Join
Thursday, March 12, 2026
Thursday, March 12, 2026

ਰਾਮ ਨੌਮੀ ਦੇ ਸ਼ੁੱਭ ਮੌਕੇ ਤੇ ਕਾਠਗੜ੍ਹ ”ਚ’ ਸਜਾਈ ਵਿਸ਼ਾਲ ਸ਼ੋਭਾ ਯਾਤਰਾ

ਨਵਾਂਸ਼ਹਿਰ /ਕਾਠਗੜ੍ਹ 5 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )

ਭਗਵਾਨ ਰਾਮ ਦਾ ਪਾਵਨ ਪਵਿੱਤਰ ਦਿਵਸ ਰਾਮ ਨੌਵੀਂ ਦੇ ਸ਼ੁੱਭ ਮੌਕੇ ਤੇ ਕਸਬਾ ਕਾਠਗੜ੍ਹ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ | ਡੇਰਾ ਕੁੱਲਾਂ ਵਾਲੇ ਪੀਰ ਸਥਾਨ ਕਾਠਗੜ੍ਹ ਦੇ ਸੇਵਾਦਾਰ ਸੰਤ ਕਲਿਆਣ ਦਾਸ ਦੇ ਯਤਨਾਂ  ਨਾਲ ਇਹ ਯਾਤਰਾ ਅੱਜ ਸਵੇਰੇ ਬੈੰਡ ਵਾਜਿਆਂ ਦੇ ਨਾਲ ਸ਼ੁਰੂ ਕੀਤੀ ਗਈ | ਇਸ ਸ਼ੁੱਭ ਯਾਤਰਾ  ਦੀ ਅਗਵਾਈ ਸੁਆਮੀ ਦਿਆਲ ਦਾਸ ਜੀ ਮਹਾਰਾਜ  ਤੱਪ ਸਥਾਨ ਬੌੜੀ ਸਾਹਿਬ ਵਾਲਿਆਂ ਨੇ ਕੀਤੀ | ਉਨ੍ਹਾਂ ਦੇ ਨਾਲ ਸਾਧੂ ਸੰਤ ਮਹਾਪੁਰਸ਼ਾ ਨੇ ਵੀ ਸ਼ਿਰਕਤ ਕੀਤੀ | ਇਸ ਮੌਕੇ ਤੇ ਆਪ ਪਾਰਟੀ ਦੇ ਜਿਲ੍ਹਾਂ ਪ੍ਰਧਾਨ  ਅਤੇ ਚੇਅਰਮੈਨ ਜਿਲ੍ਹਾਂ ਯੋਜਨਾ ਬੋਰਡ ਸਤਨਾਮ ਸਿੰਘ ਜਲਾਲਪੁਰ ਭਾਜਪਾ ਦੇ  ਜਿਲ੍ਹਾਂ ਉਪ ਪ੍ਰਧਾਨ ਕਮਲ ਦੀਪ ਸ਼ਰਮਾ, ਸਰਕਲ ਪ੍ਰਧਾਨ ਸ਼ਿਵ ਸਰਮਾ ਨੇ ਵੀ ਭਾਗ ਲਿਆ |

ਇਹ ਸ਼ੋਭਾ ਯਾਤਰਾ ਡੇਰਾ ਕੁੱਲਾਂ ਵਾਲੇ ਪੀਰ ਸਥਾਨ ਤੋਂ ਸ਼ੁਰੂ  ਕੀਤੀ ਗਈ  ਕਾਠਗੜ੍ਹ ਦੇ ਵੱਖ ਵੱਖ ਮਹੁੱਲੇ ਤੋਂ ਹੁੰਦੀ ਹੋਈ ਪਿੰਡ ਦੀ ਮਾਰਕੀਟ ਕਾਠਗੜ੍ਹ ਵਿੱਚ ਪਹੁੰਚੀ ਤਾਂ ਦੁਕਾਨਦਾਰਾਂ ਵਲੋਂ ਸ਼ੋਭਾ ਯਾਤਰਾ ਦਾ ਜ਼ੋਰਦਾਰ ਸਵਾਗਤ ਕੀਤਾ |ਇਸ ਮੌਕੇ ਫਰੂਟ , ਠੰਡਾ- ਮਿੱਠਾ,ਦੁੱਧ ਵੰਡਿਆਂ ਗਿਆ | ਮਾਰਕੀਟ ਵਿੱਚ ਸੁਖਵਿੰਦਰ ਸੁੱਖਾ ਵਰਕਸ਼ਾਪ ਤੇ ਕੋਲਡਡਿ੍ੰਕ ਮਿਠਾਈਆਂ ,ਦਾ ਲੰਗਰ ਲਗਾਇਆ ਗਿਆ  | ਇਸ ਮੌਕੇ  ਨਗਰ ਨਿਵਾਸੀਆ ਨੇ  ਫੁੱਲਾਂ ਦੀ ਵਰਖਾ ਕਰਕੇ ਭਗਵਾਨ ਰਾਮ  ਦੀ ਪ੍ਰਤਿਮਾ ਦੇ ਦਰਸ਼ਨ ਕੀਤੇ ਅਤੇ ਇਸ ਮੌਕੇ ਸੁਆਮੀ ਦਿਆਲ ਦਾਸ ਜੀ ਦਾ ਵੀ ਆਸ਼ੀਰਵਾਦ ਪ੍ਰਾਪਤ ਕੀਤਾ |

ਇਸ ਮੌਕੇ ਡੇਰਾ ਬਾਬਾ ਸਰਵਣ ਵਿਖੇ ਸ਼ੋਭਾ ਯਾਤਰਾ ਆਈਆਂ  ਸੰਗਤਾਂ ਨੂੰ  ਚਾਹ ਪਕੌੜਿਆਂ ਦਾ ਲੰਗਰ  ਅਤੁੱਟ ਵਰਤਾਇਆ ਗਿਆ  | ਇਸ ਮੌਕੇ ਭਗਵਾਨ ਰਾਮ ਦੀ  ਸੁੰਦਰ ਪਾਲਕੀ  ਦੇ ਅੱਗੇ ਕਲਸ਼ ਲੈ ਕੇ ਕੰਨਿਆਂ ਅਤੇ ਉਸਦੇ ਪਿੱਛੇ ਪਿੱਛੇ ਰੱਥ ਤੇ ਸਵਾਰ ਸੁਆਮੀ ਦਿਆਲ ਦਾਸ ਜੀ ਪਿੱਛੇ ਪਿੱਛੇ ਭਜਨ ਮੰਡਲੀਆ ਸ਼ੋਭਾ ਯਾਤਰਾ ਦਾ ਖਿੱਚ ਦਾ ਕੇਂਦਰ ਬਣੀ ਰਹੀ | 

ਇਸ ਮੌਕੇ ਤੇ ਸਾਬਕਾ ਸਰਪੰਚ ਡਾਕਟਰ ਜੋਗਿੰਦਰਪਾਲ ਦੱਤ ਸਾਬਕਾ ਸਰਪੰਚ ਸੁਭਾਸ਼ ਆਨੰਦ, ਪਿ੍ੰਸੀਪਲ ਪ੍ਰੇਮ ਪ੍ਰਕਾਸ਼ ਸ਼ਰਮਾ, ਮੈਨੇਜਰ ਰਾਮ ਕੁਮਾਰ ਸ਼ਰਮਾ, ਸੁਭਾਸ਼ ਸ਼ਰਮਾ, ਪ੍ਰਧਾਨ ਸਨਾਤਨ ਧਰਮ ਸਭਾ ਕਾਠਗੜ੍ਹ , ਪਰਮਜੀਤ ਪਾਲਾ, ਜੀਵਨ ਪਾਲ ਜੋਸ਼ੀ, ਨੰਬਰਦਾਰ  ਜਸਪਾਲ ਭਾਟੀਆ, ਰਜਿੰਦਰ ਸ਼ਰਮਾ, ਸੋਨੂੰ ਆਨੰਦ, ਕਮਲ ਆਨੰਦ, ਰਾਜ ਕੁਮਾਰ ਆਨੰਦਸ ਪੰਕਜ ਸ਼ਰਮਾ, ਕੇਵਲ ਸ਼ਰਮਾ, ਸੁਖਦੇਵ ਖੇਪੜ, ਰਾਜੇਸ਼ ਆਨੰਦ, ਨਰੇਸ਼ ਵਰਮਾ, ਰਵੀ ਕੁਮਾਰ, ਜਤਿੰਦਰ ਸਿੰਘ, ਧਰਮਪਾਲ , ਪ੍ਰਵੀਨ ਚੌਧਰੀ, ਕਾਬਲ ਚੇਚੀ, ਅਸ਼ਵਨੀ ਚੌਧਰੀ, ਜਸਪਾਲ ਰੇਂਜ ਅਫਸਰ , ਗੋਬਿੰਦ  ਸ਼ਰਮਾ,ਜਸਵੀਰ ਜੱਸੀ, ਸੁਭਾਸ਼ ਭਾਟੀਆ, ਸ਼ਸ਼ੀ ਪਾਲ ਵਰਮਾ, ਰਾਜੇਸ਼ ਲਾਡੀ ਆਦਿ ਅਨੂ ਜੋਸ਼ੀ, ਗੁਲਸ਼ਨ ਜੋਸ਼ੀ , ਨੰਦ ਕਿਸ਼ੋਰ, ਰਾਜ ਕੁਮਾਰ ਬਜਾੜ , ਨਰੇਸ਼ ਸਰਪੰਚ ਬਾਗੋਵਾਲ, ਕੁਲਦੀਪ ਦੀਪਾ ਸਾਬਕਾ ਸਰਪੰਚ, ਗੁਰਮੁੱਖ ਸਿੰਘ ਸਰਪੰਚ ਨਿੱਘੀ ਦੇ ਇਲਾਵਾ ਸੰਤ ਕਲਿਆਣ ਦਾਸ , ਸੰਤ ਗੋਪਾਲ ਦਾਸ, ਸੰਤ ਵਿਧੀ ਦਾਸ , ਸੰਤ ਨਰਾਇਣ ਪੂਰੀ, ਸੰਤ ਧਰਮਦਾਸ, ਭਗਤ ਦਾਸ , ਵਿਸ਼ਨੂੰ ਪ੍ਰਸ਼ਾਦ ਆਦਿ ਸ਼ਾਮਲ ਸੀ |

Related Articles

LEAVE A REPLY

Please enter your comment!
Please enter your name here

Latest Articles