ਨਵਾਂਸ਼ਹਿਰ /ਕਾਠਗੜ੍ਹ 2 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )
ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਜ ਕਾਠਗੜ੍ਹ ਵਿਖੇ ਮਰਹੂਮ ਸਾਬਕਾ ਵਿਧਾਇਕ ਮਾਸਟਰ ਦਲੀਪ ਚੰਦ ਦੀ ਭਤੀਜੀ ਅਤੇ ਕਾਬਲ ਸਿੰਘ ਚੇਚੀ, ਜਸਪਾਲ ਸਿੰਘ ਚੇਚੀ ਅਤੇ ਨਰਿੰਦਰ ਚੇਚੀ ਦੀ ਵੱਡੀ ਭੈਣ ਵਿੱਦਿਆ ਦੇਵੀ (ਪਤਨੀ ਨੰਬਰਦਾਰ ਪਰਮਾ ਨੰਦ ਖੇਪੜ ਮਝੋਟ) ਦੀ ਬੇਵਖਤੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਨੰਬਰਦਾਰ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਭੈਣ ਵਿੱਦਿਆ ਦੇਵੀ ਬਹੁਤ ਚੰਗੇ ਸੰਸਕਾਰਾਂ ਦੇ ਮਾਲਕ ਸਨ, ਉਹਨਾਂ ਦੀ ਮੌਤ ਪਰਿਵਾਰ ਦੇ ਨਾਲ ਨਾਲ ਸਮਾਜ ਅਤੇ ਰਿਸ਼ਤੇਦਾਰਾਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਹਨਾਂ ਦੱਸਿਆ ਕਿ ਮਾਸਟਰ ਦਲੀਪ ਚੰਦ ਜੀ ਦੇ ਪਰਿਵਾਰ ਨਾਲ ਉਹਨਾਂ ਦਾ ਲੰਮੇ ਸਮੇਂ ਤੋਂ ਬਹੁਤ ਪਿਆਰ ਹੈ, ਇਹ ਪਰਿਵਾਰ ਅੱਜ ਵੀ ਮਾਸਟਰ ਦਲੀਪ ਚੰਦ ਜੀ ਵਲੋਂ ਦਰਸਾਰੇ ਰਸਤੇ ਤੇ ਚੱਲ ਕੇ ਸਮਾਜ ਦੀ ਸੇਵਾ ਵਿੱਚ ਜੁਟਿਆ ਹੋਇਆ ਹੈ। ਇਸ ਮੌਕੇ ਧਰਮ ਪਾਲ ਚੇਚੀ, ਸੁਰਿੰਦਰ ਚੇਚੀ, ਨੰਬਰਦਾਰ ਸੰਦੀਪ ਚੇਚੀ, ਮਨੋਹਰ ਲਾਲ ਪਟਵਾਰੀ, ਰਵਿੰਦਰ ਚੌਹਾਨ ਖੰਨਾ, ਪੱਤਰਕਾਰ ਵਿਜੈ ਸ਼ਰਮਾ, ਦਵਿੰਦਰ ਚੇਚੀ, ਰਾਮ ਕੁਮਾਰ ਸ਼ਰਮਾ ਮੈਨੇਜਰ, ਗੁਲਸ਼ਨ ਜੋਸ਼ੀ, ਮੈਨੇਜਰ ਦੀਪਕ ਕਸਾਣਾ, ਸ਼ੰਮੀ ਖਟਾਣਾ ਰੱਤੇਵਾਲ, ਇੰਜੀਨੀਅਰ ਬਲਰਾਮ ਖਟਾਣਾ, ਜਸਵਿੰਦਰ ਕੁਮਾਰ ਵਿੱਕੀ ਚੌਧਰੀ ਸਾਬਕਾ ਮੈਂਬਰ ਜ਼ਿਲਾ ਪਰਿਸ਼ਦ, ਬਲਵੀਰ ਫ਼ੌਜੀ ਨਿੱਘੀ, ਮਨਜੀਤ ਸਿੰਘ ਭੋਲੂ, ਮਾ: ਰਵਿੰਦਰ ਸੂਰਾਪੁਰੀ, ਅਜੈ ਐੱਮ.ਸੀ. ਬਲਾਚੌਰ, ਬਿੰਦਰ ਕਸਾਣਾ ਸਰਪੰਚ, ਠੇਕੇਦਾਰ ਰਾਮ ਦਾਸ ਨਿੱਘੀ ਸਮੇਤ ਹੋਰ ਰਿਸ਼ਤੇਦਾਰ ਅਤੇ ਪਿੰਡ ਵਾਸੀ ਹਾਜ਼ਰ ਸਨ।