ਪਿੰਡ ਪਨਿਆਲੀ ਕਲਾਂ ਵਿਖੇ ਪੰਨੂੰ ਹਸਪਤਾਲ ਰੋਪੜ੍ਹ ਵਾਲਿਆਂ ਨੇ ਲਗਾਇਆ ਮੁਫਤ ਮੈਡੀਕਲ ਜਾਂਚ ਕੈਂਪ 


350 ਮਰੀਜ਼ਾਂ ਦਾ ਚੈੱਕਅਪ ਕਰਕੇ ਦਿੱਤੀਆਂ ਮੁਫਤ ਦਿਵਾਈਆ 

ਬਲਾਚੌਰ 27 ਸਤੰਬਰ (ਜਤਿੰਦਰਪਾਲ ਸਿੰਘ ਕਲੇਰ )

ਇਸ ਇਲਾਕੇ ਦੇ ਪ੍ਰਸਿੱਧ ਪੰਥਕ ਪਿੰਡ ਪਨਿਆਲੀ ਕਲਾਂ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਅੱਖਾਂ ਦਾ ਮੁਫਤ ਜਾਂਚ ਮੈਡੀਕਲ ਲਗਾਇਆ ਗਿਆ ਇਸ ਕੈਂਪ ਵਿੱਚ ਪੰਨੂੰ ਹਸਪਤਾਲ ਰੋਪੜ੍ਹ ਵਾਲੀਆਂ ਦੇ ਪ੍ਰਸਿੱਧ ਅੱਖਾਂ ਦੇ ਮਾਹਿਰ ਡਾਕਟਰ ਕਮਲਜੀਤ ਸਿੰਘ ਪੰਨੂੰ ਦੀ ਯੋਗ ਅਗਵਾਈ ਹੇਠ ਡਾਕਟਰਾਂ ਦੀ ਟੀਮ ਨੇ ਸੈਂਕੜੇ ਲੋਕਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਅਤੇ ਲੋੜਵੰਦਾਂ ਨੂੰ ਮੁਫਤ ਦਵਾਈਆ ਦਿੱਤੀਆਂ ਅਤੇ ਇਸ ਕੈਂਪ ਵਿੱਚ ਲੋੜਵੰਦਾਂ ਦੀਆਂ ਅੱਖਾਂ ਵਿੱਚ ਲੈਂਨਜ਼ ਪਾਉਣ ਲਈ ਪੰਨੂੰ ਹਸਪਤਾਲ ਰੋਪੜ੍ਹ ਵਿਖੇ ਵੱਖ ਵੱਖ ਤਾਰਿਕਾ ਨੂੰ ਬੁਲਾਇਆ ਗਿਆ। ਇਸ ਕੈਂਪ ਦੇ ਮੁੱਖ ਮਹਿਮਾਨ ਆਪ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਅਤੇ ਅੱਖਾਂ ਦੇ ਮਾਹਿਰ ਡਾਕਟਰ ਕਮਲਜੀਤ ਸਿੰਘ ਪੰਨੂੰ ਰੋਪੜ੍ਹ ਵਾਲਿਆਂ ਸਾਂਝੇ ਤੌਰ ਤੇ ਕੀਤਾ। ਜਿਸ ਵਿੱਚ  350 ਮਰੀਜ਼ਾਂ ਦਾ ਚੈਁਕਅਪ ਕੀਤਾ ਗਿਆ ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਜਿਲ੍ਹਾਂ ਪ੍ਰਧਾਨ ਅਤੇ ਜਿਲ੍ਹਾਂ ਯੋਜਨਾ ਬੋਰਡ ਦੇ ਚੇਅਰਮੈਨ ਐਡਵੋਕੇਟ ਸੰਜੀਵ ਚੋਧਰੀ ਚੇਚੀ ਅਤੇ ਸੇਠੀ ਉਧਨੋਵਾਲ ਚੇਅਰਮੈਨ ਮਾਰਕੀਟ ਕਮੇਟੀ ਚੇਅਰਮੈਨ ਬਲਾਚੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਜਿਨ੍ਹਾਂ ਦਾ ਨਗਰ ਨਿਵਾਸੀਆਂ ਨੇ ਸਿਰੋਪਾਓ ਪਾ ਕੇ ਸਵਾਗਤ ਕੀਤਾ ।ਇਸ ਮੌਕੇ ਐਡਵੋਕੇਟ ਸੰਜੀਵ ਚੋਧਰੀ ਚੇਚੀ ਨੇ ਪਿੰਡ ਪਨਿਆਲੀ ਕਲਾਂ ਆਪਣੇ ਅਖਿਤਆਰੀ ਫੰਡ ਵਿੱਚੋਂ ਇੱਕ ਲੱਖ ਪੰਜਾਹ ਹਜ਼ਾਰ ਦੇਣ ਦਾ ਐਲਾਨ ਕੀਤਾ। ਅਤੇ ਇਹਨਾਂ ਆਗੂਆਂ ਨੇ ਅੱਖਾਂ ਦਾ ਮੁਫਤ ਕੈਂਪ ਲਗਾਉਣ ਲਈ ਨਗਰ ਨਿਵਾਸੀਆਂ ਦੀ ਪ੍ਰਸੰਸ਼ਾ ਕੀਤੀ ।ਇਸ ਮੌਕੇ ਪਿੰਡ ਦੇ ਸਰਪੰਚ ਜਥੇਦਾਰ ਅਵਤਾਰ ਸਿੰਘ ਮਾਨ ਅਤੇ ਸਮੂਹ ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁੱਖ ਮਹਿਮਾਨਾਂ ਅਤੇ ਡਾਕਟਰ ਕਮਲਜੀਤ ਸਿੰਘ ਪੰਨੂੰ ਰੋਪੜ੍ਹ ਵਾਲਿਆਂ ਦੀ ਟੀਮ ਦਾ ਧੰਨਵਾਦ ਕੀਤਾ ਇਸ ਮੌਕੇ ਸੀਨੀਅਰ ਆਪ ਆਗੂ ਜਸਵੀਰ ਸਿੰਘ ਘੁੰਮਣ, ਜਥੇਦਾਰ ਅਵਤਾਰ ਸਿੰਘ ਮਾਨ ਸਰਪੰਚ, ਤਾਰਾ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਸੋਹਣ ਸਿੰਘ, ਖਾਪਰ ਸਿੰਘ, ਸੰਗਤ ਸਿੰਘ ਸਾਬਕਾ ਸਰਪੰਚ, ਗਿਆਨੀ ਅਵਤਾਰ ਸਿੰਘ ਗ੍ਰੰਥੀ, ਗਿਆਨੀ ਇਕਬਾਲ ਸਿੰਘ ਮਾਨ ਪਨਿਆਲੀ ਕਲਾਂ, ਹਰਨੇਕ ਸਿੰਘ ਪੰਚ, ਮੱਖਣ ਸਿੰਘ ਪੰਚ, ਡਾਕਟਰ ਬਲਦੇਵ ਸਿੰਘ ਪਨੇਸਰ, ਡਾਕਟਰ ਰਕੇਸ਼ ਜੋਸ਼ੀ, ਜੁਝਾਰ ਸਿੰਘ, ਝਰਮਲ ਸਿੰਘ, ਪਿਆਰਾ ਸਿੰਘ ਸਾਬਕਾ ਸਰਪੰਚ, ਚਰਨਜੀਤ ਸਿੰਘ, ਰਾਮ ਲਾਲ, ਸੋਹਣ ਸਿੰਘ ਪ੍ਰਧਾਨ ਸਮੇਤ ਵੱਡੀ ਗਿਣਤੀ ਨਗਰ ਨਿਵਾਸੀ ਹਾਜ਼ਰ ਸਨ।


Leave a Reply

Your email address will not be published. Required fields are marked *