ਨਵਾਂਸ਼ਹਿਰ /ਕਾਠਗੜ੍ਹ ( ਜਤਿੰਦਰ ਪਾਲ ਸਿੰਘ ਕਲੇਰ )
ਪਿੰਡ ਨਿੱਘੀ ਵਿਖੇ ਸਥਿਤ ਬਾਬਾ ਵਿਸ਼ਵਕਰਮਾ ਮੰਦਰ ਵਿੱਚ ਪਿੰਡ ਵਾਸੀ ਸੰਗਤਾਂ ਵਲੋਂ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ਼ ਮਨਾਇਆ ਗਿਆ। ਇਸ ਮੌਕੇ ਬਾਬਾ ਵਿਸ਼ਵਕਰਮਾ ਜੀ ਦੀ ਵਿਸ਼ੇਸ਼ ਪੂਜਾ ਅਰਚਨਾ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਨੇ ਸਮੂਹ ਸੰਗਤਾਂ ਨੂੰ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਅਤੇ ਮੰਦਰ ਵਿੱਚ ਲੰਗਰ ਹਾਲ ਬਣਾਉਣ ਲਈ 2 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਮੰਦਰ ਕਮੇਟੀ ਦੇ ਪ੍ਰਧਾਨ ਰਾਮ ਕੁਮਾਰ ਧੀਮਾਨ ਅਤੇ ਮੋਹਤਵਰਾਂ ਵਲੋਂ ਅਸ਼ੋਕ ਕਟਾਰੀਆ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੰਗਤਾਂ ਲਈ ਚਾਹ ਪਕੌੜੇ ਦੇ ਅਤੁਟ ਲੰਗਰ ਵਰਤਾਏ ਗਏ। ਇਸ ਮੌਕੇ ਕਾਬਲ ਸਿੰਘ ਚੇਚੀ ਵਲੋਂ ਪਹੁੰਚੇ ਮਹਿਮਾਨਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਬਲਵੀਰ ਸਰਪੰਚ, ਪਵਨ ਧੀਮਾਨ, ਲਾਡੀ ਭਗਤ, ਦੀਵਾਨ ਚੰਦ, ਮਲਕੀਤ ਧੀਮਾਨ, ਗੁਰਨਾਮ ਧੀਮਾਨ, ਮਾਤਾ ਵਿਦਿਆ ਦੇਵੀ, ਰੂਪ ਲਾਲ ਚੇਚੀ, ਗੁਰਦੇਵ ਫ਼ੌਜੀ, ਬਲਵਿੰਦਰ ਚੇਚੀ, ਜਸਪਾਲ ਜੱਸੀ, ਸਰਬਣ ਭਗਤ, ਸਤਨਾਮ ਸਿੰਘ ਚੇਚੀ, ਠੇਕੇਦਾਰ ਰਾਮ ਦਾਸ, ਸੂਬੇਦਾਰ ਮਦਨ ਲਾਲ, ਠੇਕੇਦਾਰ ਪ੍ਰਵੀਨ ਚੇਚੀ, ਜਸਵੰਤ ਕਟਾਰੀਆ, ਗੁਰਮੀਤ ਕਟਾਰੀਆ, ਪੰਮੀ ਚੇਚੀ, ਰਾਮ ਰਤਨ, ਸੁਰਿੰਦਰ ਪੰਚ, ਪ੍ਰਿੰਸ ਚੇਚੀ, ਮਨੀਸ਼ ਚੇਚੀ, ਵਿਜੈ ਨਫ਼ਰੀ, ਅਸ਼ੋਕ ਜਨਾਗਲ ਸਿਰੀ ਰਾਮ ਕਟਾਰੀਆ, ਹਰਮੇਸ਼ ਚੇਚੀ, ਸੇਠੀ ਮੀਲੂ, ਪਰਦੀਪ ਖੇਪੜ, ਬਲਦੇਵ ਬਿੰਦੀ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।













Leave a Reply