ਸ੍ਰੀਮਦ ਭਾਗਵਤ ਕਥਾ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਦੇ ਨਾਮਕਰਨ ਅਤੇ ਬਾਲ ਲੀਲ੍ਹਾਵਾਂ ਦਾ ਵਰਣਨ, ਭਜਨਾਂ ‘ਤੇ ਝੂਮੇ ਸ਼ਰਧਾਲੂ


ਬਲਾਚੌਰ , 28 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) :

ਧਾਰਮਿਕ ਸਥਾਨ ਡੇਰਾ ਕੁਲਾਂ ਵਾਲੇ ਪੀਰ ਸਥਾਨ ਕਾਠਗੜ੍ਹ ਵਿਖੇ ਗੱਦੀ ਨਸ਼ੀਨ ਸਵਾਮੀ ਦਿਆਲ ਦਾਸ ਜੀ ਦੀ ਦੇਖ-ਰੇਖ ਹੇਠ ਚੱਲ ਰਹੀ ਸ੍ਰੀਮਦ ਭਾਗਵਤ ਕਥਾ ਦੌਰਾਨ ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਅਤੇ ਕੰਸ ਦੇ ਅਤਿਆਚਾਰਾਂ ‘ਤੇ ਪ੍ਰਭੂ ਦੇ ਜਨਮ ਦਾ ਬਹੁਤ ਹੀ ਆਨੰਦਮਈ ਪ੍ਰਸੰਗ ਸੰਗਤਾਂ ਨੂੰ ਸੁਣਨ ਨੂੰ ਮਿਲਿਆ।

ਕਥਾ ਦੌਰਾਨ ਮਾਤਾ ਯਸ਼ੋਦਾ ਕੋਲ ਪ੍ਰਭੂ ਦੇ ਦਰਸ਼ਨਾਂ ਲਈ ਆ ਰਹੀਆਂ ਸਖੀਆਂ ਅਤੇ ਬ੍ਰਹਮ ਗਿਆਨੀ ਦੱਤਾਤ੍ਰੇਅ ਜੀ ਵੱਲੋਂ ਭਗਵਾਨ ਦਾ ਨਾਮਕਰਨ ‘ਕ੍ਰਿਸ਼ਨ’ ਰੱਖਿਆ ਗਿਆ। ਇਸ ਸ਼ੁਭ ਮੌਕੇ ‘ਤੇ ‘ਗੋਵਿੰਦ ਮੇਰੋ ਹੈ, ਗੋਪਾਲ ਮੇਰੋ ਹੈ’ ਵਰਗੇ ਸੁੰਦਰ ਭਜਨਾਂ ‘ਤੇ ਸਾਰਾ ਪੰਡਾਲ ਝੂਮ ਉੱਠਿਆ। ਭਗਵਾਨ ਦੀਆਂ ਬਾਲ ਲੀਲ੍ਹਾਵਾਂ ਅਤੇ ਕੰਸ ਦੀ ਬੌਖਲਾਹਟ ਨੇ ਵਾਤਾਵਰਨ ਨੂੰ ਦੇਵ ਨਗਰੀ ਵਰਗਾ ਬਣਾ ਦਿੱਤਾ। ਕੰਸ ਵੱਲੋਂ ਭਗਵਾਨ ਨੂੰ ਮਾਰਨ ਦੇ ਕਈ ਯਤਨ ਭਗਵਾਨ ਕ੍ਰਿਸ਼ਨ ਨੇ ਅਸਫਲ ਕਰ ਦਿੱਤੇ।

ਇਸ ਮੌਕੇ ਡਾ. ਜੋਗਿੰਦਰ ਪਾਲ ਦੱਤ , ਰਾਜ ਕੁਮਾਰ ਅਨੰਦ, ਪ੍ਰਿੰਸੀਪਲ ਪ੍ਰੇਮ ਸ਼ਰਮਾ, ਖਰੈਤੀ ਲਾਲ ਸ਼ਰਮਾ, ਯਸ਼ਪਾਲ ਜੋਸ਼ੀ, ਬਖਸ਼ੀ ਰਾਮ, ਅੰਕਿਤ ਸ਼ਰਮਾ, ਤਰਸੇਮ ਸਿੰਘ, ਮਹਿੰਦਰ ਪਾਲ, ਮੁਕੇਸ਼ ਕੁਮਾਰ, ਸੁਭਾਸ਼ ਸਾਮਾ, ਕੇਵਲ ਕ੍ਰਿਸ਼ਨ, ਧਰਮਜੀਤ, ਸੰਤ ਕਲਿਆਣ ਦਾਸ, ਸੰਤ ਧਰਮ ਦਾਸ, ਸੰਤ ਨਰਾਇਣ ਪੁਰੀ, ਭਗਤ ਰਾਮ ਜੀ ਦੱਤ,ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।


Leave a Reply

Your email address will not be published. Required fields are marked *