ਬਲਾਚੌਰ 6 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )
ਸਰਸਵਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦੇ ਚੇਅਰਮੈਨ ਰਵੀ ਅਰੋੜਾ ਅਤੇ ਪ੍ਰਿੰਸੀਪਲ ਵਿਭੂਤੀ ਅਰੋੜਾ ਨੇ ਦੱਸਿਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਠਵੀਂ ਜਮਾਤ ਦਾ ਨਤੀਜਾ 100% ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਵਿਦਿਆਰਥਣ ਏਂਜਲ ਨੇ 97.66% ਹਾਸਿਲ ਕਰ ਕੇ ਸਕੂਲ ਵਿੱਚ ਪਹਿਲਾ, ਸਨੇਹ ਰਾਣੀ ਨੇ 96.50% ਅੰਕ ਹਾਸਿਲ ਕਰ ਦੂਜਾ, ਰੀਆ ਨੇ 96% ਅੰਕ ਹਾਸਿਲ ਕਰ ਤੀਜਾ, ਅੰਕਿਤ ਨੇ 95.33% ਅੰਕ ਹਾਸਿਲ ਕਰ ਕੇ ਚੌਥਾ ਸਥਾਨ ਪ੍ਰਾਪਤ ਕੀਤਾ। ਇਨਾ ਤੋਂ ਇਲਾਵਾ ਧਨਵੀਰ ਨੇ 93%, ਏਕਮਪ੍ਰੀਤ, ਗੁਰਲੀਨ, ਜੈਸਮੀਨ ਨੇ 91.33%, ਗਗਨਜੀਤ ਨੇ 91%, ਗੁਰਮਨ ਨੇ 90.33%, ਸੁਖਮਨਪ੍ਰੀਤ, ਭਾਵਨਾ, ਜੋਧਵਾਲ ਨੇ 90% ਅੰਕ ਹਾਸਲ ਕੀਤੇ।ਚੇਅਰਮੈਨ ਰਵੀ ਅਰੋੜਾ ਅਤੇ ਪ੍ਰਿੰਸੀਪਲ ਵਿਭੂਤੀ ਅਰੋੜਾ ਨੇ ਵਿਦਿਆਰਥੀਆਂ ਤੇ ਉਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।