Join
Thursday, March 12, 2026
Thursday, March 12, 2026

ਸੀ.ਆਰ. ਜੀ. ਕੇ ਪਬਲਿਕ ਸੀ.ਸੈ. ਸਕੂਲ ਰੱਤੇਵਾਲ ਸਕੂਲ ਦਾ ਨਤੀਜਾ 100 ਫੀਸਦੀ ਰਿਹਾ

ਨਵਾਂਸ਼ਹਿਰ /ਕਾਠਗੜ੍ਹ 5 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ ) 

ਸੁਆਮੀ ਰਾਮ ਤੀਰਥ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਸੀ. ਆਰ. ਜੀ. ਕੇ ਪਬਲਿਕ ਸੀ. ਸੈ. ਸਕੂਲ ਰੱਤੇਵਾਲ ਦਾ ਅੱਠਵੀਂ ਜਮਾਤ ਦਾ ਨਤੀਜਾ 100% ਰਿਹਾ। *ਸਕੂਲ ਦੀ ਵਿਦਿਆਰਥਣ ਹਰਮਨ ਪੁੱਤਰੀ ਸ਼੍ਰੀ ਸੋਢੀ ਰਾਮ ਨੇ *587/600(97.83%) ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਹਰਮਨ ਨੇ ਪੂਰੇ ਪੰਜਾਬ ਵਿੱਚ 14 ਵਾਂ ਰੈਂਕ ਪ੍ਰਾਪਤ ਕੀਤਾ ਅਤੇ ਬਲਾਚੌਰ ਬਲਾਕ* *ਵਿੱਚੋਂ ਪਹਿਲਾ ਸਥਾਨ* **ਪ੍ਰਾਪਤ ਕੀਤਾ* । ਪ੍ਰਭਜੋਤ ਕੌਰ ਪੁੱਤਰੀ ਸ਼੍ਰੀ ਰਣਜੀਤ ਕੁਮਾਰ 580/600(96.66%) ਨੇ ਸਕੂਲ ਵਿੱਚੋਂ ਦੂਜਾ ਸਥਾਨ ਸਿਮਰਜੀਤ ਪੁੱਤਰੀ ਸ਼੍ਰੀ ਅਜੀਮਲ ਮੋਹਿੰਦਰ ਸਿੰਘ 579/600(96.5%) ਨੇ ਸਕੂਲ ਵਿੱਚੋਂ ਤੀਜਾ ਸਥਾਨ ਅਤੇ ਹਿਮਾਂਸ਼ੀ ਪੁੱਤਰੀ ਸ਼੍ਰੀ ਸੇਠ ਲਾਲ 566/600(94.33%) ਨੇ ਸਕੂਲ ਵਿੱਚੋਂ ਚੌਥਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਸਕੂਲ ਦੇ ਸਾਰੇ ਵਿਦਿਆਰਥੀ ਫਸਟ ਡਵੀਜ਼ਨ ਵਿੱਚ ਪਾਸ ਹੋਏ। ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਅੰਜੂ ਅਰੋੜਾ ਨੇ ਇਸ ਸਫਲਤਾ ਲਈ ਸਕੂਲ ਦੇ ਵਿਦਿਆਰਥੀਆਂ ਉਨਾਂ ਦੇ ਮਾਪਿਆਂ ਅਤੇ ਸਕੂਲ ਸਟਾਫ ਨੂੰ ਵਧਾਈ ਦਿੱਤੀ ਹੈ।

Related Articles

LEAVE A REPLY

Please enter your comment!
Please enter your name here

Latest Articles