ਨਵਾਂਸਹਿਰ 3 ਅਕਤੂਬਰ (ਜਤਿੰਦਰ ਪਾਲ ਸਿੰਘ ਕਲੇਰ ) ਸਟੇਟ ਵਲੋਂ ਆਈ ਟੀਮ ਵਲੋਂ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ ਵੱਖ ਸਕੂਲਾਂ ਦੀ ਚੈਕਿੰਗ ਕੀਤੀ ਗਈ। ਸਟੇਟ ਵਲੋਂ ਸਕੱਤਰੇਤ ਤੋਂ ਆਏ ਅਧਿਕਾਰੀ ਸ਼ਾਕੇਤ ਸ਼ੁਭ ਵਲੋਂ ਜਿਲ੍ਹਾ ਸਿੱਖਿਆ ਅਫਸਰ ਅਨੀਤਾ ਸ਼ਰਮਾ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਨੂੰ ਨਾਲ ਲੈ ਕੇ ਜਿਲ੍ਹੇ ਦੇ ਵੱਖ ਵੱਖ ਸਕੂਲਾਂ ਸਰਕਾਰੀ ਪ੍ਰਾਇਮਰੀ ਸਕੂਲ ਲੰਗੜੋਆ, ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਜਾਡਲਾ,ਸਰਕਾਰੀ ਪ੍ਰਾਇਮਰੀ ਸਕੂਲ ਮਹਿੰਦੀਪੁਰ,ਸਰਕਾਰੀ ਹਾਈ ਸਕੂਲ ਨਵਾਂ ਪਿੰਡ ਟੱਪਰੀਆਂ ਅਤੇ ਚੌਧਰੀ ਮੇਲਾ ਰਾਮ ਭੂੰਬਲਾ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਮਾਲੇਵਾਲ ਦੀ ਵਿਸ਼ੇਸ ਚੈਕਿੰਗ ਕੀਤੀ। ਇਸ ਚੈਕਿੰਗ ਦੌਰਾਨ ਟੀਮ ਵਲੋਂ ਸਕੂਲਾਂ ਦੀ ਸਫਾਈ ਦੀ ਵਿਸ਼ੇਸ ਚੈਕਿੰਗ ਕੀਤੀ ਤੇ ਇਸ ਤੋਂ ਇਲਾਵਾ ਸਕੂਲਾਂ ਦੇ ਹੋਰ ਵੀ ਵੱਖ ਵੱਖ ਪਹਿਲੂਆ ਦੀ ਚੈਕਿੰਗ ਕੀਤੀ ।ਇਸ ਤੋਂ ਇਲਾਵਾ ਐਮ ਸਟਾਰ ਐਪ ਬਾਰੇ ਵੀ ਜਾਣਕਾਰੀ ਦਿੱਤੀ।ਇਸ ਸਬੰਧੀ ਗੱਲਬਾਤ ਦੌਰਾਨ ਸ਼ਾਕੇਤ ਸ਼ੁਭ ਨੇ ਦੱਸਿਆ ਕਿ ਉਹਨਾਂ ਵਲੋਂ ਜਿੰਨੇ ਵੀ ਸਕੂਲ ਦੇਖੇ ਗਏ ਹਨ ਉਹ ਬਹੁਤ ਹੀ ਵਧੀਆ ਸਕੂਲ ਹਨ ਤੇ ਇਹਨਾਂ ਸਕੂਲਾਂ ਵਿੱਚ ਸਿੱਖਿਆ ਕਾਂ੍ਰਤੀ ਦੀ ਪੂਰੀ ਝਲਕ ਦੇਖਣ ਨੂੰ ਮਿਲੀ।ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਅਨੀਤਾ ਸ਼ਰਮਾ ਨੇ ਦੱਸਿਆ ਕਿ ਸਕੂਲਾਂ ਵਿੱਚ ਸਫਾਈ ਸਬੰਧੀ ਵਿਸ਼ੇਸ਼ ਡਰਾਈਵ ਚਲਾਈ ਜਾ ਰਹੀ ਹੈ ਜਿਸ ਤਹਿਤ ਸਕੂਲਾਂ ਨੂੰ ਸਾਫ ਸੁਥਰੇ ਰੱਖਣ ਲਈ ਵਿਸ਼ੇਸ ਕੰਮ ਕੀਤੇ ਜਾ ਰਹੇ ਹਨ ਉਹਨਾਂ ਦੱਸਿਆ ਕਿ ਇਸ ਸਬੰਧੀ ਜਿਲ੍ਹੇ ਵਿੱਚ ਜਿਲ੍ਹਾ ਸਿੱਖਿਆ ਅਫਸਰ,ਉਪ ਜਿਲ੍ਹਾ ਸਿੱਖਿਆ ਅਫਸਰ ਅਤੇ ਡਾਇਟ ਪ੍ਰਿੰਸੀਪਲ ਦੀ ਅਗਵਾਈ ਵਿੱਚ ਚੈਕਿੰਗ ਟੀਮਾਂ ਬਣਾਈਆ ਗਈਆਂ ਹਨ ਜੋ ਕਿ ਲਗਾਤਾਰ ਸਕੂਲਾਂ ਦੀ ਸਫਾਈ ਮੁਹਿੰਮ ਦੀ ਚੈਕਿੰਗ ਕਰਨਗੇ।।ਇਸ ਮੌਕੇ ਉਹਨਾਂ ਸਕੂਲ ਅਧਿਆਪਕਾਂ ਦੀ ਵੀ ਸ਼ਲਾਘਾ ਕੀਤੀ। ਇਸ ਚੈਕਿੰਗ ਦੋਰਾਨ ਉਹਨਾਂ ਵਲੋਂ ਸ.ਸ.ਸ.ਸ ਮਾਲੇਵਾਲ ਵਿਖੇ ਇੱਕ ਬੂਟਾ ਵੀ ਲਗਾਇਆ।ਇਸ ਮੌਕੇ ਉਹਨਾਂ ਨਾਲ ਅਨੀਤਾ ਸ਼ਰਮਾ ਜਿਲ੍ਹਾ ਸਿੱਖਿਆ ਅਫਸਰ, ਲਖਵੀਰ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ, ਪ੍ਰਿੰਸੀਪਲ ਰਜਨੀਸ਼ ਕੁਮਾਰ ,ਏ.ਸੀ ਬਲਜਿੰਦਰ ਸਿੰਘ ਵਿਰਕ,ਲੈਕ. ਅਸੋਕ ਕੁਮਾਰ ਮਹਿਤਾ ,ਲੈਕ. ਹਰਜਿੰਦਰ ਸਿੰਘ ਗਿੱਲ,ਪ੍ਰਮੋਦ ਕੁਮਾਰ,ਸੁਖਵਿੰਦਰ ਸਿੰਘ .ਓਕਾਂਰ ਸਿੰਘ ਵੀ ਹਾਜਰ ਸਨ।
ਸਿੱਖਿਆ ਵਿਭਾਗ ਦੀ ਸਟੇਟ ਟੀਮ ਵਲੋਂ ਜਿਲ੍ਹੇ ਦੇ ਵੱਖ ਵੱਖ ਸਕੂਲਾਂ ਦੀ ਕੀਤੀ ਚੈਕਿੰਗ













Leave a Reply