ਨਵਾਂ ਪਿੰਡ ਟੱਪਰੀਆਂ ਵਿਖੇ ਦੂਜਾ ਵਾਲੀਬਾਲ ਕੱਪ 9 ਤੇ 10 ਅਕਤੂਬਰ ਨੂੰ, ਬ੍ਰਿਗੇਡੀਅਰ ਰਾਜ ਕੁਮਾਰ ਨੇ ਸੁੱਧਾਮਾਜਰਾ ਫਾਰਮ ਵਿਖੇ ਪੋਸਟਰ ਕੀਤਾ ਰਿਲੀਜ਼


ਬਲਾਚੌਰ, 5 ਅਕਤੂਬਰ (ਜਤਿੰਦਰ ਪਾਲ ਸਿੰਘ ਕਲੇਰ) – ਹਲਕਾ ਬਲਾਚੌਰ ਦੇ ਪਿੰਡ ਨਵਾਂ ਪਿੰਡ ਟੱਪਰੀਆਂ ਵਿਖੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਧੰਨ ਧੰਨ ਸਤਿਗੁਰੂ ਰਵਿਦਾਸ ਸਪੋਰਟਸ ਕਲੱਬ ਨਵਾਂ ਪਿੰਡ ਟੱਪਰੀਆਂ ਵੱਲੋਂ ਦੂਜਾ ਵਾਲੀਬਾਲ ਕੱਪ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦਾ ਪੋਸਟਰ ਅੱਜ ਬ੍ਰਿਗੇਡੀਅਰ ਰਾਜ ਕੁਮਾਰ ਵੱਲੋਂ ਆਪਣੇ ਸੁੱਧਾਮਾਜਰਾ ਫਾਰਮ ਵਿਖੇ ਰਿਲੀਜ਼ ਕੀਤਾ ਗਿਆ।

ਇਸ ਮੌਕੇ ਬ੍ਰਿਗੇਡੀਅਰ ਰਾਜ ਕੁਮਾਰ ਨੇ ਕਲੱਬ ਦੇ ਮੈਂਬਰਾਂ ਦੇ ਨਾਲ ਪੋਸਟਰ ਰਿਲੀਜ਼ ਕਰਦਿਆਂ ਨੌਜਵਾਨ ਪੀੜ੍ਹੀ ਨੂੰ ਅੱਗੇ ਆ ਕੇ ਖੇਡਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਟੂਰਨਾਮੈਂਟ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਦੇ ਹਨ ਅਤੇ ਸਰੀਰਕ ਤੇ ਮਾਨਸਿਕ ਤੌਰ ‘ਤੇ ਮਜ਼ਬੂਤ ਬਣਾਉਂਦੇ ਹਨ। ਉਨ੍ਹਾਂ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

ਪੋਸਟਰ ਅਨੁਸਾਰ ਇਹ ਟੂਰਨਾਮੈਂਟ 9 ਅਤੇ 10 ਅਕਤੂਬਰ 2026 ਨੂੰ ਪਿੰਡ ਨਵਾਂ ਪਿੰਡ ਟੱਪਰੀਆਂ ਵਿਖੇ ਕਰਵਾਇਆ ਜਾਵੇਗਾ। ਟੂਰਨਾਮੈਂਟ ਵਿੱਚ ਦੋ ਕੈਟਾਗਰੀਆਂ ਰੱਖੀਆਂ ਗਈਆਂ ਹਨ। ਪਹਿਲੀ ਕੈਟਾਗਰੀ ਅੰਡਰ 21 ਪਿੰਡ ਪੱਧਰ ਅਤੇ ਦੂਜੀ 3 ਪਿੰਡ ਓਪਨ ਰੱਖੀ ਗਈ ਹੈ। ਅੰਡਰ 21 ਵਿੱਚ ਪਹਿਲਾ ਇਨਾਮ 8100 ਰੁਪਏ ਪਲੱਸ ਟਰਾਫੀ ਅਤੇ ਦੂਜਾ ਇਨਾਮ 7100 ਰੁਪਏ ਰੱਖਿਆ ਗਿਆ ਹੈ। ਇਸੇ ਤਰ੍ਹਾਂ ਓਪਨ ਕੈਟਾਗਰੀ ਵਿੱਚ ਪਹਿਲਾ ਇਨਾਮ 31000 ਰੁਪਏ ਪਲੱਸ ਟਰਾਫੀ, ਦੂਜਾ ਇਨਾਮ 31000 ਰੁਪਏ ਪਲੱਸ ਟਰਾਫੀ ਅਤੇ ਬੈਸਟ ਪਲੇਅਰਾਂ ਨੂੰ 5100 ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ।

ਕਲੱਬ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਸਮੂਹ ਨਗਰ ਨਿਵਾਸੀਆਂ ਅਤੇ ਖੇਡ ਪ੍ਰੇਮੀਆਂ ਨੂੰ ਇਸ ਖੇਡ ਮੇਲੇ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਕਲੱਬ ਦੇ ਅਹੁਦੇਦਾਰ ਅਤੇ ਪਿੰਡ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ।


Leave a Reply

Your email address will not be published. Required fields are marked *