ਨਵਾਂਸ਼ਹਿਰ 15 ਅਪ੍ਰੈਲ (ਜਤਿੰਦਰਪਾਲ ਸਿੰਘ ਕਲੇਰ)
ਜਥੇਬੰਦੀ ਦੇ ਵੱਲੋਂ (2025-2027) ਕਾਰਜਕਾਲ ਲਈ ਜੋ ਪੰਜਾਬ ਦੇ ਵਣ ਮੰਡਲਾਂ ਦੇ ਸਾਥੀਆਂ ਦੀ ਹਾਜ਼ਰੀ ਵਿੱਚ ਜਥੇਬੰਦਕ ਚੋਣਾਂ ਦਾ ਐਲਾਨ ਮਿਤੀ 4-4-25 ਨੂੰ ਵਣ ਚੇਤਨਾ ਕੇਂਦਰ ਲੁਧਿਆਣਾ ਵਿਖੇ ਕੀਤਾ ਗਿਆ ਹੈ | ਇਸ ਦੇ ਮੱਦੇਨਜ਼ਰ ਰੇਂਜ ਕਮੇਟੀਆਂ ਦੀਆਂ ਚੋਣਾਂ ਸ਼ੁਰੂ ਹੋ ਚੁੱਕੀਆਂ ਹਨ | ਸੋ ਅੱਜ ਵਣ ਮੰਡਲ ਨਵਾਸ਼ਹਿਰ ਅਧੀਨ ਪੈਂਦੀ ਵਣ ਰੇਂਜ ਕਾਠਗੜ੍ਹ ਦੀ ਚੋਣ ਸਾਰੇ ਸਾਥੀਆਂ ਵੱਲੋਂ ਸਰਬਸੰਮਤੀ ਨਾਲ ਕੀਤੀ ਗਈ | ਜਿਸ ਵਿੱਚ ਗੁਰਮੋਹਨ ਸਿੰਘ ਨੂੰ ਰੇਂਜ ਪ੍ਰਧਾਨ, ਨਹਿਰੂ ਸਿੰਘ ਰੇਂਜ ਸਕੱਤਰ, ਗੁਰਪ੍ਰੀਤ ਸਿੰਘ ਮੀਤ ਪ੍ਰਧਾਨ, ਪ੍ਰਭਜੋਤ ਸਿੰਘ ਪ੍ਰੈਸ ਸਕੱਤਰ, ਗੋਤਮ ਸਿੰਘ ਵਿਤ ਸਕੱਤਰ, ਸਰਬਜੀਤ ਕੌਰ ਪ੍ਰਚਾਰ ਸਕੱਤਰ, ਅਮਿ੍ੰਤਪਾਲ ਕੌਰ ਜਥੇਬੰਦਕ ਸਕੱਤਰ,ਚੁਣਿਆ ਗਿਆ | ਇਸ ਮੌਕੇ ਤੇ ਵਣ ਰੇਂਜ ਕਾਠਗੜ੍ਹ ਦੇ ਸਮੂਹ ਮੈਂਬਰ ਸਾਹਿਬਾਨ ਹਾਜ਼ਿਰ ਹੋਏ ਸਾਰਿਆਂ ਨੇ ਪਾਏ ਸਾਂਝੇ ਮਤੇ ਦਸਤਖ਼ਤ ਕਰਦਿਆਂ ਨਵੇਂ ਚੁਣੇ ਗਏ ਰੇਂਜ ਸਕੱਤਰ ਪਾਸ ਆਪਣੀ ਮੈਂਬਰਸ਼ਿਪ ਫੀਸ ਜਮਾਂ ਕਰਵਾਈ |ਨਵੀਂ ਚੁਣੀ ਗਈ ਰੇਂਜ ਕਮੇਟੀ ਨੇ ਆਪਣੇ ਸਾਥੀਆਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਹਰ ਸੰਭਵ ਯਤਨ ਕਰਨ ਦਾ ਆਪਣੇ ਸਾਥੀਆਂ ਨੂੰ ਵਿਸ਼ਵਾਸ਼ ਦਿਵਾਇਆ | ਉਨ੍ਹਾਂ ਕਿਹਾ ਕਿ ਹੱਕ ਸੱਚ ਤੇ ਇਨਸਾਫ਼ ਲਈ ਇੱਕੋਂ ਇੱਕ ਠੀਕ ਰਾਹ, ਏਕੇ ਅਤੇ ਸੰਘਰਸ਼ ਦਾ ਇਸ ਤੇ ਡੱਟ ਕੇ ਪਹਿਰਾ ਦਿੱਤਾ ਜਾਵੇਗਾ |