ਥਾਰ ਵਿੱਚ ਸਵਾਰ ਦੋਨੋ ਵਾਲ ਵਾਲ ਬਚੇ, ਜਾਨੀ ਨੁਕਸਾਨ ਦਾ ਬਚਾਅ
ਨਵਾਂਸ਼ਹਿਰ /ਕਾਠਗੜ੍ਹ 24 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )
ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਸਾਹਿਬ ਢਾਬਾ ਦੇ ਅਵਾਰਾ ਸਾਨ ਦੇ ਥਾਰ ਗੱਡੀ ਦੀ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਪ੍ਰਵੀਨ ਕੁਮਾਰ ਦੱਸਿਆ ਕਿ ਉਹਨਾਂ ਨੂੰ
ਰਾਹਗੀਰ ਤੋਂ ਸੂਚਨਾ ਮਿਲੀ ਸੀ ਕਿ ਪਿੰਡ ਸੁੱਧਾਮਾਜਰਾ ਦੇ ਨਜ਼ਦੀਕ ਸਾਹਿਬ ਢਾਬੇ ਦੇ ਕੋਲ ਐਕਸੀਡੈਂਟ ਹੋ ਗਿਆ ਹੈ ਉਹਨਾਂ ਨੇ ਮੌਕੇ ਤੇ ਜਾ ਕੇ ਦੇਖਿਆ ਕਿ ਥਾਰ ਗੱਡੀ ਜਿਸ ਦਾ ਨੰਬਰ ਪੀ ਬੀ 11 ਡੀ ਡੀ 5000 ਜਿਸ ਨੂੰ ਅਰਸ਼ਦੀਪ ਸਿੰਘ ਪੁੱਤਰ ਤੀਰਮਲ ਸਿੰਘ ਵਾਸੀ ਫਿਰੋਜ਼ਪੁਰ ਚਲਾ ਰਿਹਾ ਇਸ ਦੇ ਨਾਲ ਇਸ ਦਾ ਇੱਕ ਬੈਠਾ ਸੀ ਜੋ ਕਿ ਜਲੰਧਰ ਤੋਂ ਰੋਪੜ੍ਹ ਜਾ ਰਹੇ ਸੀ ਜਦੋਂ ਸਾਹਿਬ ਢਾਬੇ ਦੇ ਨੇੜੇ ਪਹੁੰਚੇ ਤਾਂ ਰੋਡ ਤੇ ਇਕ ਅਵਾਰਾ ਸਾਨ੍ਹ ਆ ਗਿਆ ਜਿਸ ਨਾਲ ਥਾਰ ਗੱਡੀ ਦੀ ਸਾਨ੍ਹ ਟੱਕਰ ਹੋ ਗਈ ਜਿਸ ਨਾਲ ਥਾਰ ਗੱਡੀ ਪਲਟ ਗਈ ਅਤੇ ਸਾਨ੍ਹ ਦੀ ਮੌਕੇ ਤੇ ਮੌਤ ਹੋ ਗਈ ਅਤੇ ਥਾਰ ਸਵਾਰ ਦੋਨੋਂ ਵਾਲ ਵਾਲ ਬੱਚ ਗਏ ਜਿਸ ਨੂੰ ਐਸ ਐਸ ਐਸ ਐਫ ਦੀ ਟੀਮ ਨੇ ਥਾਰ ਵਿੱਚੋਂ ਬਾਹਰ ਕੱਢਿਆ ਅਤੇ ਨੈਸ਼ਨਲ ਹਾਈਵੇ ਅਥਾਰਟੀ ਦੀ ਰਿਕਵਰੀ ਵੈਨ ਮੰਗਵਾ ਕੇ ਥਾਰ ਨੂੰ ਸਿੱਧੀ ਕਰਕੇ ਰੋਡ ਤੋਂ ਪਾਸੇ ਕਰਵਾਈਆਂ ਅਤੇ ਸਾਨ੍ਹ ਨੂੰ ਸਾਇਡ ਕਰਵਾ ਕੇ ਆਵਜਾਈ ਨੂੰ ਸਚਾਰੂ ਢੰਗ ਨਾਲ ਬਹਾਲ ਕਰਵਾਈਆਂ ਇਸ ਹਾਦਸੇ ਸਬੰਧੀ ਥਾਣਾ ਕਾਠਗੜ੍ਹ ਨੂੰ ਸੂਚਿਤ ਕਰ ਦਿੱਤਾ ਹੈ।


