ਨਵਾਂਸ਼ਹਿਰ /ਕਾਠਗੜ੍ਹ 15 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ)
ਬਾਬਾ ਸਹਿਬ ਭੀਮ ਰਾਓ ਅੰਬੇਡਕਰ ਜੀ ਦਾ 134 ਵਾਂ ਜਨਮ ਦਿਨ ਮਾਤਾ ਸੱਵਿਤਰੀ ਵਾਈ ਫੁੱਲੇ ਲਾਇਬ੍ਰੇਰੀ ਪਿੰਡ ਬਾਗੋਵਾਲ ਵਾਸੀਆ ਵੱਲੋਂ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਜਿਸ ਵਿੱਚ ਮੁੱਖ ਤੌਰ ਤੇ ਪੰਜਾਬ ਇਫਟੂ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਮੈਡਮ ਗੁਰਬਖਸ਼ ਕੌਰ ਵੜੈਚ , ਸੁਬਾਈ ਸਕੱਤਰ ਅਵਤਾਰ ਸਿੰਘ ਤਾਰੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ | ਬਾਬਾ ਸਹਿਬ ਡਾਕਟਰ ਬੀਆਰ ਅੰਬੇਡਕਰ ਜੀ ਦੇ ਜਨਮ ਦਿਵਸ ਤੇ ਬੋਲਦਿਆਂ ਕੁਲਵਿੰਦਰ ਵੜੈਚ ਨੇ ਕਿਹਾ ਕਿ ਬਾਬਾ ਸਾਹਿਬ ਦਾ ਸੰਘਰਸ਼ ਕਰੋ ਦਾ ਨਾਰਾ ਮੌਜੂਦਾ ਸਮੇਂ ਚ ਲਾਗੂ ਕਰਨਾ ਹੀ ਮੁੱਖ ਲੋੜ ਹੈ | ਕਿਉਕਿ ਮੌਜੂਦਾ ਪ੍ਰਬੰਧ ਅੰਦਰ ਅੱਜ ਵੀ ਫਾਸੀਵਾਦੀ ਤਾਕਤਾਂ ਦੁਬਾਰਾ ਮਨੂੰ ਸਮਿ੍ਤੀ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ |ਉਨ੍ਹਾਂ ਨੇ ਕਿਹਾ ਕਿ ਬਾਬਾ ਸਹਿਬ ਦੀ ਸਾਡੇ ਲੋਕਾਂ ਲਈ ਸਾਰੀ ਜਿੰਦਗੀ ਤੇ ਦਿੱਤੀ ਸੇਧ ਦੀ ਮੌਜੂਦਾ ਸਾਰਥਿਕਤਾ ਹੋਰ ਵੀ ਵੱਧ ਜਾਦੀ ਹੈ | ਇਥੇ ਪੈਦਾਵਾਰੀ ਸਾਧਨਾਂ ਦੀ ਕਾਣੀ ਵੰਡ ਦੇ ਖਿਲਾਫ ਫਾਸੀਵਾਦ ਨੂੰ ਹਰਾਉਣ ਲਈ ਵੱਡੀ ਗਿਣਤੀ ਵਿੱਚ ਜੁੜ ਕੇ ਵਿਸ਼ਾਲ ਜਨਤਕ ਘੋਲਾ ਦੀ ਉਸਾਰੀ ਕਰਨੀ ਚਾਹੀਦੀ ਹੈ | ਇਹੀ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ | ਇਸ ਮੌਕੇ ਮਿਸਤਰੀ ਯੂਨੀਅਨ ਜਿਲ੍ਹਾਂ ਕਨਵੀਨਰ ਮਦਨ ਲਾਲ ਨੱਥਾ ਨੰਗਲ, ਜਿਲਾ ਨੇਤਾ ਹਰਦੀਪ ਪਨੇਸਰ, ਪੇਡੂ ਮਜਦੂਰ ਯੂਨੀਅਨ ਨੇਤਾ ਅਸ਼ੋਕ ਕਲਾਰ, ਜਸਪਾਲ ਸਿੰਘ ਬਾਗੋਵਾਲ, ਮੈਡਮ ਕੰਚਨ ਬਾਲਾ ਨੇ ਸੰਬੋਧਨ ਕੀਤਾ | ਇਸਮੌਕੇ ਹਰਮੇਸ਼ ਲਾਲ ਪੰਚ, ਸੁਰਜੀਤ ਸਿੰਘ, ਹਰਬੰਸ ਲਾਲ, ਨਰੇਸ਼ ਕੁਮਾਰ, ਜਗਤਾਰ ਸਿੰਘ, ਵਿਜੇ ਬਾਗੋਵਾਲੀਆ, ਨਰਿੰਦਰ ਕੁਮਾਰ, ਮੇਜਰ ਰਾਮ, ਅਮਰਜੀਤ ਕੌਰ, ਜਸਵਿੰਦਰ ਕੌਰ, ਬਿਮਲਾ ਦੇਵੀ, ਕੁਲਵਿੰਦਰ ਕੌਰ, ਰਣਜੀਤ ਕੌਰ ਹਾਜਰ ਸਨ |
