ਪ੍ਰਗਟ ਸਿੰਘ ਦੀ ਪ੍ਰਧਾਨਗੀ ਹੇੇਠ ਪੰਜਾਬ ਕਾਂਗਰਸ ਅਗਲੀ ਸਰਕਾਰ ਬਣੇਗੀ … ਐਡਵੋਕੇਟ ਮੇਜਰ ਜਰਨੈਲ ਸਿੰਘ
ਬਲਾਚੌਰ 03 ਅਕਤੂਬਰ, ( ਜਤਿੰਦਰ ਪਾਲ ਸਿੰਘ ਕਲੇਰ ) ਕਾਂਗਰਸ ਹਾਈਕਮਾਂਡ ਵਲੋਂ ਜਲੰਧਰ ਕੈਂਟ ਤੋਂ ਵਿਧਾਇਕ ਅਤੇ ਸਾਬਕਾ ਹਾਕੀ ਕਪਤਾਨ ਸਰਦਾਰ ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁੱਕਤ ਕੀਤਾ ਜਾਣਾ ਪਾਰਟੀ ਦੀ ਚੜ੍ਹਦੀ ਕਲਾਂ ਦੇ ਹਿੱਤ ਵਿੱਚ ਇੱਕ ਚੰਗਾ ਫੈਸਲਾ ਹੈ , ਜਿਨ੍ਹਾਂ ਦੀ ਅਗਵਾਈ ‘ਚ ਕਾਂਗਰਸ 2027 ਦੀਆਂ ਚੋਣਾ ਜਿੱਤੇਗੀ ਅਤੇ ਮੁੜ ਸੱਤਾ ਹਾਸਲ ਕਰਨ ਵਿੱਚ ਪੂਰੀ ਤਰ੍ਹਾਂ ਨਾਲ ਕਾਮਯਾਬ ਹੋਵੇਗੀ।ਇਨਾਂ ਵਿਚਾਰਾ ਦਾ ਪ੍ਰਗਟਾਵਾ ਬਲਾਚੌਰ ਵਿਖੇ ਐਡਵੋਕੇਟ ਮੇਜਰ ਜਰਨੈਲ ਸਿੰਘ ਵਲੋਂ ਪੱਤਰਕਾਰ ਨਾਲ ਕੀਤੀ ਗਈ ਵਿਸ਼ੇਸ ਗੱਲਬਾਤ ਦੌਰਾਨ ਕੀਤਾ ।ਐਡਵੋਕੇਟ ਮੇਜਰ ਜਰਨੈਲ ਸਿੰਘ ਵਲੋਂ ਪਾਰਟੀ ਹਾਈਕਮਾਂਡ ਦੇ ਇਸ ਫੈਸਲੇ ਦੀ ਸ਼ਲਾਘਾ ਕਰਦਿਆ ਅੱਗੇ ਆਖਿਆ ਕਿ ਨਵਾਂਨਿਯੁੱਕਤ ਪਾਰਟੀ ਪ੍ਰਧਾਨ ਪ੍ਰਗਟ ਸਿੰਘ ਜਿੱਥੇ ਇੱਕ ਸੁਲਝੇ ਹੋਏ ਸਿਆਸਤਦਾਨ ਹਨ ਉਥੇ ਹੀ ਪਾਰਟੀ ਵਰਕਰਾਂ ਨਾਲ ਬਹੁਤ ਵਧੀਆਂ ਢੰਗ ਨਾਲ ਜੁੜਨਾ ਜਾਣਦੇ ਹਨ ਜਿਨ੍ਹਾਂ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਪੰਜਾਬ ਅੰਦਰ ਆਪਣਾ ਹੋਰ ਵੀ ਵਿਸ਼ਾਲ ਦਾਇਰਾ ਬਣਾਉਣ ਵਿੱਚ ਕਾਮਯਾਬ ਹੋਵੇਗੀ ਕਿਉਕਿ ਕਾਂਗਰਸ ਪਾਰਟੀ ਦੀ ਕਾਰਜਸੈ਼ਲੀ ਅਤੇ ਲੋਕ ਹਿੱਤ ਵਿੱਚ ਸੇਵਾ ਸਮਰਪਣ ਭਾਵਨਾ ਆਮ ਆਦਮੀ ਪਾਰਟੀ ਦੇ ਨਕਲੀ ਇਨਕਲਾਬ ਤੋਂ ਕਾਫੀ ਉਚੀ ਅਤੇ ਵੱਖਰੀ ਹੈ ਜੋ ਲੀਹੇ ਲੱਥੇ ਅਤੇ ਵਿੱਤੀ ਸੰਕਟ ਨਾਲ ਡਗਮਗਾਏ ਪੰਜਾਬ ਨੂੰ ਮੁੜ ਤਰੱਕੀ ਦੀਆਂ ਲੀਹਾਂ ਤੇ ਪਾਏਗੀ ਅਤੇ ਪੰਜਾਬ ਅੰਦਰ ਕਾਨੂੰਨ ਦਾ ਰਾਜ ਸਥਾਪਿਤ ਕਰੇਗੀ ।ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਕਾਸ ਨਾਲੋਂ ਵੱਧ ਇਸ਼ਤਿਹਾਰਬਾਜ਼ੀ ਤੇ ਚੱਲ ਰਹੀ ਹੈ, ਜਦ ਕਿ ਵਿਕਾਸ ਪੱਖੋ ਖਾਲੀ ਢੋਲ ਖੜਕਦੇ ਹਨ ਅਤੇ ਪੰਜਾਬੀਆਂ ਦਾ ਢਿੱਡ ਚੁਟਕਲਿਆਂ ਨਾਲ ਭਰਿਆ ਜਾ ਰਿਹਾ ਹੈ , ਜਦ ਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕ੍ਰੀਬ ਪੰਜ ਸਾਲਾ ਦੇ ਕਾਰਜਕਾਲ ਦੌਰਾਨ ਦਿੱਲੀ ਦੇ ਧਾਂੜਵੀਆਂ ਅਤੇ ਦਲਾਲਾ ਨੇ ਦੋਹਾਂ ਹੱਥੀ ਪੰਜਾਬ ਲੁੱਟਿਆ ਅਤੇ ਕੁੱਟਿਆ , ਪੰਜਾਬ ਦੇ ਵਿਰਸੇ ਸਭਿਆਚਾਰ ਅਤੇ ਪੰਜਾਬੀ ਬੋਲੀ ਨੂੰ ਬਰਵਾਦੀ ਕਿਨਾਰੇ ਖੜਾ ਕਰਨ *ਚ ਕੋਈ ਕਸਰ ਨਹੀ ਛੱਡੀ ਹੈ ਅਤੇ ਪੰਜਾਬ ਅੰਦਰ ਅਜਿਹੇ ਹਾਲਤ ਪੈਦਾ ਹੋਏ ਹਨ ਕਿ ਹਰ ਵਿਅਕਤੀ ਆਪਣੇ ਘਰ ਤੋਂ ਬਾਹਰ ਜਾਣ ਤੋਂ ਡਰਦਾ ਹੈ ਕਿਉਕਿ ਅਮਨ ਕਾਨੂੰਨ ਦੀ ਵਿਵਸਥਾ ਢਹਿ ਢੇਰੀ ਹੈ। ਅਖੀਰ ਵਿੱਚ ਉਨ੍ਹਾਂ ਆਖਿਆ ਕਿ ਪ੍ਰਗਟ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਹੁਣ ਆਉਣ ਵਾਲੀਆ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਅਤੇ ਪੰਜਾਬੀਅਤ ਵਿਰੋਧੀ ਆਪ ਪਾਰਟੀ ਨੂੰ ਸਮੇਤ ਉਹਨਾਂ ਦੇ ਦਿੱਲੀ ਆਕਾਵਾਂ ਨੂੰ ਪੰਜਾਬ ਵਿੱਚੋ ਭਜਾਉਣਗੇ ਅਤੇ ਪੰਜਾਬ ਕਾਂਗਰਸ ਦੇ ਰਾਜ ਵਿੱਚ ਮੁੜ ਖੁਸ਼ਹਾਲੀ ਦੇ ਰਾਹ ਪਵੇਗਾ ।













Leave a Reply