ਸਫ਼ਾਈ ਪੱਖੋਂ ਕਸਬਾ ਕਾਠਗੜ੍ਹ ਦੀ ਦਾਣਾ ਮੰਡੀ ਦਾ ਬੁਰਾ ਹਾਲ ਕਾਠਗੜ੍ਹ ਦੀ ਦਾਣਾ ਮੰਡੀ ਸਾਰੀਆਂ ਸਹੂਲਤਾਂ ਤੋਂ ਸਖਣੀ
ਨਵਾਂਸ਼ਹਿਰ /ਕਾਠਗੜ੍ਹ 7ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )
ਪੰਜਾਬ ਸਰਕਾਰ ਵੱਲੋ ਕਣਕ ਦੀ ਖਰੀਦ ਕਰਨ ਦਾ ਐਲਾਨ ਪਹਿਲੀ ਅਪ੍ਰੈਲ ਤੋਂ ਕੀਤਾ ਹੋਇਆ ਹੈ |ਪਰ ਕਣਕ ਦੀ ਵਾਡੀ ਕੁੱਝ ਦਿਨਾਂ ਬਾਅਦ ਸ਼ੁਰੂ ਹੋਣ ਵਾਲੀ ਹੈ | ਪਰ ਕਸਬਾ ਕਾਠਗੜ੍ਹ ਦੀ ਦਾਣਾ ਮੰਡੀ ਦੀ ਖਸਤਾ ਅਤੇ ਤਰਸ ਯੋਗ ਹੈ ਹਾਲਤ ਮੰਡੀ ਦੇ ਬੰਦੋਬਾਸਤ ਦੀ ਪੋਲ ਖੋਲ ਰਹੀ ਹੈ | ਮੰਡੀ ਵਿੱਚ ਕੁਝ ਕੁ ਫੜ ਪੱਕਾ ਹੈ ਜਦਕਿ ਬਾਕੀ ਫੜ ਵਿੱਚ- ਭੰਗ, ਘਾਹ ਫੂਸ ਉਗਿਆ ਹੋਇਆ ਹੈ | | ਕਾਠਗੜ੍ਹ ਦੀ ਦਾਣਾ ਮੰਡੀ ਇਲਾਕੇ ਦੀ ਬਹੁਤ ਹੀ ਵੱਡੀ ਹੈ ਪਰ ਇਸ ਦਾ ਫੜ ਬਹੁਤ ਛੋਟਾ ਅਤੇ ਕੱਚਾ ਹੈ ਅਤੇ ਹਰ ਸਹੂਲਤ ਤੋਂ ਸੰਖਨਾ ਹੈ | ਮੰਡੀ ਵਿੱਚ ਆਵਾਰਾ ਪਸ਼ੂ ਦੇ ਵੱਲ ਗੰਦਗੀ ਪਾਈ ਹੋਈ ਹੈ | ਇਲਾਕੇ ਦੇ ਕਿਸਾਨਾ ਵੱਲੋਂ ਮੰਡੀ ਦੇ ਅਧਿਕਾਰੀਆਂ ਨੂੰ ਇਸ ਮੰਡੀ ਦੀ ਜਲਦ ਤੋ ਜਲਦ ਸਫਾਈ ਕਰਨ, ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ , ਪਖਾਨੇ , ਲਾਈਟਾਂ ,ਬਾਰਦਾਨਾ , ਤਿਰਪਾਲਾਂ , ਆਦਿ ਦਾ ਪ੍ਰਬੰਧ ਕਰਨ ਲਈ ਪ੍ਰਸ਼ਾਸਨ ਤੇ ਮੰਡੀ ਪ੍ਰਬੰਧਕਾਂ ਤੋਂ ਮੰਗ ਕੀਤੀ ਹੈ | ਤਾਂ ਕਿ ਕਿਸਾਨਾਂ ਨੂੰ ਆਪਣੀ ਫਸਲ ਸਮੇਟਣ ਦੇ ਲਈ ਕੋਈ ਦਿਕੱਤ ਨਾ ਆਵੇ | ਜਦੋਂ ਮੰਡੀ ਦੇ ਪ੍ਰਬੰਧਾ ਨੂੰ ਲੈ ਕੇ ਸੈਕਟਰੀ ਸੁਰਿੰਦਰ ਕੁਮਾਰ ਨਾਲ ਗੱਲਬਾਤ ਕੀਤਾ ਤਾ ਉਨ੍ਹਾਂ ਦੱਸਿਆ ਕਿ ਮੰਡੀ ਦੇ ਪ੍ਰਬੰਧ ਸਾਰੇ ਸੀਜਨ ਨੂੰ ਲੈ ਕੇ ਮੁਕੰਮਲ ਕੀਤੇ ਗਏ ਹਣ ਕਿਸੇ ਵੀ ਕਿਸਾਨ , ਜਿਮੀਂਦਾਰ ਨੂੰ ਕੋਈ ਦਿੱਕਤ ਨਹੀ ਆਉਣ ਦਿੱਤੀ ਜਾਵੇਗੀ |
