- ਨਵਾਂਸ਼ਹਿਰ , 7 ਅਕਤੂਬਰ ਨੂੰ ਲੱਗੇਗਾ ਵਿਸ਼ਾਲ ਖੂਨਦਾਨ ਕੈਂਪ
ਬਲਾਚੌਰ, 22 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) : ਹਲਕਾ ਬਲਾਚੌਰ ਤੇ ਰੋਪੜ੍ਹ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਮਾਜ ਸੇਵਾ ਦੇ ਖੇਤਰ ਵਿੱਚ ਇੱਕ ਨਵਾਂ ਮੀਲ ਪੱਥਰ ਸਥਾਪਿਤ ਹੋਣ ਜਾ ਰਿਹਾ ਹੈ। ਗੁੱਜਰ ਵੈੱਲਫੇਅਰ ਗਰੁੱਪ ਰੋਪੜ੍ਹ-ਬਲਾਚੌਰ ਵੱਲੋਂ ਸਮਾਜ ਸੇਵੀ ਕੰਮਾਂ ਵਿੱਚ ਅੱਗੇ ਆ ਕੇ ਇੱਕ ਵੱਡੀ ਅਤੇ ਸ਼ਲਾਘਾਯੋਗ ਪਹਿਲਕਦਮੀ ਕੀਤੀ ਜਾ ਰਹੀ ਹੈ, ਜਿਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ।
ਜਾਣਕਾਰੀ ਦਿੰਦਿਆਂ ਗਰੁੱਪ ਦੇ ਮੁੱਖ ਸੇਵਾਦਾਰ ਮਨੀਸ਼ ਗੁੱਜਰ ਨੇ ਦੱਸਿਆ ਕਿ ਗੁੱਜਰ ਵੈੱਲਫੇਅਰ ਗਰੁੱਪ ਦੀ ਟੀਮ ਵੱਲੋਂ ਥੋੜ੍ਹੇ ਸਮੇਂ ਵਿੱਚ ਹੀ ਹਲਕੇ ਵਿੱਚ ਕੀਤੇ ਗਏ ਸਮਾਜ ਸੇਵੀ ਕੰਮਾਂ ਕਰਕੇ ਗਰੁੱਪ ਨੇ ਆਪਣਾ ਇੱਕ ਵੱਖਰਾ ਨੰਬਰ ਬਣਾ ਲਿਆ ਹੈ। ਟੀਮ ਦੇ ਹਰ ਮੈਂਬਰ ਵਿੱਚ ਸਮਾਜ ਸੇਵਾ ਦਾ ਵੱਡਾ ਉਤਸ਼ਾਹ ਅਤੇ ਜਜ਼ਬਾ ਹੈ।
ਇਸੇ ਜਜ਼ਬੇ ਤਹਿਤ ਗਰੁੱਪ ਵੱਲੋਂ ਹੁਣ ਮਨੁੱਖਤਾ ਦੀ ਸੇਵਾ ਲਈ ਇੱਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਇਲਾਕੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਗੁੱਜਰ ਵੈੱਲਫੇਅਰ ਗਰੁੱਪ ਦੇ ਅਹਿਮ ਉਪਰਾਲੇ ਸਦਕਾ ਪੀ.ਜੀ.ਆਈ. ਚੰਡੀਗੜ੍ਹ ਤੋਂ ਮਾਹਿਰ ਡਾਕਟਰਾਂ, ਮੈਡੀਕਲ ਸਟਾਫ ਅਤੇ ਬਲੱਡ ਬੈਂਕ ਦੀ ਵਿਸ਼ੇਸ਼ ਟੀਮ ਬਲਾਚੌਰ ਆ ਰਹੀ ਹੈ।
ਇਸ ਸਬੰਧੀ ਮਿਤੀ 7 ਅਕਤੂਬਰ 2026 ਨੂੰ ਸਥਾਨ ਆਰ.ਕੇ. ਟ੍ਰੇਡਰਜ਼, ਰੱਤੇਵਾਲ – ਰਾਧਾ ਸੁਆਮੀ ਸਤਸੰਗ ਘਰ ਦੇ ਸਾਹਮਣੇ ਵਿਖੇ ਇੱਕ ਵਿਸ਼ੇਸ਼ ਖੂਨਦਾਨ ਕੈਂਪ – ਖੂਨਦਾਨ ਮਹਾਨ ਦਾਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਮਨੀਸ਼ ਗੁੱਜਰ ਨੇ ਦੱਸਿਆ ਕਿ ਇੱਕ ਯੂਨਿਟ ਖੂਨ ਕਿਸੇ ਲਈ ਜੀਵਨਦਾਨ ਸਾਬਤ ਹੋ ਸਕਦਾ ਹੈ, ਇਸ ਲਈ ਵੱਧ ਤੋਂ ਵੱਧ ਸੰਗਤ ਇਸ ਨੇਕ ਕਾਰਜ ਵਿੱਚ ਪਹੁੰਚ ਕੇ ਸਹਿਯੋਗ ਦੇਵੇ ਅਤੇ ਕਿਸੇ ਦੀ ਜ਼ਿੰਦਗੀ ਬਚਾਉਣ ਵਿੱਚ ਆਪਣਾ ਯੋਗਦਾਨ ਪਾਵੇ।













Leave a Reply