ਬਲਾਚੌਰ 6 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )
ਕਾਠਗੜ੍ਹ ਦੇ ਨੇੜੇ ਪਿੰਡ ਨਾਨੋਵਾਲ ਮੰਡ ਦੇ ਇੱਕ ਨੌਜਵਾਨ ਦੇ ਸਤਲੁਜ ਦਰਿਆ ਵਿੱਚ ਭੇਦਭਰੇ ਹਾਲਾਤਾਂ ਵਿੱਚ ਡੁੱਬਣ ਦਾ ਸਮਾਚਾਰ ਪ੍ਰਾਪਤ ਹੋਇਆ ਮੌਕੇ ਤੋਂ ਮਿਲੀ ਜਾਣਕਾਰੀ ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਨੌਜਵਾਨ ਦੇ ਨਾਲ ਦੋ ਹੋਰ ਨੌਜਵਾਨ ਸਤਲੁਜ ਦਰਿਆ ‘ਤੇ ਕੰਢੇ ਤੇ ਆਏ ਸਨ ਅਤੇ ਉਨ੍ਹਾਂ ਵੱਲੋਂ ਆਪਣੇ ਨਾਲ ਦੇ ਇੱਕ ਨੌਜਵਾਨ ਦਾ ਜਨਮਦਿਨ ਮਨਾਉਣ ਲਈ ਦਰਿਆ ਦੇ ਕੰਢੇ ਤੇ ਲੱਗੀ ਠੋਕਰ ਤੇ ਨਾਲ ਬੈਠ ਕੇ ਪਾਰਟੀ ਕਰਨ ਲੱਗੇ । ਇਸੇ ਦੌਰਾਨ ਮੌਕੇ ਤੇ ਇੱਕ ਪ੍ਰਵਾਸੀ ਦਰਿਆ ਦੇ ਕੰਢੇ ਤੇ ਕੁੰਡੀ ਲਾ ਕੇ ਮੱਛੀਆਂ ਫੜ ਰਿਹਾ ਸੀ
। ਉਸ ਨੇ ਦੱਸਿਆ ਕਿ ਦੇਖਦੇ ਹੀ ਦੇਖਦੇ ਇਹਨਾਂ ਤਿੰਨਾਂ ਨੋਜਵਾਨਾਂ ਵਿੱਚੋਂ ਇਕ ਨੋਜਵਾਨ ਜਿਸ ਦੀ ਪਹਿਚਾਣ ਮਨਜਿੰਦਰ ਸਿੰਘ (23) ਉਰਫ਼ ਮਿੰਟੂ, ਜੋ ਕਿ ਪਿੰਡ ਨਾਨੋਵਾਲ ਮੰਡ ਦੇ ਮਿੱਤਰਪਾਲ ਸਿੰਘ ਦਾ ਪੁੱਤਰ ਹੈ,ਉਸ ਨੇ ਆਪਣੇ ਕੱਪੜੇ ਉਤਾਰ ਕੇ ਨੇੜਲੇ ਦਰੱਖਤ ‘ਤੇ ਲਟਕਾ ਦਿੱਤੇ ਅਤੇ ਉੱਥੇ ਹੀ ਪਾਣੀ ਡੂੰਘਾਈ ਦਾ ਪਤਾ ਲਗਾਉਣ ਲਈ ਸਤਲੁਜ ਦਰਿਆ ਵਿੱਚ ਕੁੱਝ ਪੱਥਰ ਸੁੱਟ ਦਿੱਤੇ ਅਤੇ ਫਿਰ ਸਤਲੁਜ ਦਰਿਆ ਵਿੱਚ ਛਾਲ ਮਾਰ ਦਿੱਤੀ। ਉਸ ਤੋਂ ਬਾਅਦ ਨੌਜਵਾਨ ਉੱਪਰ ਨਹੀਂ ਆਇਆ ਅਤੇ ਡੁੱਬ ਗਿਆ। ਮੌਕੇ ‘ਤੇ ਹੰਗਾਮਾ ਹੋ ਗਿਆ ਕਿ ਮਨਜਿੰਦਰ ਸਿੰਘ ਸਤਲੁਜ ਦਰਿਆ ਵਿੱਚ ਡੁੱਬ ਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਮੁੰਡੇ ਨੂੰ ਉਸਦੇ ਨਾਲ ਆਏ ਉਸ ਦੇ ਦੋਸਤਾਂ ਨੇ ਧੱਕਾ ਦੇ ਕੇ ਦਰਿਆ ਵਿੱਚ ਸੁੱਟ ਦਿੱਤਾ ਹੈ । ਜਦੋਂ ਬੀਤੀ ਰਾਤ ਇਸ ਘਟਨਾ ਦੀ ਸੂਚਨਾ ਸਦਰ ਥਾਣਾ ਬਲਾਚੌਰ ਦੀ ਐਸਐਚਓ ਇੰਸਪੈਕਟਰ ਰਾਜ ਪਰਵਿੰਦਰ ਕੌਰ ਨੂੰ ਦਿੱਤੀ ਤਾਂ ਆਪਣੀ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚ ਕੇ ਅਤੇ ਦੋਵਾਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਉਨ੍ਹਾਂ ਤੋਂ ਹੀ ਪਤਾ ਲੱਗਾ ਕਿ ਮਨਜਿੰਦਰ ਸਿੰਘ ਨੇ ਕਿਸ ਜਗ੍ਹਾ ਛਾਲ ਮਾਰੀ ਸੀ ਅਤੇ ਇਸ ਤੋਂ ਬਾਅਦ ਰੋਪੜ੍ਹ ਤੋਂ ਤਿੰਨ ਗੋਤਾਖੋਰ ਲਿਆਂਦੇ ਗਏ ਅਤੇ ਬੜੀ ਹੀ ਮਿਹਨਤ ਮੁਸ਼ਿਤਕ ਨਾਲ ਦਰਿਆ ਵਿੱਚੋਂ ਨੋਜਵਾਨ ਦੀ ਲਾਸ਼ ਬਰਾਮਦ ਹੋਈ । ਐਸ ਐਚ ਓ ਇੰਸਪੈਕਟਰ ਰਾਜ ਪਰਵਿੰਦਰ ਕੌਰ ਸਦਰ ਥਾਣਾ ਬਲਾਚੌਰ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਬਾਅਦ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਬਲਾਚੌਰ ਦੇ ਸਰਕਾਰੀ ਹਸਪਤਾਲ ਦੀ ਮੋਚਰੀ ਵਿੱਚ ਰੱਖਾ ਦਿੱਤੀ ਹੈ।