ਬੀਤੇ ਕੁਛ ਦਿਨਾਂ ਤੋਂ ਸੁਰਖੀਆਂ ਵਿਚ ਚਾਲ ਰਹੀ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਪੰਜਾਬ ਪੁਲਿਸ ਤੋਂ ਬਰਖਾਸਤ ਕਰ ਦਿੱਤਾ ਗਿਆ ਕਿਉਂਕਿ ਉਸਨੇ ਇੱਕ ਗੰਭੀਰ ਅਪਰਾਧ ਕੀਤਾ ਹੈ, ਜਿਸ ਕਾਰਨ ਪੁਲਿਸ ਨੇ ਉਸਦੇ ਖਿਲਾਫ ਜਾਂਚ ਚਾਲ ਰਹੀ ਹੈ। ਅਮਨਦੀਪ ਨੂੰ ਚਿੱਟਾ ਲੈ ਕੇ ਜਾਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਮਨਦੀਪ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਉਹ ਵਿਆਹੀ ਹੈ ਅਤੇ ਵਿਆਹ ਤੋਂ ਬਾਅਦ ਉਸਦੇ ਪਤੀ ਨਾਲ ਵਿਵਾਦ ਹੋ ਗਿਆ। 2015 ਵਿੱਚ, ਬਠਿੰਡਾ ਵਿੱਚ ਇੱਕ ਆਈਪੀਐਸ ਅਧਿਕਾਰੀ ਨੇ ਉਸਦੇ ਪਤੀ ਨੂੰ ਧਮਕੀ ਦਿੱਤੀ ਸੀ, ਅਤੇ ਇਹੀ ਅਧਿਕਾਰੀ ਹੈ ਜਿਸ ਨਾਲ ਅਮਨਦੀਪ ਨੇ ਆਪਣੀ ਗ੍ਰਿਫ਼ਤਾਰੀ ਦੌਰਾਨ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਦੀ ਹਿਰਾਸਤ ਵਿੱਚ, ਅਮਨਦੀਪ ਨੇ ਸੀਨੀਅਰ ਅਧਿਕਾਰੀ ਨਾਲ ਆਪਣੇ ਨਿੱਜੀ ਸਬੰਧਾਂ ਦੇ ਸਬੂਤ ਵਟਸਐਪ ਸੁਨੇਹੇ, ਚੈਟ ਅਤੇ ਫੋਟੋਆਂ ਰਾਹੀਂ ਦਿਖਾਏ। ਅਮਨਦੀਪ ਕੌਰ ਦਾ ਵਿਵਾਦਾਂ ਨਾਲ ਪੁਰਾਣਾ ਨਾਤਾ ਹੈ। 3 ਸਾਲ ਪਹਿਲਾਂ, ਉਸਨੇ ਹਾਈ ਵੋਲਟੇਜ ਡਰਾਮਾ ਕੀਤਾ ਸੀ ਅਤੇ 2022 ਵਿੱਚ SSP ਦਫ਼ਤਰ ਬਠਿੰਡਾ ਵਿੱਚ ਫਿਨਾਇਲ ਪੀਤੀ ਸੀ, ਜੋ ਕਿ ਗ੍ਰਿਫ਼ਤਾਰੀ ਤੋਂ ਬਚਣ ਲਈ ਕੀਤਾ ਗਿਆ ਸੀ। ਉਸਨੇ ਬਠਿੰਡਾ ਸਿਵਲ ਹਸਪਤਾਲ ਵਿੱਚ ਵੀ ਹੰਗਾਮਾ ਕੀਤਾ ਸੀ, ਜਿਸ ਕਾਰਨ ਡਾਕਟਰਾਂ ਅਤੇ ਨਰਸਾਂ ਨੇ ਹੜਤਾਲ ਕੀਤੀ ਸੀ।
ਅਮਨਦੀਪ ਕੌਰ ਦੀ 14 ਸਾਲ ਦੀ ਸਰਵਿਸ ਦੌਰਾਨ 31 ਵਾਰ ਤਬਾਦਲੇ ਹੋਏ ਅਤੇ 2 ਵਾਰ ਉਸਨੂੰ ਸਸਪੈਂਡ ਕੀਤਾ ਗਿਆ। ਉਹ 26 ਨਵੰਬਰ 2011 ਨੂੰ ਪੁਲਿਸ ਵਿੱਚ ਭਰਤੀ ਹੋਈ ਸੀ। ਅੱਜ ਅਮਨਦੀਪ ਕੌਰ ਦੀ ਕੋਰਟ ਵਿੱਚ ਪੇਸ਼ੀ ਹੋਵੇਗੀ, ਜਦੋਂ ਉਸਦਾ ਰਿਮਾਂਡ ਖਤਮ ਹੋ ਗਿਆ ਹੈ। ਬਠਿੰਡਾ ਪੁਲਿਸ ਨੂੰ ਉਸਦਾ 2 ਦਿਨਾਂ ਦਾ ਰਿਮਾਂਡ ਮਿਲਿਆ ਸੀ, ਅਤੇ ਅਮਨਦੀਪ ਦੇ ਕ੍ਰਾਈਮ ਪਾਰਟਨਰ ਬਲਵਿੰਦਰ ਦੀ ਭਾਲ ਜਾਰੀ ਹੈ।