ਬਲਾਚੌਰ 5 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )
ਬਲਾਕ ਸੜੋਆ ਦੇ ਇਲਾਕੇ ਨਾਮਵਰ ਸਕੂਲ ਨਿਊ ਆਦਰਸ਼ ਸੀਨੀਅਰ ਸੈਕੈਂਡਰੀ ਸਕੂਲ ਦਾ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ! ਜਿਸ ਵਿੱਚ ਜਮਾਤ ਅੱਠਵੀਂ ਦੇ ਕੁੱਲ 56 ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ ਸੀ, ਜੋ ਸਾਰੇ ਹੀ ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ ਹਨ, ਜਿਸ ਵਿੱਚ ਰਾਜਵੀਰ ਕੌਰ 588 /600(98%) ਨੇ ਪੰਜਾਬ ਪੱਧਰ ਤੇ 13ਵਾਂ ਤੇ ਸਕੂਲ ਪੱਧਰ ਤੇ ਪਹਿਲਾ ਤੇ ਗੁਰਲੀਨ ਕੌਰ 585/600 (97.05%) ਨੇ ਦੂਜਾ ਸਥਾਨ ਤੇ ਜੈਸਮੀਨ 581/600(96.83%) ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।

ਸਾਰੇ ਬੱਚੇ ਪਹਿਲੇ ਦਰਜੇ ਵਿੱਚ ਪਾਸ ਹੋਏ ਹਨ, ਇਸ ਮੌਕੇ ਤੇ ਸਕੂਲ ਦੇ ਐਮਡੀ ਸ੍ਰੀ ਸੰਜੇ ਮਲੋਤਰਾ ਅਤੇ ਪ੍ਰਿੰਸੀਪਲ ਮੈਡਮ ਗੀਤਿਕਾ ਚੰਦੇਲ ਨੇ ਬੱਚਿਆਂ ਅਤੇ ਉਨਾਂ ਦੇ ਪਰਿਵਾਰ ਨੂੰ ਮੁਬਾਰਕਵਾਦ ਦਿੱਤੀ ਅਤੇ ਉਨਾਂ ਨੇ ਇਸੇ ਤਰ੍ਹਾਂ ਸਭ ਬੱਚਿਆਂ ਨੂੰ ਜ਼ਿੰਦਗੀ ਵਿੱਚ ਹੋਰ ਅੱਗੇ ਵਧਣ ਲਈ ਕਿਹਾ! ਇਸ ਮੌਕੇ ਤੇ ਸਮੂਹ ਸਟਾਫ ਪੂਜਾ ਰਾਣੀ, ਧਰਮਿੰਦਰ ਸਿੰਘ ,ਰਮਨਾ ਦੇਵੀ, ਰਮਨ ਕੁਮਾਰ ,ਕਪਿਲ ਸ਼ਰਮਾ ,ਹਰਪ੍ਰੀਤ, ਪ੍ਰਵੀਨ ਕੌਸ਼ਲ, ਸੰਦੀਪ ਕੌਰ ,ਅਨੀਤਾ ਕੁਮਾਰੀ ,ਕਲਪਨਾ ਰਾਣੀ, ਸੀਮਾ ਰਾਣੀ, ਪੂਜਾ ਦੇਵੀ, ਨਰਿੰਦਰ ਸਿੰਘ, ਪਵਨ ਕੁਮਾਰ, ਸਪਨਾ ਰਾਣੀ, ਗੁਰਦੀਪ ਕੌਰ ,ਰਾਜਦੀਪ ਕੌਰ ,ਸੁਨੀਤਾ ਸ਼ਰਮਾ, ਹਰਦੀਪ ਕੁਮਾਰ, ਜੋਗਿੰਦਰ ਪਾਲ ਆਦਿ ਹਾਜ਼ਰ ਸਨ!


