ਪਿੰਡ ਰੱਤੇਵਾਲ ਵਿਖੇ 7 ਅਕਤੂਬਰ ਨੂੰ ਵਿਸ਼ੇਸ਼ ਖੂਨਦਾਨ ਕੈਂਪ ਦਾ ਆਯੋਜਨ, ਪੀਜੀਆਈ ਚੰਡੀਗੜ੍ਹ ਦੀ ਮਾਹਿਰ ਡਾਕਟਰ ਟੀਮ ਪਹੁੰਚੇਗੀ – ਗੁੱਜਰ ਵੈੱਲਫੇਅਰ ਗਰੁੱਪ


ਬਲਾਚੌਰ, 3 ਅਕਤੂਬਰ (ਜਤਿੰਦਰ ਪਾਲ ਸਿੰਘ ਕਲੇਰ): ਮਾਨਵਤਾ ਦੀ ਸੇਵਾ ਨੂੰ ਸਮਰਪਿਤ ਗੁੱਜਰ ਵੈਲਫੇਅਰ ਗਰੁੱਪ ਰੋਪੜ੍ਹ – ਬਲਾਚੌਰ ਵੱਲੋਂ ਇਲਾਕੇ ਵਿੱਚ ਇੱਕ ਵੱਡੇ ਸਮਾਜ ਭਲਾਈ ਉਪਰਾਲੇ ਤਹਿਤ ਵਿਸ਼ੇਸ਼ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨੀਸ਼ ਗੁੱਜਰ ਨੇ  ਦੱਸਿਆ ਕਿ ਇਹ ਖੂਨਦਾਨ ਕੈਂਪ ਮਿਤੀ 7 ਅਕਤੂਬਰ 2026 ਦਿਨ ਬੁੱਧਵਾਰ ਨੂੰ ਪਿੰਡ ਰੱਤੇਵਾਲ ਵਿਖੇ ਲਗਾਇਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਕੈਂਪ ਦਾ ਸਥਾਨ ਆਰ.ਕੇ. ਟ੍ਰੇਡਰਜ਼, ਰੱਤੇਵਾਲ (ਰਾਧਾ ਸੁਆਮੀ ਸਤਿਸੰਗ ਘਰ ਦੇ ਸਾਹਮਣੇ) ਰੱਖਿਆ ਗਿਆ ਹੈ। ਇਸ ਕੈਂਪ ਵਿੱਚ ਪੀਜੀਆਈ ਚੰਡੀਗੜ੍ਹ ਤੋਂ ਮਾਹਿਰ ਡਾਕਟਰਾਂ, ਮੈਡੀਕਲ ਸਟਾਫ ਅਤੇ ਬਲੱਡ ਬੈਂਕ ਟੀਮ ਵਿਸ਼ੇਸ਼ ਤੌਰ ‘ਤੇ ਪਹੁੰਚ ਰਹੀ ਹੈ, ਜੋ ਖੂਨਦਾਨੀਆਂ ਦੀ ਜਾਂਚ ਅਤੇ ਖੂਨ ਇਕੱਤਰ ਕਰਨ ਦੀ ਸੇਵਾ ਨਿਭਾਏਗੀ।

ਆਗੂਆਂ ਨੇ ਕਿਹਾ ਕਿ ਖੂਨਦਾਨ – ਮਹਾਨ ਦਾਨ ਹੈ ਅਤੇ ਇੱਕ ਯੂਨਿਟ ਖੂਨ ਕਿਸੇ ਦੀ ਜਿੰਦਗੀ ਬਚਾ ਸਕਦਾ ਹੈ। ਗੁੱਜਰ ਵੈਲਫੇਅਰ ਗਰੁੱਪ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਵਿੱਚ ਸਮਾਜ ਸੇਵਾ, ਲੋੜਵੰਦਾਂ ਦੀ ਮਦਦ ਅਤੇ ਧਾਰਮਿਕ ਕਾਰਜਾਂ ਵਿੱਚ ਮੋਹਰੀ ਰੋਲ ਨਿਭਾ ਰਿਹਾ ਹੈ।

ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ, ਨੌਜਵਾਨਾਂ ਅਤੇ ਸੰਗਤ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਨੇਕ ਕਾਰਜ ਵਿੱਚ ਪਹੁੰਚ ਕੇ ਸਹਿਯੋਗ ਦੇਣ ਅਤੇ ਖੂਨਦਾਨ ਕਰਕੇ ਕਿਸੇ ਦੀ ਜ਼ਿੰਦਗੀ ਬਚਾਉਣ ਵਿੱਚ ਆਪਣਾ ਯੋਗਦਾਨ ਪਾਉਣ।

ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਇਹ ਇੱਕ ਮਹਾਨ ਸਮਾਜਿਕ ਸੇਵਾ ਹੈ।

ਇਸ ਮੌਕੇ ਮੁੱਖ ਸੇਵਾਦਾਰ ਚੌਧਰੀ ਰਾਕੇਸ਼ ਭੂੰਬਲਾ, ਰਾਮਕਿਸ਼ਨ ਚੌਹਾਨ, ਭੁਪਿੰਦਰ ਚੌਹਾਨ, ਮਨੀਸ਼ ਕਸਾਨਾਂ , ਹਰਵਿੰਦਰ ਕੋਹਲੀ ਆਦਿ ਹਾਜ਼ਰ ਸਨ।


Leave a Reply

Your email address will not be published. Required fields are marked *