ਨਵਾਂਸ਼ਹਿਰ 15 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ)
ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਗੁਰਿੰਦਰਜੀਤ ਸਿੰਘ ਜੀ ਅਤੇ ਡਾਕਟਰ ਰਕੇਸ਼ ਪਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਨਵਰੀਤ ਕੌਰ ਪੀ ਐੱਚ ਸੀ ਸੜੌਆ ਜੀ ਦੀ ਯੋਗ ਅਗਵਾਈ ਹੇਠ ਸਰਕਾਰੀ ਮਿਡਲ ਸਕੂਲ ਸਾਹਦੜਾ ਵਿੱਖੇ ਨੈਸ਼ਨਲ ਵੈਕਟਰ ਬੌਰਨ ਡਜੀਜ ਕੰਟਰੋਲ ਪ੍ਰੋਗਰਾਮ ਤਹਿਤ ਮੀਟਿੰਗ ਕੀਤੀ ਗਈ ਜਿਸ ਵਿੱਚ ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਨੇ ਸਕੂਲ ਅਧਿਆਪਕਾਂ ਤੇ ਬੱਚਿਆਂ ਨੂੰ ਮਲੇਰੀਆ, ਡੇਂਗੂ ਅਤੇ ਚਿੰਕਨਗੁਨੀਆ ਦੇ ਬਚਾਅ ਅਤੇ ਲੱਛਣਾਂ ਸਬੰਧੀ ਜਾਣਕਾਰੀ ਦਿੱਤੀ 1 ਜੂਨ ਤੋਂ ਨਵੰਬਰ ਤੱਕ,”ਲਿਟਲ ਚੈਂਪੀਅਨ ਕੈਂਪੇਨ ਤਹਿਤ ਬੱਚਿਆਂ ਨੂੰ ਲਾਰਵਾ ਚੈੱਕ ਕਰਨ ਅਤੇ ਬੱਚਿਆਂ ਨੂੰ ਲਾਰਵਾ ਚੈੱਕ ਕਰਨ ਅਤੇ ਸਕੂਲ ਵਿੱਚ ਸਾਫ਼ ਸਫ਼ਾਈ ਰੱਖਣ ਸਬੰਧੀ ਜਾਣਕਾਰੀ ਦਿੱਤੀ ਇਸ ਮੌਕੇ ਤੇ ਮਲਟੀਪਰਪਜ ਹੈਲਥ ਵਰਕਰ ਉਂਕਾਰ ਸਿੰਘ ਰੁਪਿੰਦਰ ਕੌਰ ਆਸ਼ਾ ਸੁਪਰਵਾਈਜ਼ਰ ਸਕੂਲ ਨੋਡਲ ਅਫ਼ਸਰ ਬਲਵੰਤ ਸਿੰਘ ਅਤੇ ਪੰਚਾਇਤ ਮੈਂਬਰ ਹਾਜ਼ਰ ਸਨ