ਬਲਾਚੌਰ, (ਜਤਿੰਦਰਪਾਲ ਸਿੰਘ ਕਲੇਰ) :
ਪਿੰਡ ਬੱਗੂਵਾਲ, ਤਹਿਸੀਲ ਬਲਾਚੌਰ ਦੀ ਵਸਨੀਕ ਸ੍ਰੀਮਤੀ ਕਮਲਜੀਤ ਉਮਰ 62 ਸਾਲ (ਪਤਨੀ ਤਿਲਕ ਰਾਜ) ਪਿਛਲੇ ਦਿਨੀਂ 13 ਸਤੰਬਰ ਨੂੰ ਅਕਾਲ ਚਲਾਣਾ ਕਰ ਗਏ ਸਨ।
ਗੱਲਬਾਤ ਕਰਦਿਆਂ ਚੌਧਰੀ ਬਲਵੀਰ ਬਿੱਲੂ ਨੇ ਦੱਸਿਆ ਕਿ ਉਨ੍ਹਾਂ ਦਾ ਬੀਤੇ ਦਿਨ 17 ਸਤੰਬਰ ਨੂੰ ਵਿਦੇਸ਼ ਤੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਪੁੱਤਰ ਦੀਪਕ ਦੀਪੂ ਅਤੇ ਧੀਆਂ ਰੇਨੂੰ ਅਤੇ ਰਜਨੀ ਦੇ ਆਉਣ ਉਪਰੰਤ ਅੰਤਿਮ ਸੰਸਕਾਰ ਕੀਤਾ ਗਿਆ।
ਸਵਰਗੀ ਕਮਲਜੀਤ ਜੀ, ਸੀਨੀਅਰ ਪੱਤਰਕਾਰ ਪਰਮਾ ਨੰਦ ਬ੍ਰਹਮਪੁਰੀ ਅਤੇ ਫਤਿਹ ਚੰਦ ਪਟਵਾਰੀ (ਚੂਹੜਪੁਰ ਵਾਲਿਆਂ) ਦੇ ਵੱਡੇ ਭੈਣ ਜੀ ਸਨ ਅਤੇ ਆਸਟ੍ਰੇਲੀਆ ਤੋਂ ਪੱਤਰਕਾਰ ਸ਼ਨੀ ਚਾਂਦਪੁਰੀ ਦੇ ਰਿਸ਼ਤੇ ਵਜੋਂ ਸੱਸ ਮਾਤਾ ਜੀ ਲੱਗਦੇ ਸਨ।
ਅੰਤਿਮ ਸੰਸਕਾਰ ਮੌਕੇ ਬਹੁਤ ਸਾਰੀਆਂ ਨਾਮਵਰ ਸ਼ਖ਼ਸੀਅਤਾਂ, ਸਮਾਜ ਸੇਵੀ, ਸਰਪੰਚ ਪੰਚਾਂ ਆਦਿ ਨੇ ਕਮਲਜੀਤ ਜੀ ਨੂੰ ਨਮ ਅੱਖਾਂ ਨਾਲ ਵਿਦਾਇਗੀ ਦਿੱਤੀ ਅਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਜਿਨ੍ਹਾਂ ਵਿੱਚ ਦਰਸ਼ਨ ਲਾਲ ਸਰਪੰਚ ਚੰਨਿਆਣੀ ਖੁਰਦ, ਸ਼ਿੰਦੀ ਸਰਪੰਚ ਬੱਗੂਵਾਲ, ਇੰਦਰਜੀਤ ਲੂੰਡੀ ਚਾਂਦਪੁਰੀ, ਗੁਰਦੇਵ ਮੀਲੂ, ਹਰਦੇਵ ਸਿੰਘ ਮੀਲੂ, ਬਨਾਰਸੀ ਦਾਸ, ਵਿੰਦਰ ਸਰਪੰਚ ਰੁੜਕੀ, ਹਰਮੇਸ਼ ਲਾਲ ਬਜਾੜ ਚੂਹਤ ਪੁਰ, ਭਜਨ ਲਾਲ ਕਰੀਮਪੁਰ ਧਿਆਣੀ, ਗੁਰਮੀਤ ਖੁਰਦਾ ਆਦਿ ਹਾਜ਼ਰ ਸਨ।
ਸਵਰਗੀ ਕਮਲਜੀਤ ਜੀ ਨਿਮਿੱਤ ਰੱਖਿਆ ਗਿਆ ਸਮਾਜਿਕ ਇਕੱਠ 19 ਅਤੇ 20 ਸਤੰਬਰ ਨੂੰ ਉਨ੍ਹਾਂ ਦੇ ਗ੍ਰਹਿ ਪਿੰਡ ਬੱਗੂਵਾਲ, ਤਹਿਸੀਲ ਬਲਾਚੌਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੋਵੇਗਾ।













Leave a Reply