ਨਵਾਂਸ਼ਹਿਰ /ਕਾਠਗੜ੍ਹ, 28 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) :
ਸਮਾਜ ਸੇਵਾ ਦੇ ਕਾਰਜਾਂ ਵਿੱਚ ਲਗਾਤਾਰ ਯੋਗਦਾਨ ਪਾ ਰਹੇ ਰੋਟਰੀ ਕਲੱਬ ਰੂਪਨਗਰ ਵੱਲੋਂ ਇੱਕ ਬਹੁਤ ਹੀ ਸ਼ਲਾਘਾਯੋਗ ਪਹਿਲ ਕੀਤੀ ਗਈ ਹੈ। ਕਲੱਬ ਵੱਲੋਂ ਮਹਾਰਾਜ ਬ੍ਰਹਮ ਆਨੰਦ ਭੂਰੀ ਵਾਲੇ ਗਰਲਜ਼ ਕਾਲਜ, ਰੱਤੇਵਾਲ ਵਿੱਚ ਵਿਦਿਆਰਥਣਾਂ ਲਈ ਪੀਣ ਦੇ ਸਾਫ ਅਤੇ ਠੰਡੇ ਪਾਣੀ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਨਵਾਂ ਇਲੈਕਟ੍ਰਿਕ ਵਾਟਰ ਕੂਲਰ ਅਤੇ ਵਾਟਰ ਫਿਲਟਰ ਸਥਾਪਿਤ ਕੀਤਾ ਗਿਆ ਹੈ।
ਇਸ ਸੇਵਾ ਕਾਰਜ ਦੇ ਮੌਕੇ ‘ਤੇ ਰੋਟਰੀ ਕਲੱਬ ਦੀ ਟੀਮ ਦੇ ਪ੍ਰਮੁੱਖ ਮੈਂਬਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਇਨ੍ਹਾਂ ਵਿੱਚ ਸਾਬਕਾ ਪ੍ਰਧਾਨ ਸ੍ਰੀ ਅਮਰਰਾਜ ਸੈਣੀ, ਰੋਟੇਰੀਅਨ ਸਰਦਾਰ ਜਸਵਿੰਦਰ ਸਿੰਘ ਅਤੇ ਸਾਬਕਾ ਪ੍ਰਧਾਨ ਸ੍ਰੀ ਪਰਮਿੰਦਰ ਕੁਮਾਰ ਜੀ ਸ਼ਾਮਲ ਸਨ।
ਇਸ ਮੌਕੇ ‘ਤੇ ਕਾਲਜ ਕਮੇਟੀ ਦੇ ਪ੍ਰਧਾਨ ਸ੍ਰੀ ਸੁਭਾਸ਼ ਬਾਂਠ ਜੀ, ਸ੍ਰੀ ਅਸ਼ੋਕ ਬਾਂਠ ਜੀ, ਕਮੇਟੀ ਦੇ ਸਮੂਹ ਮੈਂਬਰਾਂ ਅਤੇ ਕਾਲਜ ਦੀ ਪ੍ਰਿੰਸੀਪਲ ਡਾ. ਸਤਵੰਤ ਕੌਰ ਜੀ ਵੱਲੋਂ ਰੋਟਰੀ ਕਲੱਬ ਰੂਪਨਗਰ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਲੱਬ ਦਾ ਇਹ ਉਪਰਾਲਾ ਸੰਸਥਾ ਦੀਆਂ ਵਿਦਿਆਰਥਣਾਂ ਦੀ ਸਿਹਤ ਅਤੇ ਸਹੂਲਤ ਲਈ ਬਹੁਤ ਹੀ ਮਦਦਗਾਰ ਸਾਬਤ ਹੋਵੇਗਾ ਅਤੇ ਇਸ ਨਾਲ ਵਿਦਿਆਰਥਣਾਂ ਨੂੰ ਹੁਣ ਸਾਫ ਪਾਣੀ ਦੀ ਸਹੂਲਤ ਮਿਲੇਗੀ।













Leave a Reply