਇਸ ਮੌਕੇ ਇਸ ਮੌਕੇ ‘ਆਪ’ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ,ਨੰਬਰਦਾਰ ਜਸਵੀਰ ਸਿੰਘ ਘੁੰਮਣ, ਜ਼ਿਲਾ ਕਾਂਗਰਸ ਪ੍ਰਧਾਨ ਅਜੇ ਮੰਗੂਪੁਰ, ਚੇਅਰਮੈਨ ਸਤਨਾਮ ਜਲਾਲਪੁਰ, ਬਲਾਕ ਸੰਮਤੀ ਚੇਅਰਮੈਨ ਧਰਮਪਾਲ, ਸਰਪੰਚ ਸ਼੍ਰੀਮਤੀ ਰਿਸ਼ੂ ਬਾਲਾ, ਪੰਜਾਬੀ ਫਿਲਮ ਐਕਟਰ ਮਹਿੰਦੀ ਤੱਖਰ, ਸ਼ੇਖਰ ਕੌਸ਼ਲ, ਸੁਰਿੰਦਰ ਸ਼ਾਹ ਬਾਕਰਪੁਰ, ਝਿੰਗੜਾਂ ਤੋਂ ਬਾਬਾ ਮੰਗਾ, ਮਹੰਤ ਤਮੰਨਾ ਰੋਪੜ, ਮਹੰਤ ਦੀਪਕਾ ਜਲੰਧਰ, ਮਹੰਤ ਅੰਜਲੀ ਕਾਠਗੜ੍ਹ , ਜਸਪਾਲ ਭਾਟੀਆ, ਕਾਠਗੜ੍ਹ ਪੰਚਾਇਤ ਦੇ ਸਮੂਹ ਮੈਂਬਰ ਅਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਵਾਈ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ।