ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਬਲਾਚੌਰ ਵਿਖੇ ਡੰਪ ਸਾਈਟ ‘ਤੇ ਚਾਰਦੀਵਾਰੀ ਦੀ ਉਸਾਰੀ ਦੇ ਕੰਮ ਦਾ ਉਦਘਾਟਨ ਕੀਤਾ l
ਬਲਾਚੌਰ 2 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )
ਅੱਜ ਬਲਾਚੌਰ ਸ਼ਹਿਰ (ਜਗਤਪੁਰ ਰੋਡ) ਵਿਖੇ ਡੰਪ ਸਾਈਟ ‘ਤੇ ਚਾਰਦੀਵਾਰੀ ਦੀ ਉਸਾਰੀ ਦੇ ਕੰਮ ਦਾ ਉਦਘਾਟਨ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੇ ਕੀਤਾ ਗਿਆ।
ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੇ ਦੱਸਿਆ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸੁਪਨਾ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਇਸੇ ਲੜੀ ਤਹਿਤ ਇਹ ਪ੍ਰੋਜੈਕਟ ਸ਼ਹਿਰ ਨੂੰ ਸਾਫ਼ ਸੁਥਰਾ ਤੇ ਵਾਤਾਵਰਨ ਨੂੰ ਪ੍ਰਦੂਸ਼ਣ-ਮੁਕਤ ਬਣਾਉਣ ਵੱਲ ਇੱਕ ਮਹੱਤਵਪੂਰਨ ਪਹਿਲ ਹੈ।
ਹਲਕਾ ਵਿਧਾਇਕ ਨਹੀਂ ਦੱਸਿਆ ਕਿ ਪਹਿਲਾ ਨਾਲ ਲੱਗਦੇ ਪਿੰਡ ਜਗਤਪੁਰ ਨੂੰ ਬਹੁਤ ਸਮੱਸਿਆ ਆਉਂਦੀ ਸੀ ਪਿੰਡ ਵਾਸੀਆਂ ਦੀ ਮੰਗ ਸੀ ਕੀ ਇਸ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਤੇ ਹੁਣ ਇਸ ਦੀ ਚਾਰਦੁਆਰੀ ਹੋਣ ਨਾਲ ਪ੍ਰਦੂਸ਼ਣ ਘਟੇਗਾ ਜਿਸ ਨਾਲ ਲੱਗਦੇ ਪਿੰਡ ਜਗਤਪੁਰ ਨੂੰ ਹੁਣ ਕੋਈ ਪਰੇਸ਼ਾਨੀ ਨਹੀਂ ਹੋਵੇਗੀ
ਅਤੇ ਇਸ ਮੌਕੇ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੇ ਕੂੜਾ ਚੱਕਣ ਵਾਲੇ ਨਵੇਂ ਵਾਹਨ ਨੂੰ ਵੀ ਹਰੀ ਝੰਡੀ ਦੇ ਕੇ ਸ਼ੁਰੂ ਕੀਤਾ ਗਿਆ।
ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸਨੀਲ ਕੌਸ਼ਲ (ਲਾਡੀ ਰਾਣਾ) ਨੇ ਦੱਸਿਆ ਕਿ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਦੀ ਅਗਵਾਈ ਵਿੱਚ ਸ਼ਹਿਰ ਦਾ ਵੱਧ ਤੋਂ ਵੱਧ ਵਿਕਾਸ ਕੀਤਾ ਜਾਵੇਗਾ ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸੁਨੀਲ ਕੌਸ਼ਲ (ਲਾਡੀ ਰਾਣਾ) ਈ ਓ ਸਿਮਰਨ ਢੀਂਡਸਾ,ਜੇ.ਈ.ਦਿਨੇਸ਼ ਕੁਮਾਰ ,ਸੀਨੀਅਰ ਵਾਈਸ ਪ੍ਰਧਾਨ ਹਰਵਿੰਦਰ ਕੌਰ ਸਿਆਣ,ਵਾਈਸ ਪ੍ਰਧਾਨ ਰਣਜੀਤ ਸਿੰਘ ,ਐਮ.ਸੀ.ਹਨੀ ਡੱਬ,ਅਜੈ ਰਾਣਾ ਐਮ.ਸੀ.ਪਰਮਿੰਦਰ ਮੇਨਕਾ,ਐਮ.ਸੀ.ਨਿਰਮਲਾ ਰਾਣੀ,ਐਮ.ਸੀ.ਰਾਧੇ ਸ਼ਾਮ,ਐਮ.ਸੀ.ਪਾਨੀ ਕੁਮਾਰ,ਹਰਦੀਪ ਮਿੱਤਲ,ਅਜੈ ਕੁਮਾਰ ਬਿੱਟੂ,ਰਾਮਪਾਲ ਮਾਹੇਸ਼ੀ ,ਸਾਬਕਾ ਐਮ.ਸੀ.ਨਰੇਸ਼ ਕੁਮਾਰ ,ਵਿਸ਼ੂ ਰਾਣਾ,ਕੁਲਦੀਪ ਸਿੰਘ ਆਦਿ ਅਤੇ ਸਮੂਹ ਨਗਰ ਕੌਂਸਲ ਸਟਾਫ ਤੇ ਸਮੂਹ ਸ਼ਹਿਰ ਵਾਸੀ ਹਾਜ਼ਰ ਸਨ