ਆਮ ਆਦਮੀ ਪਾਰਟੀ ਦੇ ਵੱਲੋਂ ਹਰ ਵਲੰਟੀਅਰ ਤੇ ਵਰਕਰ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾ ਰਿਹਾ: ਕਟਾਰੀਆ
ਬਲਾਚੌਰ, 8 ਅਪ੍ਰੈਲ 2025 (ਜਤਿੰਦਰ ਪਾਲ ਸਿੰਘ ਕਲੇਰ)
ਭਗਵੰਤ ਮਾਨ ਮੁੱਖ ਮੰਤਰੀ ਪੰਜਾਬ, ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਤੇ ਹਲਕਾ ਵਿਧਾਇਕ ਸ੍ਰੀਮਤੀ ਸੰਤੋਸ਼ ਕਟਾਰੀਆ ਦੀ ਅਗਵਾਈ ਵਿੱਚ ਰੱਕੜਾਂ ਬੇਟ ਤੋਂ ਸਰਪੰਚ ਮਹਿੰਦਰ ਸਿੰਘ,ਸਤਨਾਮ ਸਿੰਘ,ਹਰੀ ਮਾਸਟਰ,ਜੋਗਿੰਦਰ,ਬਲਬੀਰ ਸਿੰਘ,ਕੁਲਵਿੰਦਰ ਸਿੰਘ,ਪ੍ਰੇਮ ਸਿੰਘ,ਕਮਲਜੀਤ,ਰਤਨ ਚੰਦ,ਲਾਲ ਚੰਦ,ਲਖਵੀਰ,ਕੁਲਦੀਪ,ਬਲਵੰਤ(ਯੂ ਐਸ ਏ ),ਗੁਰਨਾਮ ਸਿੰਘ,ਤਰਸੇਮ ਸਿੰਘ,ਆਦਿ ਸਾਥੀਆ ਸਮੇਤ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਛੱਡ ਕੇ ‘ਆਪ’ ‘ਚ ਸ਼ਾਮਲ ਹੋਏ। ਇਸ ਮੌਕੇ ਬੀਬੀ ਸੰਤੋਸ਼ ਕਟਾਰੀਆ ਨੇ ਰਵਾਇਤੀ ਪਾਰਟੀਆਂ ਨੂੰ ਛੱਡ ਕੇ ‘ਆਪ’ ‘ਚ ਆਏ ਸਾਰੇ ਸਮਰਥਕਾਂ ਦਾ ਨਿੱਘਾ ਸਵਾਗਤ ਮਫਲਰ ਪਾ ਕੇ ਕੀਤਾ। ਸੰਤੋਸ਼ ਕਟਾਰੀਆ ਨੇ ਕਿਹਾ ਕਿ ਸ਼ਾਮਲ ਹੋਏ ਸਾਰੇ ਸਾਥੀਆਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਕਟਾਰੀਆ ਨੇ ਕਿਹਾ ਕ ਆਮ ਆਦਮੀ ਪਾਰਟੀ ਆਪਣੇ ਵਲੰਟੀਅਰ ਤੱਕ ਦੇ ਪਾਰਟੀ ਦੇ ਆਗੂਆਂ ਨੂੰ ਹਲਕੇ ਦੀ ਸੇਵਾ ਕਰਨ ਦਾ ਮੋਕਾ ਦਿੰਦੀ ਹੈ ਉਨ੍ਹਾਂ ਨੇ ਕਿਹਾ ਕਿ ਪਾਰਟੀ ਦੇ। ਕੱਚ ਨਵੇਂ ਸ਼ਾਮਿਲ ਹੋਏ ਪਰਿਵਾਰ ਵੱਲੋਂ ਪਾਰਟੀ ਵੱਲੋਂ ਬਣਦਾ ਹਰ ਪ੍ਰਕਾਰ ਦਾ ਮਾਣ ਸਤਿਕਾਰ ਤੇ ਸਵਾਗਤ ਕੀਤਾ ਜਾਵੇਗਾ ਇਸ ਮੌਕੇ ਅਸ਼ੋਕ ਕਟਾਰੀਆ ਸੀਨੀਅਰ ਆਮ ਆਦਮੀ ਪਾਰਟੀ ਆਗੂ ਨੇ ਸ਼ਾਮਲ ਹੋਏ ਸਾਥੀਆਂ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਲੋਕ ਰਵਾਇਤੀ ਪਾਰਟੀਆਂ ਦੇ ਲੋਕ ਲੁਭਾਵਣੇ ਝੂਠੇ ਵਾਅਦਿਆਂ ਤੋਂ ਦੁਖੀ ਹਨ।ਜਿਸ ਦੇ ਕਾਰਨ ਹਲਕੇ ਦੇ ਲੋਕ ਮੋਜੂਦਾ ਵਿੱਚ ਸ਼ਾਮਿਲ ਹੋ ਰਹੇ ਹਨ ਰਿਵਾਇਤੀ ਪਾਰਟੀਆਂ ਵੱਲੋਂ ਲੋਕਾਂ ਨੂੰ ਨਹੀਂ ਸਗੋਂ ਆਪਣੇ ਪਰਿਵਾਰਾਂ ਨੂੰ ਹਰ ਤਰ੍ਹਾਂ ਦਾ ਆਹੁਦਾ ਦੇਣਾ ਜ਼ਿਆਦਾ ਪਸੰਦ ਹੈ ਜਿਸ ਦੇ ਕਾਰਨ ਆਉਣ ਵਾਲੇ ਸਮੇਂ ਦੇ ਦੋਰਾਨ ਇਨ੍ਹਾਂ ਪਾਰਟੀਆਂ ਨੂੰ ਮੂੰਹ ਨਹੀਂ ਲਾਉਣਗੇ
ਇਸ ਮੌਕੇ ਆਮ ਆਦਮੀ ਪਾਰਟੀ ਵਿੱਚ ਰੱਕੜਾਂ ਬੇਟ ਤੋਂ ਸਰਪੰਚ ਮਹਿੰਦਰ ਸਿੰਘ,ਸਤਨਾਮ ਸਿੰਘ,ਹਰੀ ਮਾਸਟਰ,ਜੋਗਿੰਦਰ,ਬਲਬੀਰ ਸਿੰਘ,ਕੁਲਵਿੰਦਰ ਸਿੰਘ,ਪ੍ਰੇਮ ਸਿੰਘ,ਕਮਲਜੀਤ,ਰਤਨ ਚੰਦ,ਲਾਲ ਚੰਦ,ਲਖਵੀਰ,ਕੁਲਦੀਪ,ਬਲਵੰਤ(),ਗੁਰਨਾਮ ਸਿੰਘ,ਤਰਸੇਮ ਸਿੰਘ,ਸਾਥੀਆਂ ਸਮੇਤ ਸ਼ਾਮਲ ਹੋਏ lਇਸ ਮੌਕੇ ਰਨਵੀਰ ਸਿੰਘ ਧਾਲੀਵਾਲ ਬਲਾਕ ਪ੍ਰਧਾਨ,ਬਲਵੰਤ ਸਿੰਘ,ਜਸਵੰਤ ਸਿੰਘ,ਭਾਗ ਸਿੰਘ ਸਰਪੰਚ ਨਿਊ ਰੱਕੜਾਂ ਬੇਟ ਆਦਿ ਅਤੇ ਪਾਰਟੀ ਵਲੰਟੀਅਰ ਹਾਜ਼ਰ ਸਨ l