ਪਿੰਡ ਕਮਾਲਪੁਰ ਵਿੱਚ ਐਡਵੋਕੇਟ ਸੰਜੀਵ ਚੌਧਰੀ ਚੇਚੀ ਅਤੇ ਮਾਰਕੀਟ ਕਮੇਟੀ ਚੇਅਰਮੈਨ ਸੇਠੀ ਉਧਨਵਾਲ ਦੀ ਲੋਕ ਮਿਲਣੀ, ਮਾਨ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਤੋਂ ਕਰਵਾਇਆ ਜਾਣੂ


ਬਲਾਚੌਰ , 3 ਅਕਤੂਬਰ (ਜਤਿੰਦਰ ਪਾਲ ਸਿੰਘ ਕਲੇਰ): ਕਾਠਗੜ੍ਹ ਦੇ ਨੇੜੇ ਪਿੰਡ ਕਮਾਲਪੁਰ ਵਿਖੇ ਐਡਵੋਕੇਟ ਸੰਜੀਵ ਚੌਧਰੀ ਚੇਚੀ ਅਤੇ ਮਾਰਕੀਟ ਕਮੇਟੀ ਬਲਾਚੌਰ ਦੇ ਚੇਅਰਮੈਨ ਸੇਠੀ ਉਧਨਵਾਲ ਵੱਲੋਂ ਇੱਕ ਭਰਵੀਂ ਲੋਕ ਮਿਲਣੀ ਕੀਤੀ ਗਈ। ਇਸ ਲੋਕ ਮਿਲਣੀ ਵਿੱਚ ਪਿੰਡ ਵਾਸੀਆਂ ਦਾ ਭਾਰੀ ਇਕੱਠ ਹੋਇਆ। ਇਸ ਮੌਕੇ ਐਡਵੋਕੇਟ ਸੰਜੀਵ ਚੌਧਰੀ ਚੇਚੀ ਵੱਲੋਂ ਪੰਜਾਬ ਦੀ ਮਾਨ ਸਰਕਾਰ ਵੱਲੋਂ ਲੋਕ ਹਿੱਤਾਂ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।

ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਚੇਚੀ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਦਿਨ ਰਾਤ ਕੰਮ ਕਰ ਰਹੀ ਹੈ ਅਤੇ ਸਰਕਾਰ ਦੀਆਂ ਸਕੀਮਾਂ ਦਾ ਲਾਭ ਹਰ ਘਰ ਤੱਕ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਨੇ ਪਿੰਡ ਵਾਸੀਆਂ ਅਤੇ ਪੰਚਾਇਤ ਦਾ ਇਸ ਲੋਕ ਮਿਲਣੀ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਲੋਕ ਮਿਲਣੀਆਂ ਨਾਲ ਸਰਕਾਰ ਅਤੇ ਲੋਕਾਂ ਵਿਚਕਾਰ ਸਿੱਧਾ ਸੰਪਰਕ ਬਣਦਾ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੌਕੇ ‘ਤੇ ਹੀ ਸਮਝਿਆ ਜਾਂਦਾ ਹੈ।

ਇਸ ਲੋਕ ਮਿਲਣੀ ਦਾ ਪ੍ਰਬੰਧ ਨਵ-ਨਿਯੁਕਤ ਯੂਥ ਵਿੰਗ ਬਲਾਚੌਰ ਦੇ ਪ੍ਰਧਾਨ ਸੁਖਪ੍ਰੀਤ ਮੱਲ੍ਹੀ ਦੇ ਪਰਿਵਾਰ ਵੱਲੋਂ ਕੀਤਾ ਗਿਆ ਸੀ। ਸੁਖਪ੍ਰੀਤ ਮੱਲ੍ਹੀ ਵੱਲੋਂ ਪਹੁੰਚੇ ਹੋਏ ਸਾਰੇ ਆਗੂਆਂ ਦਾ ਸਿਰੋਪਾਓ ਪਾ ਕੇ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਐਡਵੋਕੇਟ ਚੇਚੀ ਵੱਲੋਂ ਕੀਤੇ ਗਏ ਪ੍ਰਬੰਧ ਲਈ ਨੌਜਵਾਨ ਆਗੂ ਸੁਖਪ੍ਰੀਤ ਮੱਲ੍ਹੀ, ਉਨ੍ਹਾਂ ਦੇ ਪਰਿਵਾਰ ਅਤੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੁਖਪ੍ਰੀਤ ਮੱਲ੍ਹੀ ਵਰਗੇ ਨੌਜਵਾਨ ਆਗੂਆਂ ਦੇ ਸਹਿਯੋਗ ਨਾਲ ਹੀ ਪਾਰਟੀ ਜ਼ਮੀਨੀ ਪੱਧਰ ‘ਤੇ ਮਜ਼ਬੂਤ ਹੋ ਰਹੀ ਹੈ।

ਇਸ ਮੌਕੇ ਪਿੰਡ ਦੇ ਪਤਵੰਤੇ ਅਤੇ ਨੌਜਵਾਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ ਹਾਜ਼ਰ ਪ੍ਰਮੁੱਖ ਸਖਸ਼ੀਅਤਾਂ ਵਿੱਚ ਕੁਲਵੰਤ ਸਿੰਘ ਮੱਲ੍ਹੀ (ਪਿਤਾ), ਕੁਲਵਿੰਦਰ ਸਿੰਘ ਮੱਲ੍ਹੀ (ਚਾਚਾ), ਰਜਿੰਦਰ ਸਿੰਘ ਬੱਬੂ (ਪੀ.ਪੀ), ਨਰੰਜਣ ਸਿੰਘ ਮੱਲ੍ਹੀ , ਲਾਡੀ ਮੱਲ੍ਹੀ, ਅਕਾਸ਼ ਮੰਡੇਰਾ, ਰੋਹਿਤ ਕਾਠਗੜ੍ਹ, ਤਰਸੇਮ ਸਿੰਘ ਮੱਲ੍ਹੀ, ਜੱਗਾ ਸੋਭੂਵਾਲ , ਮਨਜੀਤ ਸਿੰਘ ਚਾਹਲਾਂ, ਗੁਰਮੁੱਖ ਪਾਬਲਾ, ਦਲਵੀਰ ਭੱਲੇ, ਰਿਮਰਤ ਮੱਲ੍ਹੀ, ਸੁਖਬੀਰ ਨਾਗਰਾ , ਸੰਨੀ ਗਰਲੂਆ ਬੇਟ, ਗੁਰਮੁੱਖ ਹਸਨਪੁਰ, ਮਨਪ੍ਰੀਤ ਹਸਨਪੁਰ, ਪ੍ਰਵੀਨ ਕਾਠਗੜ੍ਹ, ਬੱਬੂ ਮੱਲ੍ਹੀ, ਮਾਨ ਸਿੰਘ ਜਰਮਨ ਆਦਿ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।


Leave a Reply

Your email address will not be published. Required fields are marked *